Begin typing your search above and press return to search.

ਨੰਗੇ ਪੈਰ ਘਾਹ 'ਤੇ ਚਲਣ ਦੇ ਫ਼ਾਇਦੇ ਹੈਰਾਨੀਜਨਕ !

ਨੰਗੇ ਪੈਰ ਘਾਹ ਤੇ ਚਲਣ ਦੇ ਫ਼ਾਇਦੇ ਹੈਰਾਨੀਜਨਕ !
X

GillBy : Gill

  |  6 Oct 2024 6:51 PM IST

  • whatsapp
  • Telegram

ਇਕ ਸਮਾਂ ਸੀ ਜਦੋਂ ਲੋਕ ਬਿਨਾਂ ਚੱਪਲਾਂ ਤੋਂ ਪੈਦਲ ਤੁਰਦੇ ਸਨ ਪਰ ਹੁਣ ਗੰਦਗੀ ਤੋਂ ਬਚਣ ਲਈ ਜ਼ਿਆਦਾਤਰ ਲੋਕ ਪੈਰਾਂ ਵਿਚ ਚੱਪਲ ਜਾਂ ਬੂਟ ਪਾ ਕੇ ਹੀ ਘਰੋਂ ਤੋਂ ਨਿਕਲਦੇ ਹਨ। ਹਾਲਾਂਕਿ ਜੇ ਤੁਸੀਂ ਸੈਰ ਕਰਨ ਲਈ ਸਾਫ਼ ਗਰਾਊਂਡ ਜਾਂ ਘਾਹ 'ਤੇ ਚਲਦੇ ਹੋ ਤਾਂ ਤੁਹਾਨੂੰ ਚੱਪਲ ਪਾਉਣ ਦੀ ਜ਼ਰੂਰਤ ਨਹੀਂ। ਨੰਗੇ ਪੈਰ ਘਾਹ 'ਤੇ ਚਲਣ ਦੇ ਤੁਹਾਨੂੰ ਕਈ ਫ਼ਾਇਦੇ ਹੁੰਦੇ ਹਨ। ਆਉ ਜਾਣਦੇ ਹਾਂ ਇਨ੍ਹਾਂ ਫ਼ਾਇਦਿਆਂ ਬਾਰੇ।

-ਸੱਭ ਤੋਂ ਪਹਿਲਾਂ ਫ਼ਾਇਦਾ ਇਹ ਹੁੰਦਾ ਹੈ ਕਿ ਤੁਸੀਂ ਸਾਰਾ ਦਿਨ ਜੇ ਬੂਟ ਜਾਂ ਚੱਪਲ ਪਾ ਕੇ ਰਖਦੇ ਹੋ ਤਾਂ ਅਜਿਹੇ ਵਿਚ ਨੰਗੇ ਪੈਰ ਖੁੱਲ੍ਹੀ ਹਵਾ ਵਿਚ ਰਹਿਣ ਨਾਲ ਪੈਰਾਂ ਨੂੰ ਭਰਪੂਰ ਆਕਸੀਜਨ ਮਿਲਦੀ ਹੈ, ਖ਼ੂਨ ਦਾ ਸੰਚਾਰ ਵਧੀਆ ਹੁੰਦਾ ਹੈ ਜਿਸ ਨਾਲ ਪੈਰਾਂ ਦੀ ਥਕਾਵਟ ਅਤੇ ਦਰਦ ਖ਼ਤਮ ਹੋ ਜਾਂਦਾ ਹੈ।

-ਨੰਗੇ ਪੈਰ ਤੁਰਦੇ ਸਮੇਂ ਅਪਣੇ ਪੰਜਿਆਂ ਦਾ ਹੇਠਲਾ ਹਿੱਸਾ ਸਿੱਧਾ ਧਰਤੀ ਦੇ ਸੰਪਰਕ ਵਿਚ ਆ ਜਾਂਦਾ ਹੈ ਜਿਸ ਨਾਲ ਐਕਿਉਪ੍ਰੈਸ਼ਰ ਜ਼ਰੀਏ ਸਾਰਿਆਂ ਭਾਗਾਂ ਦੀ ਕਸਰਤ ਹੋ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਨਿਜਾਤ ਮਿਲਦੀ ਹੈ।

-ਕੁਰਦਤੀ ਤੌਰ 'ਤੇ ਧਰਤੀ ਦੀ ਊਰਜਾ ਪੈਰਾਂ ਜ਼ਰੀਏ ਤੁਹਾਡੇ ਸਰੀਰ ਵਿਚ ਸੰਚਾਲਤ ਹੁੰਦੀ ਹੈ, ਜੋ ਤੁਹਾਡੀ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ।

-ਨੰਗੇ ਪੈਰੀਂ ਤੁਰਨ ਨਾਲ ਸਰੀਰ ਨੂੰ ਕੁਦਰਤੀ ਰੂਪ ਵਿਚ ਉੂਰਜਾ ਮਿਲਦੀ ਹੈ, ਜੋ ਸਰੀਰ ਲਈ ਲਾਹੇਵੰਦ ਹੁੰਦੀ ਹੈ। ਇਸ ਨਾਲ ਸਰੀਰ ਵਿਚ ਖ਼ੂਨ ਦਾ ਸੰਚਾਰ ਵੀ ਵਧੀਆ ਹੁੰਦਾ ਹੈ।

Next Story
ਤਾਜ਼ਾ ਖਬਰਾਂ
Share it