Begin typing your search above and press return to search.

ਜੇਕਰ ਤੁਹਾਡੀਆਂ ਅੱਖਾਂ ਹੇਠਾਂ ਹੈ ਬਲੈਕ ਸਰਕਲ ਤਾਂ ਆਪਣਾਓ ਇਹ ਟਿਪਸ

ਅੱਖਾਂ ਦੇ ਹੇਠਾਂ ਬਲੈਕ ਸਰਕਲ ਪੈਣ ਦੇ ਕਈ ਕਾਰਨ ਹੋ ਸਕਦੇ ਹੈ। ਜਿਵੇਂ- ਨੀਂਦ ਦੀ ਕਮੀ, ਥਕਾਵਟ, ਅਲਰਜੀ, ਸਰੀਰ ਵਿੱਚ ਪਾਣੀ ਦੀ ਕਮੀ, ਪੋਸ਼ਣ ਤੱਤਾਂ ਦੀ ਘਾਟ, ਸਿਗਰਟ ਦਾ ਸੇਵਨ, ਜੇਨੇਟਿਕਸ, ਜ਼ਰੂਰਤ ਤੋਂ ਜ਼ਿਆਦਾ ਧੁੱਪ ਦੇ ਅਸਰ ਜਾਂ ਕਿਸੇ ਹੋਰ ਕਾਰਨ ਕਰਕੇ ਅੱਖਾਂ ਦੇ ਨੀਚੇ ਕਾਲੇ ਘੇਰੇ ਪੈਣੇ ਸ਼ੁਰੂ ਹੋ ਜਾਂਦੇ ਹਨ।

ਜੇਕਰ ਤੁਹਾਡੀਆਂ ਅੱਖਾਂ ਹੇਠਾਂ ਹੈ ਬਲੈਕ ਸਰਕਲ ਤਾਂ ਆਪਣਾਓ ਇਹ ਟਿਪਸ
X

Dr. Pardeep singhBy : Dr. Pardeep singh

  |  22 Jun 2024 12:08 PM IST

  • whatsapp
  • Telegram

ਚੰਡੀਗੜ੍ਹ: ਅੱਖਾਂ ਦੇ ਹੇਠਾਂ ਬਲੈਕ ਸਰਕਲ ਪੈਣ ਦੇ ਕਈ ਕਾਰਨ ਹੋ ਸਕਦੇ ਹੈ। ਜਿਵੇਂ- ਨੀਂਦ ਦੀ ਕਮੀ, ਥਕਾਵਟ, ਅਲਰਜੀ, ਸਰੀਰ ਵਿੱਚ ਪਾਣੀ ਦੀ ਕਮੀ, ਪੋਸ਼ਣ ਤੱਤਾਂ ਦੀ ਘਾਟ, ਸਿਗਰਟ ਦਾ ਸੇਵਨ, ਜੇਨੇਟਿਕਸ, ਜ਼ਰੂਰਤ ਤੋਂ ਜ਼ਿਆਦਾ ਧੁੱਪ ਦੇ ਅਸਰ ਜਾਂ ਕਿਸੇ ਹੋਰ ਕਾਰਨ ਕਰਕੇ ਅੱਖਾਂ ਦੇ ਨੀਚੇ ਕਾਲੇ ਘੇਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਵੇਂ ਇਸ ਵਿੱਚ ਬਲੈਕ ਸਰਕਲ ਨੂੰ ਘੱਟ ਕਰਨੇ ਦੇ ਲਈ ਬਾਜ਼ਰ ਵਿੱਚ ਬੇ ਅਸਰ ਮਹਿੰਗੇ ਪ੍ਰੋਡੈਕਟਸ ਖਰੀਦਨ ਦੀ ਬਜਾਏ ਘਰ ਦੇ ਕੁਝ ਅਸਰਦਾਰ ਨੁਕਸੇ ਅਪਣਾਏ ਜਾ ਸਕਦੇ ਹਨ,ਜਾਣੋ ਅਸੀਂ ਕਿਵੇਂ ਆਪਣੇ ਬਲੈਕ ਸਰਕਲ ਠੀਕ ਕਰ ਸਕਦੇ ਹਾਂ।

