ਜੇਕਰ ਤੁਸੀਂ ਵੀ ਹੋ ਮੌਨਸੂਨ ਅਲਰਜੀ ਦੇ ਸ਼ਿਕਾਰ ਤਾਂ ਅਪਣਾਓ ਇਹ ਨੁਕਤੇ
ਜੇਕਰ ਮੌਨਸੂਨ ਆਉਣ ਦੇ ਨਾਲ ਤੁਹਾਨੂੰ ਵੀ ਅਲਰਜੀ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਸੀਂ ਵੀ ਆਪਣਾ ਸਕਦੇ ਹੋ ਇਹ ਨੁਕਤੇ । ਜਿਸ ਨਾਲ ਤੁਹਾਨੂੰ ਕਾਫੀ ਰਾਹਤ ਮਿਲ ਸਕਦੀ ਹੈ ।
By : lokeshbhardwaj
ਜਿੱਥੇ ਲੋਕ ਗਰਮੀ ਤੋਂ ਰਾਹਤ ਲਈ ਮਾਨਸੂਨ ਦੀ ਉਡੀਕ ਚ ਰਹਿੰਦੇ ਨੇ ਉੱਥੇ ਹੀ ਮੌਨਸੂਨ ਖੁਸ਼ਹਾਲੀ ਤੋਂ ਇਲਾਵਾ ਕਈ ਬੀਮਾਰੀਆਂ ਵੀ ਆਪਣੇ ਨਾਲ ਲੈ ਕੇ ਆਉਂਦਾ ਹੈ । ਇਸ ਮੌਸਮ 'ਚ ਨਾ ਸਿਰਫ ਪੀਲੀਆ, ਫਲੂ, ਟਾਈਫਾਈਡ, ਹੈਪੇਟਾਈਟਸ-ਏ ਦਾ ਖਤਰਾ ਵਧ ਜਾਂਦਾ ਹੈ, ਸਗੋਂ ਦਮੇ ਦੇ ਮਰੀਜ਼ਾਂ ਦੀ ਹਾਲਤ ਵੀ ਖਰਾਬ ਹੋ ਜਾਂਦੀ ਹੈ । ਜਿਸ ਕਾਰਨ ਤੁਹਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ । ਆਓ ਜਾਣਦੇ ਹਾਂ ਮਾਨਸੂਨ 'ਚ ਹੋਣ ਵਾਲੀ ਆਮ ਐਲਰਜੀ ਦਮੇ ਬਾਰੇ ।
ਜਾਣੋ ਕੀ ਹੈ ਅਲਰਜੀ ਅਸਥਮਾ ?
ਅਸਥਮਾ ਦਾ ਸਭ ਤੋਂ ਆਮ ਪ੍ਰਕਾਰ ਹੈ ਜੋ ਕਿ ਪਾਲਤੂ ਜਾਨਵਰਾਂ ਅਤੇ ਮਿੱਟੀ ਦੇ ਕਣਾਂ ਤੋਂ ਟ੍ਰਿਗਰ ਹੁੰਦਾ ਹੈ । ਜੇਕਰ ਇਸ ਨੂੰ ਉਦਾਹਰਣ ਦੇ ਤਰੀਕੇ ਨਾਲ ਸਮਝੀਏ ਤਾਂ ਉਦਾਹਰਣ ਵਜੋਂ, ਬਸੰਤ ਦਾ ਸੁਹਾਵਣਾ ਮੌਸਮ ਵੀ ਆਪਣੇ ਨਾਲ ਹਵਾ ਵਿਚ ਪਰਾਗ ਦੇ ਕਣਾਂ ਨੂੰ ਲੈਕੇ ਆਉਂਦਾ ਹੈ ਜਿਸ ਨਾਲ ਸਾਹ ਲੈਣ ਚ ਇਨਸਾਨ ਦੇ ਨੱਕ ਚ ਸੋਜਿਸ਼ ਅਤੇ ਜਲਣ ਵੀ ਪੈਦਾ ਹੋ ਜਾਂਦੀ ਹੈ , ਨੱਕ ਬੰਦ ਹੋਣ ਕਾਰਣ ਘਰਘਰਾਹਟ ਅਤੇ ਛਾਤੀ ਵਿਚ ਜਕੜਨ ਵਰਗੇ ਲੱਛਣ ਦਿਖਾਈ ਦਿੰਦੇ ਹਨ
ਅਲਰਜੀ ਅਤੇ ਅਸਥਮਾ ਦੀ ਜਾਂਚ ਬਾਰੇ ਅਹਿਮ ਜਾਣਕਾਰੀ
ਕੁਝ ਟੈਸਟਾਂ ਰਾਹੀਂ ਅਲਰਜੀ ਨਾਲ ਅਸਥਮਾ ਦਾ ਪਤਾ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ ਜਿਨ੍ਹਾਂ 'ਚੋਂ ਖੂਨ ਦੀ ਜਾਂਚ ਜਾਂ ਸਕਿਨ ਪ੍ਰਿਕ ਟੈਸਟ ਵਰਗੇ ਟੈਸਟ ਸ਼ਾਮਲ ਹੁੰਦੇ ਹਨ, ਜੋ ਅਲਰਜੀਨ ਸੰਵੇਦਨਸ਼ੀਲਤਾ ਦਾ ਪਤਾ ਲਗਾਉਂਦੇ ਹਨ। ਜਦੋਂ ਕਿ ਦਮੇ ਨਾਲ ਸਬੰਧਤ ਟੈਸਟ, ਜਿਵੇਂ ਕਿ ਸਪਾਈਰੋਮੈਟਰੀ ਜਾਂ FeNO, ਦੀ ਵਰਤੋਂ ਫੇਫੜਿਆਂ ਦੇ ਕੰਮ ਨੂੰ ਸਮਝਣ ਲਈ ਕੀਤੀ ਜਾ ਸਕਦੀ ਹੈ।
ਅਲਰਜਿਕ ਅਸਥਮਾ ਨੂੰ ਕੰਟ੍ਰੋਲ ਕਰਨ ਦੇ ਕੁਝ ਅਹਿਮ ਟਿਪਸ
* ਵਸੰਤ ਮੌਨਸੂਨ ਚ ਜਿਨ੍ਹਾਂ ਹੋ ਸਕੇ ਘਰ ਅੰਦਰ ਮਿੱਟੀ ਤੋਂ ਦੂਰ ਰਹਿਣਾ ਚਾਹੀਦਾ ਹੈ ।
* ਏਅਰ ਕੰਡੀਸ਼ਨਰ ਦੀ ਵਰਤੋਂ ਕਰਕੇ ਕਮਰੇ ਦੀ ਅੰਦਰੂਨੀ ਨਮੀ ਨੂੰ ਬਣਾਈ ਰੱਖੋ ।
*ਜੇਕਰ ਪਹਿਲਾਂ ਤੋਂ ਕੋਈ ਐਲਰਜੀ ਦੀ ਦਵਾਈ ਚਲਦੀ ਹੋਵੇ ਤਾਂ ਉਸਨੂੰ ਸਮੇਂ ਸਿਰ ਲੈਣਾ ਚਾਹੀਦਾ ਹੈ ।
*ਜੇਕਰ ਤੁਸੀਂ ਅਸਥਮਾ ਦੇ ਮਰੀਜ਼ ਹੋ ਤਾਂ ਘਰ 'ਚ ਏਅਰ ਫਿਲਟਰ ਜ਼ਰੂਰ ਲਗਾਓ, ਜੋ ਕਮਰੇ 'ਚ ਹਵਾ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ।