Begin typing your search above and press return to search.

ਜੇਕਰ ਤੁਸੀਂ ਗਰਭ ਧਾਰਨ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ

ਮਾਤਾ-ਪਿਤਾ ਬਣਨਾ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਪਰ ਜਦੋਂ ਗਰਭ ਧਾਰਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਵੈਸੇ ਤਾਂ ਬੱਚਿਆਂ ਨੂੰ ਜਨਮ ਦੇਣ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।

ਜੇਕਰ ਤੁਸੀਂ ਗਰਭ ਧਾਰਨ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ

Dr. Pardeep singhBy : Dr. Pardeep singh

  |  28 Jun 2024 10:46 AM GMT

  • whatsapp
  • Telegram
  • koo

ਚੰਡੀਗੜ੍ਹ: ਮਾਤਾ-ਪਿਤਾ ਬਣਨਾ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਪਰ ਜਦੋਂ ਗਰਭ ਧਾਰਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਵੈਸੇ ਤਾਂ ਬੱਚਿਆਂ ਨੂੰ ਜਨਮ ਦੇਣ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਉਂਕਿ ਸਿਰਫ਼ ਔਰਤਾਂ ਹੀ ਬੱਚੇ ਨੂੰ 9 ਮਹੀਨੇ ਤੱਕ ਆਪਣੀ ਕੁੱਖ ਵਿੱਚ ਰੱਖਦੀਆਂ ਹਨ, ਪਰ ਇਸ ਵਿੱਚ ਪਿਤਾ ਦੀ ਭੂਮਿਕਾ ਵੀ ਬਹੁਤ ਅਹਿਮ ਹੁੰਦੀ ਹੈ। ਬੱਚੇ ਦੇ ਜਨਮ ਲਈ ਪੁਰਸ਼ਾਂ ਦੇ ਸ਼ੁਕਰਾਣੂ ਬਹੁਤ ਮਹੱਤਵਪੂਰਨ ਹੁੰਦੇ ਹਨ। ਜਦੋਂ ਇਹ ਸ਼ੁਕ੍ਰਾਣੂ ਔਰਤਾਂ ਦੇ ਅੰਡੇ ਨਾਲ ਮਿਲਦੇ ਹਨ ਤਾਂ ਭਰੂਣ ਬਣਦਾ ਹੈ।

ਹੈਲਥੀ ਭੋਜਨ-

ਜੇਕਰ ਤੁਹਾਡੇ ਸ਼ਕਰਾਣੂ ਕਮਜ਼ੋਰ ਹਨ ਜਾਂ ਮਹਿਲਾ ਦੀ ਬੱਚੇਦਾਨੀ ਕਮਜ਼ੋਰ ਹੈ ਤਾਂ ਤੁਹਾਨੂੰ ਹੈਲਥੀ ਭੋਜਨ ਲੈਣਾ ਚਾਹੀਦਾ ਹੈ। ਕਈ ਵਾਰੀ ਸਰੀਰ ਵਿੱਚ ਕਈ ਪੌਸ਼ਟਿਕ ਤੱਤਾਂ ਦੀ ਘਾਟ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਆਪਣੇ ਭੋਜਨ ਵਿੱਚ ਪ੍ਰੋਟੀਨ ਵਾਲਾ ਭੋਜਨ ਐਡ ਕਰਨ ਚਾਹੀਦਾ ਹੈ।

ਰੋਜ਼ਾਨਾ ਕਸਰਤ ਕਰੋ-

ਤੁਹਾਨੂੰ ਪਤੀ-ਪਤਨੀ ਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਕਸਰਤ ਕਰਨ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੇ ਮਾੜੇ ਤੱਤ ਬਾਹਰ ਨਿਕਲਦੇ ਹਨ। ਇਸ ਲਈ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਕਸਰਤ ਕਰਨ ਨਾਲ ਖੂਨ ਨਵਾਂ ਬਣਦਾ ਹੈ ਅਤੇ ਸਰੀਰ ਵਿੱਚ ਸਮਰਥਾ ਵੱਧਦੀ ਹੈ।

ਨਸ਼ਿਆ ਤੋਂ ਦੂਰ ਰਹੋ-

ਜੇਕਰ ਤੁਸੀ ਸ਼ਰਾਬ ਜਾਂ ਸਿਗਰਟ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਨਸ਼ਿਆ ਤੋਂ ਦੂਰ ਰਹਿਣ ਨਾਲ ਤੁਸੀ ਸਿਹਤਮੰਦ ਰਹੋਗੇ।

ਡਰਾਈ ਫਰੂਟ ਦੀ ਵਰਤੋਂ ਕਰੋ-

ਸ਼ਕਰਾਣੂਆਂ ਦੀ ਗਿਣਤੀ ਵਧਾਉਣ ਲਈ ਡਰਾਈ ਫਰੂਟ ਦੀ ਵਰਤੋਂ ਕਰਨੀ ਚਾਹੀਦੀ ਹੈ। ਡਰਾਈ ਫਰੂਟ ਖਾਣ ਨਾਲ ਸਰੀਰ ਵਿੱਚ ਸਾਰੇ ਤੱਤ ਪੂਰੇ ਹੋ ਜਾਂਦੇ ਹਨ।

Next Story
ਤਾਜ਼ਾ ਖਬਰਾਂ
Share it