ਬਲੈਕ ਸਰਕਲ ਨੂੰ ਹਟਾਉਣ ਲਈ ਘਰੇਲੂ ਉਪਾਅ

ਨੁਖਸੇ ਨੂੰ ਤਿਆਰ ਕਰਨੇ ਦੇ ਲਈ ਇੱਕ ਕਟੋਰੀ ਵਿੱਚ ਇੱਕ ਚਮਚ ਕੌਫੀ ਪਾਊਡਰ ਅਤੇ ਇਕ ਚਮਚ ਹੀ ਐਲੋਵੇਰਾ ਜੈੱਲ ਨੂੰ ਇੱਕ ਸਾਰ ਮਿਲਾਓ ਇਸ ਮਿਸ਼ਨ ਵਿੱਚ ਕਾਟਨ ਪਾਊਡਰ ਨੂੰ ਅੰਡਰ ਆਈ ਮਾਸਕ ਦੀ ਸੇਪ ਵਿੱਚ ਕੱਟੋ ਅਤੇ ਬਲੈਕ ਸਰਕਲ ਉੱਤੇ ਲਗਾਉ।ਇਸ ਪੇਸਟ ਨੂੰ 10 ਤੋਂ 15 ਮਿੰਟ ਰੱਖੋ, ਇਸ ਦੇ ਬਾਅਦ ਅੱਖਾਂ ਧੋ ਕੇ ਸਾਫ ਕਰ ਲੋ ਇੱਕ ਹਫਤੇ ਵਿੱਚ ਦੋ ਤੋਂ ਤਿੰਨ ਬਾਰ ਇਸ ਨੂੰ ਲਗਾਓ।

ਅਪਣਾਓ ਇਹ ਨੁਕਤੇ -

ਬਲੈਕ ਸਰਕਲ ਉੱਪਰ ਟਮਾਟਰ ਦੇ ਜੂਸ ਦਾ ਇਸਤੇਮਾਲ ਕਰ ਸਕਦੇ ਹਨ, ਇਸਤੇਮਾਲ ਦੇ ਲਈ ਟਮਾਟਰ ਦਾ ਜੂਸ ਵਿੱਚ ਕੁਝ ਬੂੰਦਾਂ ਨਿੰਬੂ ਦੇ ਰਸ ਵਿੱਚ ਮਿਲਾਓ ਅਤੇ ਅੱਖਾਂ ਦੇ ਹੇਠਾਂ 10 ਮਿੰਟ ਲਗਾ ਕੇ ਰੱਖਣ ਤੋਂ ਬਾਅਦ ਧੋ ਲਓ।

ਹਲਦੀ ਅਤੇ ਦੁੱਧ ਨੂੰ ਮਿਲਾ ਕੇ ਵੀ ਬਲੈਕ ਸਰਕਲ ਉੱਤੇ ਲਗਾ ਸਕਦੇ ਹੋ ਅਤੇ ਇਸ ਪੇਸਟ ਨੂੰ ਅੱਖਾਂ ਦੇ ਹੇਠਾਂ 15 ਮਿੰਟ ਲਗਾ ਕੇ ਰੱਖੋ ਨਾਲ ਬਲੈਕ ਸਰਕਲ ਦੂਰ ਹੋ ਜਾਂਦਾ ਹੈ।

ਬਾਦਾਮ ਦਾ ਤੇਲ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ ਇਸ ਤੇਲ ਦੇ ਇਸਤੇਮਾਲ ਨਾਲ ਬਲੈਕ ਸਰਕਲ ਘੱਟ ਹੋਣ ਦੇ ਅਸਰ ਦਿਖਣ ਲੱਗਦੇ ਹਨ।

ਗੁਲਾਬ ਜਲ ਵਿੱਚ ਰੂੰ ਨੂੰ ਭਿਉ ਕੇ ਅੱਖਾਂ ਦੇ ਹੇਠਾਂ ਲਗਾਓ ਅਤੇ ਰਾਤ ਨੂੰ ਲਗਾ ਕੇ ਰੱਖੋ ਬਲੈਕ ਸਰਕਲ ਸਾਫ ਹੋ ਜਾਣਗੇ।

ਬਲੈਕ ਸਰਕਲ ਉੱਪਰ ਆਲੂ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਵੀ ਲਗਾਇਆ ਜਾ ਸਕਦਾ ਹੈ ਅਤੇ ਇਸ ਨਾਲ ਚਮੜੀ ਵਿੱਚ ਚਮਕ ਆਉਂਦੀ ਹੈ।

Next Story
ਤਾਜ਼ਾ ਖਬਰਾਂ
Share it