Begin typing your search above and press return to search.

ਸਾਵਧਾਨ! ਕੀ ਤੁਸੀਂ ਵੀ ਸਕ੍ਰੀਨ 'ਤੇ ਬਿਤਾਉਂਦੇ ਹੋ ਜ਼ਿਆਦਾ ਸਮਾਂ?

ਇੱਕ ਸਮਾਂ ਸੀ ਜਦੋਂ ਬੱਚੇ ਘਰ ਦੇ ਵਿਹੜੇ ਜਾਂ ਫਿਰ ਗਲੀਆਂ ਦੇ ਵਿੱਚ ਰੋਲਾ ਪਾਉਂਦੇ ਹੋਏ ਖੇਡਦੇ ਸੀ। ਬੱਚਿਆਂ ਦਾ ਖੇਡਣਾ ਗਲੀ ਦੀ ਰੌਣਕ ਹੁੰਦਾ ਸੀ ਪਰ ਅੱਜ ਅਜਿਹਾ ਸਮਾਂ ਹੈ ਜਦੋਂ ਹਰ ਕੋਈ ਆਪਣਾ ਜ਼ਿਆਦਾਤਰ ਸਮਾਂ ਫੋਨ ਦੀ ਸਕ੍ਰੀਨ 'ਤੇ ਬਿਤਾਉਂਦਾ ਹੈ।

ਸਾਵਧਾਨ! ਕੀ ਤੁਸੀਂ ਵੀ ਸਕ੍ਰੀਨ ਤੇ ਬਿਤਾਉਂਦੇ ਹੋ ਜ਼ਿਆਦਾ ਸਮਾਂ?
X

Makhan shahBy : Makhan shah

  |  2 Oct 2024 4:36 PM IST

  • whatsapp
  • Telegram

ਚੰਡੀਗੜ੍ਹ (ਜਤਿੰਦਰ ਕੌਰ) : ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੋਵੇਗਾ ਕਿ ਫ਼ੋਨ ਡਿਜੀਟਲ ਕ੍ਰਾਂਤੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਅੱਜਕਲ੍ਹ ਫ਼ੋਨ ਰਾਹੀਂ ਹਰ ਕੋਈ ਕਿਸੇ ਵੀ ਰੁਕਾਵਟ 'ਤੋਂ ਘੰਟਿਆਂ ਤੱਕ ਫ਼ੋਨ 'ਤੇ ਗੱਲ ਕਰ ਸਕਦੈ ਫੋਨ ਨੇ ਸਿਰਫ ਗੱਲਬਾਤ ਨੂੰ ਹੀ ਨਹੀਂ ਸਗੋਂ ਪੜ੍ਹਾਈ, ਬੈਂਕਿੰਗ, ਸ਼ਾਪਿੰਗ ਵਰਗੀਆਂ ਚੀਜ਼ਾਂ ਨੂੰ ਵੀ ਆਸਾਨ ਬਣਾ ਦਿੱਤਾ ਹੈ ਇਹੀ ਕਾਰਨ ਹੈ ਕਿ ਲੋਕ ਇਸ 'ਤੇ ਬਹੁਤ ਨਿਰਭਰ ਹੋ ਗਏ ਹਨ ਜਾਗਣ ਸਮੈਂ, ਖਾਂਦੇ-ਪੀਂਦੇ, ਉੱਠਦੈ-ਬੈਠਦੇ ਸਮੇਂ ਅੱਖਾਂ ਹਰ ਸਮੇਂ ਫ਼ੋਨ 'ਤੇ ਟਿਕੀਆਂ ਰਹਿੰਦੀਆਂ ਹਨ ਪਰ ਕੀ ਤਹਾਨੁੰ ਪਤਾ ਕਿ ਇੰਟਰਨੈੱਟ ਦੀ ਜਿਆਦਾ ਵਰਤੋਂ ਨੇ ਨੌਜਵਾਨੀ ਨੁੰ ਤਬਾਹ ਕਰਕੇ ਰੱਖ ਦਿੱਤਾ ਵੱਡੇ ਤੇ ਬੱਚੇ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਤਾਂ ਆਉ ਜਾਣਦੇ ਹਾਂ ਇਹ ਭਿਆਨਕ ਬਿਾਮਰੀ ਕੀ ਹੈ ਇਸ ਦੇ ਲੱਛਣ ਕੀ ਹੁੰਦੇ ਹਨ ਤੇ ਇਸਤੋਂ ਬਚਿਆ ਕਿਵੇਂ ਜਾ ਸਕਦੈ

