Begin typing your search above and press return to search.

ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ, 2 ਮੌਤਾਂ

ਖਡੂਰ ਸਾਹਿਬ, (ਮਾਨ ਸਿੰਘ) : ਅੰਮ੍ਰਿਤਸਰ ਦੇ ਪਿੰਡ ਧਾਰੜ ਵਿਖੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਬੁਰੀ ਤਰ੍ਹਾਂ ਟੁੱਟ ਗਏ। ਦੋਹਾਂ ਮੋਟਰਸਾਈਕਲਾਂ ਦੇ ਉੱਡੇ ਪਰਖੱਚੇ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ 14 ਸਾਲ ਦੇ ਸਮਾਇਲ ਸਿੰਘ ਪੁੱਤਰ […]

ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ, 2 ਮੌਤਾਂ
X

Hamdard Tv AdminBy : Hamdard Tv Admin

  |  22 Oct 2023 7:04 AM GMT

  • whatsapp
  • Telegram

ਖਡੂਰ ਸਾਹਿਬ, (ਮਾਨ ਸਿੰਘ) : ਅੰਮ੍ਰਿਤਸਰ ਦੇ ਪਿੰਡ ਧਾਰੜ ਵਿਖੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਬੁਰੀ ਤਰ੍ਹਾਂ ਟੁੱਟ ਗਏ।

ਦੋਹਾਂ ਮੋਟਰਸਾਈਕਲਾਂ ਦੇ ਉੱਡੇ ਪਰਖੱਚੇ


ਮ੍ਰਿਤਕ ਨੌਜਵਾਨਾਂ ਦੀ ਪਹਿਚਾਣ 14 ਸਾਲ ਦੇ ਸਮਾਇਲ ਸਿੰਘ ਪੁੱਤਰ ਸਿਕੰਦਰ ਸਿੰਘ ਪਿੰਡ ਨੌਰੰਗਾਬਾਦ ਜ਼ਿਲ੍ਹਾ ਤਰਨਤਾਰਨ ਅਤੇ 18 ਸਾਲਾ ਅਕਾਸ਼ਦੀਪ ਸਿੰਘ ਪੁੱਤਰ ਸਤਪਾਲ ਸਿੰਘ ਪਿੰਡ ਧਾਰੜ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਇਨ੍ਹਾਂ ਦੋਹਾਂ ਨੌਜਵਾਨਾਂ ਦੇ ਮੋਟਰਸਾਈਕਲਾਂ ਦੀ ਬੀਤੀ ਦੇਰ ਰਾਤ ਪਿੰਡ ਧਾਰੜ ਨਜ਼ਦੀਕ ਆਹਮੋ ਸਾਹਮਣੇ ਟੱਕਰ ਹੋ ਗਈ ਹੈ। ਜਿਸ ਦੌਰਾਨ ਦੋਹਾਂ ਮੋਟਰਸਾਇਕਲਾਂ ਦੇ ਪਰਖੱਚੇ ਉੱਡ ਗਏ ਟੱਕਰ ਇਨ੍ਹੀਂ ਭਿਆਨਕ ਸੀ ਕਿ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ।


ਸਮਾਇਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ ਅਤੇ ਇਸ ਦਾ ਜਨਮ ਵੀ ਇਸ ਦੇ ਪਿਤਾ ਸਿੰਕਦਰ ਸਿੰਘ ਦੀ ਮੌਤ ਤੋਂ ਛੇ ਮਹੀਨੇ ਬਾਅਦ ਹੋਇਆ ਸੀ। ਜਦਕਿ ਅਕਾਸ਼ਦੀਪ ਸਿੰਘ ਉਨ੍ਹਾਂ ਦੋ ਭਰਾ ਸਨ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੀ ਜ਼ੁਬਾਨੀ ਸੁਣਦੇ ਆਂ ਕਿ ਇਹ ਹਾਦਸਾ ਕਿਵੇਂ ਵਾਪਰਿਆ।

ਭਿਆਨਕ ਹਾਦਸੇ ਮਗਰੋਂ ਦੋ ਘਰਾਂ ’ਚ ਵਿਛੇ ਸੱਥਰ


ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਕਸਬਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it