ਜੇਕਰ ਤੁਸੀਂ ਲੰਬੀ ਉਮਰ ਤੱਕ ਜਿਉਣਾ ਚਾਹੁੰਦੇ ਹੋ ਤਾਂ ਖਾਓ ਇਹ ਚੀਜ਼ਾ
ਅਜੋਕਾ ਮਨੁੱਖ ਭੱਜ ਦੌਰ ਦੀ ਜ਼ਿੰਦਗੀ ਵਿੱਚ ਉਲਝਿਆ ਪਿਆ ਹੈ ਜਿਸ ਕਰਕੇ ਉਹ ਆਪਣੇ ਵੱਲ ਧਿਆਨ ਨਹੀਂ ਦੇ ਰਿਹਾ ਹੈ। ਸਿਹਤ ਵੱਲ ਧਿਆਨ ਨਾ ਦੇਣ ਕਰਕੇ ਉਹ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ ਭਾਵੇਂ ਸਰੀਰਕ ਜਾਂ ਮਾਨਸਿਕ ਬਿਮਾਰੀਆਂ ਹੋਣ
By : Dr. Pardeep singh
ਚੰਡੀਗੜ੍ਹ: ਅਜੋਕਾ ਮਨੁੱਖ ਭੱਜ ਦੌਰ ਦੀ ਜ਼ਿੰਦਗੀ ਵਿੱਚ ਉਲਝਿਆ ਪਿਆ ਹੈ ਜਿਸ ਕਰਕੇ ਉਹ ਆਪਣੇ ਵੱਲ ਧਿਆਨ ਨਹੀਂ ਦੇ ਰਿਹਾ ਹੈ। ਸਿਹਤ ਵੱਲ ਧਿਆਨ ਨਾ ਦੇਣ ਕਰਕੇ ਉਹ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ ਭਾਵੇਂ ਸਰੀਰਕ ਜਾਂ ਮਾਨਸਿਕ ਬਿਮਾਰੀਆਂ ਹੋਣ। ਜੇਕਰ ਤੁਸੀਂ ਲੰਬੀ ਉਮਰ ਤੱਕ ਜਿਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ ਅਤੇ ਜੀਵਨਸ਼ੈਲੀ ਉੱਤੇ ਧਿਆਨ ਦੇਣਾ ਪਵੇਗਾ।
ਰੋਜ਼ਾਨਾ ਕਸਰਤ ਕਰੋ -
ਜੇਕਰ ਤੁਸੀਂ ਲੰਬੀ ਉਮਰ ਤੱਕ ਜਿਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਜ਼ਾਨਾ ਸਵੇਰੇ ਕਸਰਤ ਕਰਨੀ ਚਾਹੀਦੀ ਹੈ। ਕਸਰਤ ਇਕ ਜਿਹੀ ਹੈ ਜੋ ਤੁਹਾਡੇ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦਾ ਹੈ। ਇਸੇ ਲਈ ਤੁਸੀਂ ਜੇਕਰ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ 4-10 ਕਿਲੋਮੀਟਰ ਤੱਕ ਦੀ ਸੈਰ ਕਰੋ ਇਸ ਨਾਲ ਤੁਹਾਡੀ ਮਾਨਸਿਕ ਸਿਹਤ ਵੀ ਠੀਕ ਰਹੇਗੀ।
ਮਸਾਲੇਦਾਰ ਚੀਜ਼ਾਂ ਤੋਂ ਦੂਰ ਰਹੋ-
ਲੰਬੀ ਉਮਰ ਤੱਕ ਜਿਉਣਾ ਚਾਹੁੰਦੇ ਹਾਂ ਤਾਂ ਮਸਾਲੇਦਾਰ ਚੀਜ਼ਾਂ ਤੋਂ ਦੂਰ ਰਹੋ। ਮਸਾਲੇਦਾਰ ਭੋਜਨ ਤੁਹਾਡੀ ਪਾਚਨ ਤੰਤਰ ਨੂੰ ਖਰਾਬ ਕਰਦਾ ਹੈ। ਜੇਕਰ ਤੁਹਾਡਾ ਪਾਚਨ ਤੰਤਰ ਹੀ ਖਰਾਬ ਹੋ ਗਿਆ ਤਾਂ ਤੁਹਾਡੇ ਸਰੀਰ ਵਿੱਚ ਰਸ ਨਹੀ ਬਣੇਗਾ।
ਧਿਆਨ ਕਰੋ-
ਸਰੀਰ ਦੀ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਠੀਕ ਹੋਣਾ ਵੀ ਲਾਜ਼ਮੀ ਹੈ। ਜੇਕਰ ਮਾਨਸਿਕ ਤੌਰ ਉੱਤੇ ਤੁਸੀ ਫਿੱਟ ਹੋ ਤਾਂ ਤੁਹਾ਼ਡੇ ਸਰੀਰ ਨੂੰ ਬਹੁਤ ਘੱਟ ਬਿਮਾਰੀਆਂ ਲੱਗਦੀਆਂ ਹਨ। ਮਾਨਸਿਕ ਸਿਹਤ ਨੂੰ ਠੀਕ ਰੱਖਣ ਲਈ ਧਿਆਨ ਕਰਨਾ ਲਾਜ਼ਮੀ ਹੈ। ਧਿਆਨ ਹੀ ਇਕੋਂ-ਇਕ ਅਜਿਹਾ ਸਾਧਨ ਹੈ ਜਿਸ ਨਾਲ ਤੁਸੀ ਆਪਣੀ ਸਿਹਤ ਨੂੰ ਮਜਬੂਤ ਰੱਖ ਸਕਦੇ ਹੋ।
ਹਰੀਆਂ ਸਬਜ਼ੀਆਂ ਦੀ ਵਰਤੋਂ ਕਰੋ -
ਡਾਈਟ ਵਿੱਚ ਹਰੀਆਂ ਸਬਜ਼ੀਆਂ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ। ਹਰੀਆਂ ਸਬਜ਼ੀਆਂ ਖਾਣ ਨਾਲ ਤੁਹਾਡੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ। ਇਸ ਲਈ ਡਾਕਟਰ ਵੀ ਤੁਹਾਨੂ ਹਰੀਆਂ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਹਨ।ਜੇਕਰ ਤੁਸੀਂ ਲੰਬੀ ਉਮਰ ਤੱਕ ਜਿਉਣਾ ਚਾਹੁੰਦੇ ਹੋ ਤਾਂ ਖਾਓ ਇਹ ਚੀਜ਼ਾ