ਚੰਡੀਗੜ੍ਹ ’ਚ ਸਿਹਤ ਕਾਮਿਆਂ ਵੱਲੋਂ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਦਾ ਐਲਾਨ
ਚੰਡੀਗੜ, (ਹਮਦਰਦ ਨਿਊਜ਼ ਸਰਵਿਸ) : ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਆਦਿ ਸਣੇ ਹੋਰਨਾਂ ਮੰਗਾਂ ਸਬੰਧੀ ਚੱਲ ਰਾਹੀ ਕਮਲਛੋੜ/ਕੰਪਿਊਟਰ ਬੰਦ ਹੜਤਾਲ ਅਤੇ ਰੋਸ ਪ੍ਰਦਰਸ਼ਨ ਵਿੱਚ ਅੱਜ ਪੰਜਾਬ ਪੈਨਸ਼ਨਰਜ਼ ਫੈਡਰੇਸ਼ਨ ਫਰੰਟ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਡਰਾਇਵਰ ਤੇ ਟੈਕਨੀਕਲ ਕਰਮਚਾਰੀ […]
By : Editor Editor
ਚੰਡੀਗੜ, (ਹਮਦਰਦ ਨਿਊਜ਼ ਸਰਵਿਸ) : ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਆਦਿ ਸਣੇ ਹੋਰਨਾਂ ਮੰਗਾਂ ਸਬੰਧੀ ਚੱਲ ਰਾਹੀ ਕਮਲਛੋੜ/ਕੰਪਿਊਟਰ ਬੰਦ ਹੜਤਾਲ ਅਤੇ ਰੋਸ ਪ੍ਰਦਰਸ਼ਨ ਵਿੱਚ ਅੱਜ ਪੰਜਾਬ ਪੈਨਸ਼ਨਰਜ਼ ਫੈਡਰੇਸ਼ਨ ਫਰੰਟ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਡਰਾਇਵਰ ਤੇ ਟੈਕਨੀਕਲ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਨੂੰ ਲਿਖਤੀ ਤੌਰ ਸਮਰਥਨ ਦਿੱਤਾ ਗਿਆ। ਇਸ ਤੋਂ ਪਹਿਲਾਂ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਡਾਇਰੈਕਟੋਰੇਟ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਪੰਜਾਬ, ਡਾਇਰੈਕਟੋਰੇਟ ਆਯੂਰਵੈਦਿਕ ਅਤੇ ਹੋਮਿਓਪੈਥਿਕ ਵਿਭਾਗ ਪੰਜਾਬ ਵੱਲੋਂ ਸਮਰਥਨ ਦਿੱਤਾ ਗਿਆ ਹੈ।
ਸਰਕਾਰ ਦੀ ਕਥਨੀ ਤੇ ਕਰਨੀ ’ਚ ਜ਼ਮੀਨ ਅਸਮਾਨ ਦਾ ਫਰਕ : ਪ੍ਰਧਾਨ ਗੁਰਦੀਪ ਸਿੰਘ
ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦਾ ਰੋਸ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਅੱਜ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਸੱਟ ਲੱਗੀ ਹੋਣ ਦੇ ਬਾਵਜੂਦ ਧਰਨੇ ਵਿੱਚ ਸ਼ਮੂਲੀਅਤ ਕੀਤੀ, ਜਿਸ ਨਾਲ ਜਥੇਬੰਦੀ ਦੇ ਪ੍ਰਦਰਸ਼ਨ ਨੂੰ ਹੋਰ ਵੀ ਤਾਕਤ ਮਿਲੀ। ਪ੍ਰਧਾਨ ਗੁਰਦੀਪ ਸਿੰਘ ਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮ ਵਰਗ ਨਾਲ ਵਾਅਦੇ ਕੀਤੇ ਗਏ ਸੀ ਕਿ ਉਹ ਪੁਰਾਣੀਆਂ ਸਰਕਾਰਾਂ ਵਾਂਗ ਮੁਲਾਜ਼ਮਾਂ ਨਾਲ ਧੱਕਾ ਕਰਨ ਦੀ ਬਜਾਏ ਇਨ੍ਹਾਂ ਦੀਆਂ ਹੱਕੀ ਮੰਗਾਂ ਪਹਿਲ ਦੇ ਅਧਾਰ ’ਤੇ ਹੱਲ ਕਰੇਗੀ, ਪਰ ਇਸ ਤੋਂ ਉਲਟ ਅੱਜ ਮੁਲਾਜ਼ਮਾਂ ਪ੍ਰਤੀ ਸਰਕਾਰ ਦਾ ਰਵੱਈਆ ਜੱਗ ਜ਼ਾਹਰ ਹੈ। ਇਸ ਕਾਰਨ ਸੂਬੇ ਵਿੱਚ ਮੁਲਾਜ਼ਮ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਫ਼ਿਰ ਵੀ ਸਰਕਾਰ ਦੇ ਸਿਰ ’ਤੇ ਜੂੰ ਨਹੀਂ ਸਰਕ ਰਹੀ ਤੇ ਉਹ ਸਿੱਲ ਵੱਟਾ ਬਣੀ ਬੈਠੀ ਹੈ। ਉਸ ਦੀ ਕਥਨੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪ੍ਰਧਾਨ ਨੇ ਇਸ ਮੌਕੇ ਸਮੂਹ ਮੁਲਾਜ਼ਮਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਇੱਕਜੁਟ ਹੋ ਕੇ ਨਿੱਤਰਣ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ।
5ਵੇਂ ਦਿਨ ਪੰਜਾਬ ਪੈਨਸ਼ਨਰਜ਼ ਫੈਡਰੇਸ਼ਨ ਫਰੰਟ ਦੀ ਵੀ ਸ਼ਮੂਲੀਅਤ
ਇਸ ਤੋਂ ਬਾਅਦ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਕਨਵੀਨਰ ਸੁਖਵਿੰਦਰ ਸਿੰਘ, ਸਟੇਜ ਸਕੱਤਰ ਗੁਰਮੀਤ ਸਿੰਘ ਰਾਣਾ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਜਥੇਬੰਦੀ ਵੱਲੋਂ ਬਲਰਾਜ ਕੌਰ (ਪ੍ਰਧਾਨ), ਪੰਜਾਬ ਪੈਨਸ਼ਨਰਜ਼ ਫੈਡਰੇਸ਼ਨ ਫਰੰਟ ਵੱਲੋਂ ਪ੍ਰਧਾਨ ਜਰਨੈਲ ਸਿੰਘ, ਜੋਗਿੰਦਰਪਾਲ ਸਿੰਘ (ਜਨਰਲ ਸਕੱਤਰ), ਕਰਤਾਰ ਸਿੰਘ ਪਾਲ, ਡਰਾਇਵਰ ਤੇ ਟੈਕਨੀਕਲ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਕੁਮਾਰ ਆਦਿ ਬੁਲਾਰਿਆਂ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਸਰਕਾਰ ਵਿਰੁੱਧ ਲਾਮਬੰਦ ਹੋ ਕੇ ਰੋਸ ਮੁਜ਼ਾਹਰੇ ਜਾਰੀ ਰੱਖਣ ਦਾ ਸੱਦਾ ਦਿੱਤਾ ਗਿਆ।
ਪੈਨਸ਼ਨਰ ਯੂਨੀਅਨ ਤੇ ਡਰਾਈਵਰ ਯੂਨੀਅਨ ਵੱਲੋਂ ਲਿਖਤੀ ਸਮਰਥਨ
ਇਸ ਮੌਕੇ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਪਰਵਿੰਦਰ ਸਿੰਘ (ਚੇਅਰਮੈਨ), ਸੁਖਵਿੰਦਰ ਸਿੰਘ (ਕਨਵੀਨਰ), ਅੰਮ੍ਰਿਤਪਾਲ ਕੌਰ (ਪ੍ਰਧਾਨ ਇਸਤਰੀ ਵਿੰਗ), ਸੁਨੀਤਾ ਭਨੌਟ (ਵਾਈਸ ਚੇਅਰਮੈਨ), ਹਰਪ੍ਰੀਤ ਸਿੰਘ (ਸੀਨੀਅਰ ਮੀਤ ਪ੍ਰਧਾਨ), ਪਰਮਿੰਦਰ ਕੌਰ ਸੰਧੂ (ਮੀਤ ਪ੍ਰਧਾਨ, ਇਸਤਰੀ ਵਿੰਗ), ਸਿਮਰਨਜੀਤ ਸਿੰਘ ਰੰਗੀ (ਸੰਯੁਕਤ ਸਕੱਤਰ), ਦਵਿੰਦਰ ਸਿੰਘ (ਵਿੱਤ ਸਕੱਤਰ), ਗੁਰਪ੍ਰੀਤ ਕੌਰ (ਵਿੱਤ ਸਕੱਤਰ, ਇਸਤਰੀ ਵਿੰਗ), ਪੰਕਜ ਸ਼ਰਮਾ (ਪ੍ਰੈਸ ਸਕੱਤਰ), ਕਮਲਪ੍ਰੀਤ ਸਿੰਘ (ਪ੍ਰਚਾਰ ਸਕੱਤਰ), ਗੁਰਮੀਤ ਸਿੰਘ ਰਾਣਾ (ਸਟੇਜ ਸਕੱਤਰ) ਆਦਿ ਅਹੁਦੇਦਾਰ ਸ਼ਾਮਲ ਸਨ।
ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੰਜ ਦਿਨਾਂ ਤੋਂ ਲਗਾਤਾਰ ਚੱਲ ਰਹੀ ਕਲਮਛੋੜ/ਕੰਪਿਊਟਰ ਬੰਦ ਹੜਤਾਲ ਅਤੇ ਰੋਸ ਮੁਜ਼ਾਹਰੇ ਨੂੰ ਸਰਕਾਰ ਦੇ ਰਵੱਈਏ ਵਿੱਚ ਕੋਈ ਬਦਲਾਅ ਨਾ ਆਉਣ ਕਾਰਨ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।