ਹਰਿਆਣਾ ਪੁਲਿਸ ਨੇ ਬਰਾਮਦ ਕੀਤਾ ਕਰੋੜਾਂ ਰੁਪਏ ਦਾ ਸੱਪ
ਯਮੁਨਾਨਗਰ, (ਲੋਕੇਸ਼ ਕੁਮਾਰ) : ਹਰਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 4 ਸੱਪ ਤਸਕਰਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਇੱਕ ਸੱਪ ਤੇ ਵਿਦੇਸ਼ੀ ਕਰੰਸੀ ਤੇ ਕੁਝ ਇੰਜੈਕਸ਼ਨ ਬਰਾਮਦ ਕੀਤੇ ਗਏ। ਇਸ ਸੱਪ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।ਯਮੁਨਾਨਗਰ ਦੇ ਛਛਰੌਲੀ ਖੇਤਰ ਦੇ ਤ੍ਰਿਕੋਣੀ ਚੌਕ ਨੇੜਿਓਂ ਜੰਗਲਾਤ ਵਿਭਾਗ ਅਤੇ ਪੁਲਿਸ […]
By : Editor Editor
ਯਮੁਨਾਨਗਰ, (ਲੋਕੇਸ਼ ਕੁਮਾਰ) : ਹਰਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 4 ਸੱਪ ਤਸਕਰਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਇੱਕ ਸੱਪ ਤੇ ਵਿਦੇਸ਼ੀ ਕਰੰਸੀ ਤੇ ਕੁਝ ਇੰਜੈਕਸ਼ਨ ਬਰਾਮਦ ਕੀਤੇ ਗਏ। ਇਸ ਸੱਪ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਯਮੁਨਾਨਗਰ ਦੇ ਛਛਰੌਲੀ ਖੇਤਰ ਦੇ ਤ੍ਰਿਕੋਣੀ ਚੌਕ ਨੇੜਿਓਂ ