ਐਕਸ਼ਨ Mod 'ਚ ਸਿਹਤ ਵਿਭਾਗ ਦੀਆ ਟੀਮਾਂ, ਰੇਹੜੀਆਂ 'ਤੇ ਵਜੇ ਛਾਪੇ
ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕ ਨੂੰ ਤੰਦਰੁਸਤ ਬਣਾਉਣ ਦੇ ਲਈ ਸੂਬੇ 'ਚ "ਸਿਹਤਮੰਦ ਪੰਜਾਬ" ਮਿਸਨ ਸ਼ੁਰੂ ਕੀਤਾ ਗਿਆ ਹੈ।ਜਿਸ ਦੇ ਤਹਿਤ ਸੂਬੇ ਭਰ 'ਚ ਸਿਹਤ ਵਿਭਾਗ ਦੀਆ ਟੀਮਾਂ ਦੇ ਵਲੋਂ ਰੇਹੜੀਆਂ ਤੇ ਖਾਣ ਪੀਣ ਵਾਲਿਆਂ ਦੁਕਾਨਾਂ 'ਤੇ ਜਾਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਫ ਸਫਾਈ ਦੇ ਲਈ ਦੁਕਾਨਦਾਰਾ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।

By : Makhan shah
ਹੁਸ਼ਿਆਰਪੁਰ (ਵਿਵੇਕ ਕੁਮਾਰ): ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕ ਨੂੰ ਤੰਦਰੁਸਤ ਬਣਾਉਣ ਦੇ ਲਈ ਸੂਬੇ 'ਚ "ਸਿਹਤਮੰਦ ਪੰਜਾਬ" ਮਿਸਨ ਸ਼ੁਰੂ ਕੀਤਾ ਗਿਆ ਹੈ।ਜਿਸ ਦੇ ਤਹਿਤ ਸੂਬੇ ਭਰ 'ਚ ਸਿਹਤ ਵਿਭਾਗ ਦੀਆ ਟੀਮਾਂ ਦੇ ਵਲੋਂ ਰੇਹੜੀਆਂ ਤੇ ਖਾਣ ਪੀਣ ਵਾਲਿਆਂ ਦੁਕਾਨਾਂ 'ਤੇ ਜਾਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਫ ਸਫਾਈ ਦੇ ਲਈ ਦੁਕਾਨਦਾਰਾ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਇਸੇ ਕੜੀ ਤਹਿਤ ਅੱਜ ਹੁਸ਼ਿਆਰਪੁਰ 'ਚ ਵੀ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਜ਼ਿਲ੍ਹੇ 'ਚ ਰੇਹੜੀਆਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਖਰਾਬ ਸਮਾਨ ਨਸ਼ਟ ਕੀਤਾ ਗਿਆ।
ਸਿਹਤ ਵਿਭਾਗ ਵਲੋਂ ਮੁਹੱਲਾ ਮਾਡਲ ਟਾਊਨ 'ਚ ਮੌਜੂਦ ਫੂਡ ਸਟਰੀਟ ਮਾਰਕੀਟ 'ਚ ਪਹੁੰਚ ਕੇ ਰੇਹੜੀ ਵਾਲਿਆਂ ਦੀ ਚੈਕਿੰਗ ਕੀਤੀ ਗਈ ਤੇ ਖਰਾਬ ਸਾਮਾਨ ਨੂੰ ਨਸ਼ਟ ਕਰਵਾਇਆ ਗਿਆ। ਇਸ ਮੌਕੇ ਜਿ਼ਲ੍ਹਾ ਸਿਹਤ ਅਫਸਰ ਵਲੋਂ ਰੇਹੜੀ ਵਾਲਿਆਂ ਦੇ ਜਿੱਥੇ ਫੂਡ ਲਾਇਸੰਸ ਚੈਕ ਕੀਤੇ ਗਏ ਉਥੇ ਹੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸ਼ੁਰੂ ਕੀਤੇ ਮਿਸ਼ਨ "ਸਿਹਤਮੰਦ ਪੰਜਾਬ" ਨੂੰ ਨੇਪਰੇ ਚਾੜ੍ਹਨ ਲਈ ਸਰਕਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨ ਲਈ ਵੀ ਪ੍ਰੇਰਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਸਿਹਤ ਅਫਸਰ ਡਾ. ਭਾਟੀਆ ਨੇ ਕਿਹਾ ਕਿ ਸਮੇਂ ਸਮੇਂ ਤੇ ਹੁਸਿ਼ਆਰਪੁਰ ਸਿਹਤ ਵਿਭਾਗ ਜਿ਼ਲ੍ਹੇ ਦੇ ਵੱਖ ਵੱਖ ਇਲਾਕਿਆਂ 'ਚ ਜਾ ਕੇ ਰੇਹੜੀ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕਰਦਾ ਹੈ ਅਤੇ ਖਰਾਬ ਹੋ ਚੁੱਕੇ ਸਾਮਾਨ ਨੂੰ ਨਸ਼ਟ ਵੀ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਸਾਫ ਸੁਥਰਾ ਖਾਦ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਕਿਸੇ ਵੀ ਵਿਅਕਤੀ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਦਸਣਯੋਗ ਹੈ ਕਿ ਪੂਰੇ ਪੰਜਾਬ 'ਚ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਛਾਪੇ ਮਾਰੇ ਜਾ ਰਹੇ ਨੇ।ਜਿਸ ਦੇ ਤਹਿਤ ਮੋਹਾਲੀ 'ਚ ਇਕ ਮੋਮਸ ਫੈਕਟਰੀ ਨੂੰ ਵੀ ਸੀਲ ਕੀਤਾ ਗਿਆ।ਜਿਥੇ ਸਾਫ ਸਫਾਈ ਤਾਂ ਨਾਂ ਮਾਤਰ ਹੀ ਸੀ ਪਰ ਲੋਕ ਦੀ ਸਿਹਤ ਨਾਲ ਇਸ ਹਿਸਾਬ 'ਤੇ ਖਿਲਵਾੜ ਹੋ ਰਿਹਾ ਸੀ ਕਿ ਜਿਥੇ ਫੈਕਟਰੀ 'ਚ ਮੋਮਸ ਬਣਾਕੇ ਰੱਖੇ ਸੀ ਓਥੇ ਹੀ ਮਰੀ ਹੋਈ ਬਿਲੀ ਦਾ ਸਰੀਰ ਵੀ ਮਿਲਿਆ ਸੀ।