ਇੱਕ ਸਮਾਂ ਸੀ ਜਦੋਂ ਬੱਚੇ ਘਰ ਦੇ ਵਿਹੜੇ ਜਾਂ ਫਿਰ ਗਲੀਆਂ ਦੇ ਵਿੱਚ ਰੋਲਾ ਪਾਉਂਦੇ ਹੋਏ ਖੇਡਦੇ ਸੀ। ਬੱਚਿਆਂ ਦਾ ਖੇਡਣਾ ਗਲੀ ਦੀ ਰੌਣਕ ਹੁੰਦਾ ਸੀ ਪਰ ਅੱਜ ਅਜਿਹਾ ਸਮਾਂ ਹੈ ਜਦੋਂ ਹਰ ਕੋਈ ਆਪਣਾ ਜ਼ਿਆਦਾਤਰ ਸਮਾਂ ਫੋਨ ਦੀ ਸਕ੍ਰੀਨ 'ਤੇ ਬਿਤਾਉਂਦਾ ਹੈ। ਸਮਾਰਟਫੋਨਜ਼ ਦੇ ਆਉਣ ਤੋਂ ਬਾਅਦ, ਸਕ੍ਰੀਨ ਟਾਈਮਿੰਗ ਵੀ ਕਾਫੀ ਵੱਧ ਗਈ ਹੈ ਲੋਕ ਘੰਟੇ-ਘੰਟੇ ਲੈਪਟਾਪ, ਟੀਵੀ ਅਤੇ ਫ਼ੋਨ ਦੀਆਂ ਸਕਰੀਨਾਂ 'ਤੇ ਬਿਤਾ ਰਹੇ ਹਨ। ਵੱਡਿਆਂ ਤੋਂ ਇਲਾਵਾ ਬੱਚੇ ਵੀ ਅੱਜ ਕੱਲ੍ਹ ਫੋਨਾਂ ਵਿੱਚ ਗੁੰਮ ਹੋਏ ਨਜ਼ਰ ਆਉਂਦੇ ਹਨ।

ਜਿਸ ਕਰਕੇ ਬੱਚਿਆਂ 'ਚ ਫੋਨ ਦੇਖਣ ਦੀ ਆਦਤ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ, ਜਿਸ ਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।ਫੋਨ ਦੀ ਜ਼ਿਆਦਾ ਵਰਤੋਂ ਤੇ ਇਸ 'ਤੇ ਨਿਰਭਰਤਾ ਕਾਰਨ ਲੋਕ ਡਿਜੀਟਲ ਡਿਮੈਂਸ਼ੀਆ ਦਾ ਸ਼ਿਕਾਰ ਹੋ ਰਹੇ ਹਨ। ਇਸ ਨਾਲ ਨੌਜਵਾਨਾਂ ਦੀ ਯਾਦਾਸ਼ਤ ਬਿੱਲਕੁੱਲ ਘਟਦੀ ਜਾ ਰਹੀ ਹੈ।ਅੱਜਕੱਲ੍ਹ, ਡਿਜੀਟਲ ਡਿਮੈਂਸ਼ੀਆ ਦੇ ਬਹੁਤ ਸਾਰੇ ਲੱਛਣ ਨੌਜਵਾਨਾਂ ਤੇ ਬਾਲਗਾਂ ਵਿੱਚ ਜ਼ਿਆਦਾ ਦੇਖੇ ਜਾ ਰਹੇ ਹਨ। ਇਸ ਕਾਰਨ ਉਨ੍ਹਾਂ ਦੀ ਰੁਟੀਨ ਪ੍ਰਭਾਵਿਤ ਹੋ ਰਹੀ ਹੈ। ਕੰਮ ਕਰਨ ਤੇ ਪੜ੍ਹਾਈ ਕਰਨ ਵਿੱਚ ਮਨ ਨਹੀਂ ਲੱਗਦਾ।

ਡਿਜੀਟਲ ਡਿਮੈਂਸ਼ੀਆ ਕੀ ਹੁੰਦਾ ਹੈ?

ਮਾਹਿਰਾਂ ਮੁਤਾਬਕ ਕਦੇ ਕੰਮ, ਕਦੇ ਸੋਸ਼ਲ ਮੀਡੀਆ ਸਕ੍ਰੌਲੰਿਗ, ਕਦੇ ਫ਼ਿਲਮਾਂ, ਕਦੇ ਗੇਮਾਂ ਕਾਰਨ ਜੋ ਵੀ ਹੋਵੇ, ਘੰਟਿਆਂ ਬੱਧੀ ਫ਼ੋਨ 'ਤੇ ਰਹਿਣਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਹੁਤ ਬੁਰੀ ਆਦਤ ਹੈ। ਇਸ ਕਾਰਨ ਦਿਮਾਗ ਦੀ ਕੰਮ ਕਰਨ ਦੀ ਸਮਰੱਥਾ ਘੱਟ ਹੋਣ ਲੱਗਦੀ ਹੈ।ਇਸ ਦੇ ਨਾਲ ਹੀ ਉਹ ਵਰਚੁਅਲ ਦੁਨੀਆ ਵਿੱਚ ਰਹਿਣ ਦਾ ਸੁਪਨਾ ਲੈਣ ਲੱਗਦੇ ਹਨ ਇਸ ਨੂੰ ਡਿਜੀਟਲ ਡਿਮੈਂਸ਼ੀਆ ਰਿਹਾ ਜਾਂਦਾ ਹੈ।

ਡਿਜੀਟਲ ਡਿਮੈਂਸ਼ੀਆ ਦੇ ਲੱਛਣ ਕੀ ਨੇ :

ਉਲਝਣ ਵਿੱਚ ਰਹਿਣਾ , ਛੋਟੀਆਂ ਚੀਜ਼ਾਂ ਨੂੰ ਭੁੱਲ ਜਾਣਾ, ਫੋਕਸ ਦੀ ਕਮੀ ਦਾ ਆਉਣਾ, ਥਕਾਵਟ ਰਹਿਣੀ, ਡਿਜੀਟਲ ਡਿਮੈਂਸ਼ੀਆ ਦੇ ਇਹ ਸਾਰੇ ਲੱਛਣ ਅੱਜਕੱਲ੍ਹ ਨੌਜਵਾਨਾਂ ਅਤੇ ਬਾਲਗਾਂ 'ਚ ਜ਼ਿਆਦਾ ਦੇਖੇ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਦੀ ਰੁਟੀਨ ਪ੍ਰਭਾਵਿਤ ਹੋ ਰਹੀ ਹੈ। ਕੰਮ ਕਰਨ ਅਤੇ ਪੜ੍ਹਾਈ 'ਚ ਮਨ ਨਹੀਂ ਲੱਗਦਾ। ਜਿਹੜੀਆਂ ਚੀਜ਼ਾਂ ਪਹਿਲਾਂ ਆਸਾਨੀ ਨਾਲ ਸੰਭਾਲੀਆਂ ਜਾਂਦੀਆਂ ਸਨ। ਹੁਣ ਉਨ੍ਹਾਂ ਨੂੰ ਉਹ ਕੰਮ ਕਰਨ 'ਚ ਸਮਾਂ ਲੱਗ ਰਿਹਾ ਹੈ ਅਤੇ ਉਹ ਉਨ੍ਹਾਂ ਨੂੰ ਸਹੀ ਢੰਗ ਨਾਲ ਕਰਨ ਦੇ ਯੋਗ ਨਹੀਂ ਹਨ।

ਸਭ ਤੋਂ ਜਿਆਦਾ ਭੁੱਲਣ ਦੀ ਸਮੱਸਿਆ ਵਧਦੀ ਜਾ ਰਹੀ ਹੈ

ਵਿਿਗਆਨਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਸਮਾਰਟਫ਼ੋਨ ਦਾ ਨੌਜਵਾਨਾਂ ਦੇ ਦਿਮਾਗ਼ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। 12 ਤੋਂ 15 ਘੰਟੇ ਮੋਬਾਈਲ ਦੀ ਵਰਤੋਂ ਕਰਨ ਕਾਰਨ ਨੌਜਵਾਨਾਂ ਵਿੱਚ ਇਕਾਗਰਤਾ ਦੀ ਕਮੀ ਤੇ ਭੁੱਲਣ ਦੀ ਸ਼ਿਕਾਇਤ ਦੇ ਮਾਮਲੇ ਵਧ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਕਰੀਨ ਟਾਈਮ ਦਿਨ 'ਚ 3 ਘੰਟੇ ਤੋਂ ਵੱਧ ਹੋਵੇ ਤਾਂ ਇਹ ਨਸ਼ਾ ਬਣ ਜਾਂਦਾ ਹੈ।

ਆਪਣੇ ਆਪ ਨੂੰ ਇਸ ਤਰ੍ਹਾਂ ਬਚਾਓ

ਸੌਣ ਤੋਂ ਇੱਕ ਘੰਟਾ ਪਹਿਲਾਂ ਡਿਜੀਟਲ ਡੀਟੌਕਸ ਦਾ ਨਿਯਮ ਅਪਣਾ ਲੈਣਾ ਚਾਹੀਦਾ ਹੈ। ਸਕਰੀਨ ਟਾਈਮ ਸੈੱਟ ਕਰਨ ਦੇ ਨਾਲ-ਨਾਲ ਬ੍ਰੇਕ ਵੀ ਲੈਣਾ ਚਾਹੀਦਾ ਹੈ। ਵਰਚੁਅਲ ਦੁਨੀਆ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਦੋਸਤਾਂ ਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਵਿਅਕਤੀ ਨੂੰ ਨਿਯਮਿਤ ਤੌਰ 'ਤੇ 7-8 ਘੰਟੇ ਸੌਣਾ ਚਾਹੀਦਾ ਹੈ ਤੇ ਸਕ੍ਰੀਨ ਦਾ ਸਮਾਂ 3 ਘੰਟੇ ਤੋਂ ਘੱਟ ਰੱਖਣਾ ਚਾਹੀਦਾ ਹੈ। ਮੈਡੀਟੇਸ਼ਨ ਵਰਗੀਆਂ ਗਤੀਵਿਧੀਆਂ ਨੂੰ ਵੀ ਰੋਜ਼ਾਨਾ ਰੁਟੀਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਬੱਚਿਆਂ ਨੂੰ ਡਿਜੀਟਲ ਡਿਮੈਂਸ਼ੀਆ ਤੋਂ ਕਿਵੇਂ ਬਚਾਇਆ ਜਾਵੇ

ਬੱਚਿਆਂ ਦਾ ਸਕ੍ਰੀਨ ਸਮਾਂ ਘਟਾਓ। ਉਨ੍ਹਾਂ ਨੂੰ ਦੋ ਘੰਟੇ ਤੋਂ ਵੱਧ ਸਕ੍ਰੀਨ 'ਤੇ ਨਾ ਰਹਿਣ ਦਿਓ। ਉਨ੍ਹਾਂ ਨੂੰ ਖੇਡਣ ਲਈ ਉਤਸ਼ਾਹਿਤ ਕਰੋ।

ਡਿਜੀਟਲ ਚੀਜ਼ਾਂ 'ਤੇ ਭਰੋਸਾ ਕਰਨ ਦੀ ਬਜਾਏ, ਆਪਣੇ ਦਿਮਾਗ ਦੀ ਵਰਤੋਂ ਕਰਨ ਲਈ ਕਹੋ।

ਮੋਬਾਈਲ, ਲੈਪਟਾਪ, ਕੰਪਿਊਟਰ 'ਤੇ ਲਿਖਣ ਦੀ ਬਜਾਏ ਪੈੱਨ-ਕਾਪੀ 'ਤੇ ਲਿਖਣ ਲਈ ਕਹੋ।

ਨਵੀਆਂ ਚੀਜ਼ਾਂ ਸਿੱਖਣ ਲਈ ਉਤਸ਼ਾਹਿਤ ਕਰੋ। ਤੁਸੀਂ ਉਹਨਾਂ ਨੂੰ ਕੁੱਝ ਨਵੀਂ ਭਾਸ਼ਾ, ਡਾਂਸ, ਸੰਗੀਤ ਅਤੇ ਕਰਾਟੇ ਦੀਆਂ ਕਲਾਸਾਂ ਵਿੱਚ ਸ਼ਾਮਲ ਕਰਵਾ ਸਕਦੇ ਹੋ।

ਜਦੋਂ ਬੱਚੇ ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ ਤਾਂ ਉਨ੍ਹਾਂ ਨੂੰ ਮੋਟਾਪੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਆਪਣੀ ਸਰੀਰਕ ਗਤੀਵਿਧੀ ਵਧਾਓ। ਉਨ੍ਹਾਂ ਨੂੰ ਬਾਹਰੀ ਖੇਡਾਂ ਖੇਡਣ ਲਈ ਭੇਜੋ।

ਬੱਚੇ ਆਪਣੇ ਮਾਪਿਆਂ ਤੋਂ ਬਹੁਤ ਕੁਝ ਸਿੱਖਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਓ। ਇਸ ਨਾਲ ਉਨ੍ਹਾਂ ਦਾ ਦਿਮਾਗ ਤੇਜ਼ ਹੋਵੇਗਾ।

ਬੱਚਿਆਂ ਨੂੰ ਪਜ਼ਲ ਗੇਮਾਂ ਖੇਡਣ ਲਈ ਉਤਸ਼ਾਹਿਤ ਕਰੋ, ਨੰਬਰ ਗੇਮਾਂ ਉਨ੍ਹਾਂ ਦੇ ਦਿਮਾਗ ਲਈ ਵਧੀਆ ਹਨ। ਇਸ ਨਾਲ ਉਨ੍ਹਾਂ ਦੇ ਦਿਮਾਗ ਦਾ ਵਿਕਾਸ ਹੁੰਦਾ ਹੈ ਅਤੇ ਯਾਦ ਰੱਖਣ ਦੀ ਸਮਰੱਥਾ ਵੀ ਵਧਦੀ ਹੈ।

Next Story
ਤਾਜ਼ਾ ਖਬਰਾਂ
Share it