ਜੇਕਰ ਤੁਹਾਡੇ ਸਰੀਰ ਵਿੱਚ ਵੀ ਵੱਧਦਾ ਹੈ ਯੂਰਿਕ ਐਸਿਡ ਤਾਂ ਪੜ੍ਹੋ ਇਹ ਖਬਰ
ਜੇਕਰ ਜ਼ਿਆਦਾ ਮਾਤਰਾ 'ਚ ਸ਼ਰੀਰ 'ਚ ਇਕੱਠਾ ਹੋ ਜਾਂਦਾ ਹੈ ਤਾਂ ਇਸ ਨਾਲ ਗੁਰਦੇ ਦੀ ਪੱਥਰੀ ਵਰਗੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ
By : lokeshbhardwaj
ਚੰਡੀਗੜ੍ਹ : ਯੂਰਿਕ ਐਸਿਡ ਇੱਕ ਕੁਦਰਤੀ ਰਹਿੰਦ-ਖੂੰਹਦ ਉਤਪਾਦ ਹੈ ਜੋ ਪਿਊਰੀਨ ਵਾਲੇ ਭੋਜਨਾਂ ਦੇ ਖਾਣ ਤੋਂ ਬਾਅਦ ਸ਼ਰੀਰ 'ਚ ਬਣਦਾ ਹੈ । ਹਾਲਾਂਕਿ ਸਰੀਰ ਲਈ ਇਸ ਐਸਿਡ ਨੂੰ ਨਿਯੰਤ੍ਰਿਤ ਕਰਨਾ ਜ਼ਰੂਰੀ ਹੈ, ਜੇਕਰ ਇਹ ਜ਼ਿਆਦਾ ਮਾਤਰਾ 'ਚ ਸ਼ਰੀਰ 'ਚ ਇਕੱਠਾ ਹੋ ਜਾਂਦਾ ਹੈ ਤਾਂ ਇਸ ਨਾਲ ਗੁਰਦੇ ਦੀ ਪੱਥਰੀ ਵਰਗੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਸਰਵੋਤਮ ਯੂਰਿਕ ਐਸਿਡ ਦੇ ਪੱਧਰਾਂ ਨੂੰ ਬਣਾਈ ਰੱਖਣਾ ਸਮੁੱਚੇ ਸਰੀਰ ਦੀ ਤੰਦਰੁਸਤੀ ਲਈ ਬਹੁਤ ਮਹੱਤਵਪੂਰਨ ਹੈ। ਇੱਥੇ ਕੁਦਰਤੀ ਤੌਰ 'ਤੇ ਯੂਰਿਕ ਐਸਿਡ ਦੇ ਪੱਧਰ ਨੂੰ ਘਟਾਉਣ ਵਿੱਚ ਤੁਹਾਡੀ ਮਦਦ ਕਰਨ ਦੇ ਪ੍ਰਭਾਵਸ਼ਾਲੀ ਤਰੀਕੇ ਹੇਠਾਂ ਦੱਸੇ ਹੋਏ ਹਨ।
ਆਮ ਨਾਲੋਂ ਜ਼ਿਆਦਾ ਪਾਣੀ ਪੀਣ ਦੀ ਕਰੋ ਕੋਸ਼ਿਸ਼ ।
ਜੇਕਰ ਤੁਸੀਂ ਵਈ ਜ਼ਿਾਦਾ ਮਾਤਰਾ ਵਿੱਚ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਕਾਫੀ ਲਾਭਦਾਇਕ ਹੋ ਸਕਦਾ ਹੈ , ਪਾਣੀ ਪੀਣ ਨਾਲ ਤੁਹਾਡੇ ਗੁਰਦਿਆਂ ਚੋਂ ਯੂਰਿਕ ਐਸਿਡ ਤੇਜ਼ੀ ਨਾਲ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ । ਜੇਕਰ ਪਿਆਸ ਤੋਂ ਜ਼ਿਆਦਾ ਪਾਣੀ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਿਆਦਾ ਪਾਣੀ ਪੀਣ ਲਈ ਇੱਕ ਪਾਣੀ ਦੀ ਬੋਤਲ ਆਪਣੇ ਨਾਲ ਰੱਖ ਸਕਦੇ ਹੋ ਜਿਸ ਚੋਂ ਤੁਸੀਂ ਸਮੇਂ ਅਨੁਸਾਰ ਪਾਣੀ ਪੀ ਸਕਦੇ ਹੋ ਅਤੇ ਇਸ ਦੇ ਨਾਲ ਹੀ ਤੁਸੀਂ ਆਪਣੇ ਮੋਬਾਇਲ ਅਤੇ ਕਿਸੇ ਇਲੈਕਟ੍ਰਾਨਿਕ ਚੀਜ਼ ਤੇ ਵੀ ਅਲਾਰਮ ਲਾ ਸਕਦੇ ਹੋ ਕਿ ਤੁਸੀਂ ਕਿਨ੍ਹਾਂ ਅਤੇ ਕਦੋਂ ਪਾਣੀ ਪੀਣਾ ਹੈ ।
ਸ਼ਰਾਬ ਤੋਂ ਦੂਰੀ ਬਣਾ ਕੇ ਰੱਖੋ
ਸ਼ਰਾਬ ਪੀਣ ਨਾਲ ਤੁਸੀਂ ਜ਼ਿਆਦਾ ਡੀਹਾਈਡ੍ਰੇਟ ਹੋ ਸਕਦੇ ਹੋ । 2021 ਛਪੀ ਇੱਕ ਰਿਪੋਰਟ ਦਰਸਾਉਂਦੀ ਹੈ ਕਿ ਇਹ ਉੱਚ ਯੂਰਿਕ ਐਸਿਡ ਦੇ ਪੱਧਰਾਂ ਨੂੰ ਵਧਾ ਕੇ ਸਰੀਰ ਨੂੰ ਡੀਹਾਈਡ੍ਰੇਟ ਕਰ ਸਕਦਾ ਹੈ । ਅਲਕੋਹਲ ਦੀਆਂ ਕੁਝ ਕਿਸਮਾਂ, ਜਿਵੇਂ ਕਿ ਬੀਅਰ, ਵਿੱਚ ਦੂਸਰੀਆਂ ਨਾਲੋਂ ਜ਼ਿਆਦਾ ਪਿਊਰੀਨ ਪਾਇਆ ਜਾਂਦਾ ਹੈ । ਹਾਲਾਂਕਿ, ਘੱਟ ਮਾਤਰਾ 'ਚ ਪਿਊਰੀਨ ਵੀ ਤੁਹਾਡੇ ਸਰੀਰ ਤੇ ਬੁਰਾ ਅਸਰ ਕਰ ਸਕਦਾ ਹੈ ।
ਆਪਣੇ ਖਾਣੇ 'ਚ ਵਿਟਾਮਿਨ ਸੀ ਮਾਤਰਾ ਨੂੰ ਵਧਾਓ
ਜੇਕਰ ਤੁਸੀਂ ਵੀ ਆਪਣੇ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਵਿਟਾਮਿਨ ਸੀ ਦਾ ਸੇਵਨ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ । ਅਮਰੂਦ ਕਿਵੀ ਆਦੀ ਫਲਾਂ ਚ ਵੀ ਹਾਈ ਵਿਟਾਮਿਨ ਸੀ ਮਾਤਰਾ ਪਾਈ ਜਾਂਦੀ ਹੈ ਜੋ ਕਿ ਆਮਤੌਰ ਤੇ ਬਾਜ਼ਾਰ ਚੋਂ ਮਿਲ ਜਾਂਦੇ ਨੇ ।
ਨੋਟ : ਇਹ ਜਾਣਕਾਰੀ ਦੀ ਇੰਟਰਨੈਟ ਤੋਂ ਇਕੱਠੀ ਕੀਤੀ ਗਈ ਹੈ ਜਿਸ ਦੀ ਪੁਸ਼ਟੀ ਹਮਦਰਦ ਮੀਡੀਆ ਨਹੀ ਕਰਦਾ ।