Begin typing your search above and press return to search.

ਸਿਆਲ 'ਚ ਗਰਮ ਪਾਣੀ ਪੀਣ ਦੇ ਆਹ ਵੱਡੇ ਨੁਕਸਾਨ!

ਸਿਆਲ ਆਉਂਦਿਆਂ ਹੀ ਜਿੱਥੇ ਲੋਕ ਪਾਣੀ ਪੀਣਾ ਘੱਟ ਕਰ ਦਿੰਦੇ ਹਨ। ਜਿਸਦੇ ਨਾਲ ਕਈਆਂ ਨੂੰ ਕਾਫੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਪਾਣੀ ਸਿਹਤ ਲਈ ਕਿੰਨ੍ਹਾਂ ਜ਼ਰੂਰੀ ਹੈ ਤਾਂ ਅਜਿਹੇ ਲੋਕ ਸਿਆਲ ਆਉਂਦਿਆਂ ਹੀ ਪਾਣੀ ਗਰਮ ਕਰਕੇ ਪੀਂਦੇ ਹਨ। ਜੋ ਕਿ ਚੰਗੀ ਗੱਲ ਹੈ,

ਸਿਆਲ ਚ ਗਰਮ ਪਾਣੀ ਪੀਣ ਦੇ ਆਹ ਵੱਡੇ ਨੁਕਸਾਨ!
X

Makhan shahBy : Makhan shah

  |  6 Dec 2024 5:42 PM IST

  • whatsapp
  • Telegram

ਚੰਡੀਗੜ੍ਹ, ਕਵਿਤਾ : ਸਿਆਲ ਆਉਂਦਿਆਂ ਹੀ ਜਿੱਥੇ ਲੋਕ ਪਾਣੀ ਪੀਣਾ ਘੱਟ ਕਰ ਦਿੰਦੇ ਹਨ। ਜਿਸਦੇ ਨਾਲ ਕਈਆਂ ਨੂੰ ਕਾਫੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਪਾਣੀ ਸਿਹਤ ਲਈ ਕਿੰਨ੍ਹਾਂ ਜ਼ਰੂਰੀ ਹੈ ਤਾਂ ਅਜਿਹੇ ਲੋਕ ਸਿਆਲ ਆਉਂਦਿਆਂ ਹੀ ਪਾਣੀ ਗਰਮ ਕਰਕੇ ਪੀਂਦੇ ਹਨ। ਜੋ ਕਿ ਚੰਗੀ ਗੱਲ ਹੈ, ਜਿਵੇਂ ਹਰ ਸਿੱਕੇ ਦੇ ਦੋ ਪਹਿਲੁ ਹੁੰਦੇ ਨੇ ਓਵੇਂ ਹੀ ਗਰਮ ਪਾਣੀ ਪੀਣ ਦੇ ਵੀ 2 ਪਹਿਲੂ ਹਨ। ਜਿੱਥੇ ਇੱਕ ਪਾਸੇ ਜਿਉਂਦੇ ਰਹਿਣ ਲਈ ਪਾਣੀ ਪੀਣਾ ਬਹੁਤ ਜਰੁਰੀ ਹੈ। ਡਾਕਟੂਰ ਤੋਂ ਲੈ ਕੇ ਡਾਇਟੀਸ਼ੀਅਨ, ਹਰ ਕੋਈ ਦਿਨ ਵਿਚ 7 - 8 ਗਲਾਦਸ ਪਾਣੀ ਪੀਣ ਦੀ ਹਿਦਾਇਤ ਦਿੰਦਾ ਹੈ। ਮੰਨਿਆ ਜਾਂਦਾ ਹੈ ਕਿ ਗਰਮ ਪਾਣੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਇਹ ਸਰੀਰ ਨੂੰ ਅੰਦਰ ਤੋਂ ਸਾਫ਼ ਕਰਦਾ ਹੈ। ਜੇਕਰ ਤੁਹਾਡਾ ਪਾਚਣ ਤੰਤਰ ਠੀਕ ਨਹੀਂ ਰਹਿੰਦਾ ਹੈ, ਤਾਂ ਤੁਹਾਨੂੰ ਦਿਨ ਵਿਚ ਦੋ ਵਾਰ ਗਰਮ ਪਾਣੀ ਪੀਣਾ ਚਾਹੀਦਾ ਹੈ। ਸਵੇਰੇ ਗਰਮ ਪਾਣੀ ਪੀਣ ਨਾਲ ਸਰੀਰ ਦੇ ਸਾਰੇ ਜ਼ਹਿਰੀਲੇ ਤੱਤ‍ ਬਾਹਰ ਨਿਕਲ ਜਾਂਦੇ ਹਨ, ਜਿਸਦੇ ਨਾਲ ਪੂਰਾ ਸਰੀਰ ਅੰਦਰੋਂ ਸਾਫ਼ ਹੋ ਜਾਂਦਾ ਹੈ। ਨਿੰਬੂ ਅਤੇ ਸ਼ਹਿਦ ਪਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ।

ਸਰੀਰ ਵਿਚ ਪਾਣੀ ਦੀ ਕਮੀ ਹੋ ਜਾਣ ਦੀ ਵਜ੍ਹਾ ਨਾਲ ਕਬਜ ਦੀ ਸੱਮਸਿਆ ਪੈਦਾ ਹੋ ਜਾਂਦੀ ਹੈ। ਰੋਜਾਨਾ ਇਕ ਗਲਾਸ ਸਵੇਰੇ ਗਰਮ ਪਾਣੀ ਪੀਣ ਨਾਲ ਕਬਜ ਤੋਂ ਰਾਹਤ ਮਿਲਦੀ ਹੈ।

ਸਵੇਰ ਦੇ ਸਮੇਂ ਜਾਂ ਫਿਰ ਹਰ ਭੋਜਨ ਤੋਂ ਬਾਅਦ ਇਕ ਗਲਾਸ ਗਰਮ ਪਾਣੀ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਚਰਬੀ ਘੱਟ ਹੁੰਦੀ ਹੈ। ਨਿੰਬੂ ਵੀ ਬਾਰ ਬਾਰ ਭੁੱਖ ਲਗਣ ਤੋਂ ਰੋਕਦਾ ਹੈ।

ਜੇਕਰ ਗਲੇ ਵਿਚ ਦਰਦ ਜਾਂ ਫਿਰ ਟਾਂਨਸਿੱਲ ਹੋ ਗਿਆ ਹੋਵੇ, ਤਾਂ ਗਰਮ ਪਾਣੀ ਪਿਓ। ਗਰਮ ਪਾਣੀ ਵਿਚ ਹਲਕਾ ਜਿਹਾ ਸੇਂਧਾ ਲੂਣ ਮਿਲਾ ਕੇ ਪੀਣ ਨਾਲ ਮੁਨਾਫ਼ਾ ਮਿਲਦਾ ਹੈ।

ਮਾਸਿਕ ਸ਼ੁਰੂ ਹੋਣ ਦੇ ਦਿਨਾਂ ਵਿੱਚ ਢਿੱਡ ਵਿੱਚ ਦਰਦ ਹੁੰਦਾ ਹੈ, ਤੱਦ ਗਰਮ ਪਾਣੀ ਵਿਚ ਇਲਾਚੀ ਪਾਊਡਰ ਪਾ ਕੇ ਪਿਓ। ਇਸ ਨਾਲ ਨਾ ਕੇਵਲ ਮਾਸਿਕ ਦਾ ਦਰਦ ਸਗੋਂ ਸਰੀਰ, ਢਿੱਡ ਅਤੇ ਸਿਰਦਰਦ ਵੀ ਠੀਕ ਹੋ ਜਾਂਦਾ ਹੈ।

ਓਥੇ ਹੀ ਦੂਜੇ ਪਾਸੇ ਗਰਮ ਪਾਣੀ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਲਈ, ਸਰਦੀਆਂ ਵਿੱਚ, ਪਾਣੀ ਪੀਣ ਦੀ ਕੋਸ਼ਿਸ਼ ਕਰੋ ਜਿਸਦਾ ਤਾਪਮਾਨ (16°C ਤੋਂ 38°C) ਦੇ ਅੰਦਰ ਹੋਵੇ। ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਤੁਹਾਡੀ ਜੀਭ ਸੜ ਸਕਦੀ ਹੈ ਜਾਂ ਤੁਹਾਡੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਗਰਮ ਪਾਣੀ ਪੀਣ ਦਾ ਮੁੱਖ ਖਤਰਾ ਜਲਣ ਹੈ। ਗਰਮ ਪਾਣੀ ਵੀ ਜੀਭ ਜਾਂ ਗਲੇ ਨੂੰ ਸਾੜ ਸਕਦਾ ਹੈ। ਇੱਕ ਵਿਅਕਤੀ ਨੂੰ ਉਬਲਦੇ ਤਾਪਮਾਨ ਦੇ ਨੇੜੇ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ।

2008 ਦੇ ਇੱਕ ਅਧਿਐਨ ਨੇ ਸੁਝਾਅ ਦਿੱਤਾ ਕਿ ਕੌਫੀ ਪੀਣ ਲਈ ਸਭ ਤੋਂ ਵਧੀਆ ਤਾਪਮਾਨ 136 °F (57.8 °C) ਹੈ।

ਇਹ ਤਾਪਮਾਨ ਬਰਨ ਦੇ ਖ਼ਤਰੇ ਨੂੰ ਘਟਾਉਂਦਾ ਹੈ, ਪਰ ਫਿਰ ਵੀ ਗਰਮ ਪੀਣ ਦੀ ਸੁਹਾਵਣੀ ਸੰਵੇਦਨਾ ਪ੍ਰਦਾਨ ਕਰਦਾ ਹੈ। ਹਾਈਡਰੇਟਿਡ ਰਹਿਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ, ਪਰ ਇਸ ਗੱਲ 'ਤੇ ਬਹਿਸ ਹੁੰਦੀ ਹੈ ਕਿ ਪਾਣੀ ਪੀਂਦੇ ਸਮੇਂ ਕਿਸ ਤਾਪਮਾਨ ਦਾ ਹੋਣਾ ਚਾਹੀਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਠੰਡਾ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਅਜਿਹੇ ਿਵੱਚ ਗਰਮ ਪੀਣੀ ਤੁਸੀਂ ਜ਼ਰੂਰ ਪਿਓ ਪਰ ਜ਼ਿਆਦਾ ਗਰਮ ਪਾਣੀ ਨਹੀਂ ਪੀਣਾ ਚਾਹੀਦੈ ਜਿਸਦੇ ਤੁਹਾਡੇ ਸ਼ਰੀਰ ਉੱਤੇ ਮਾੜੇ ਅਸਰ ਪੈ ਸਕਦੇ ਨੇ।

Next Story
ਤਾਜ਼ਾ ਖਬਰਾਂ
Share it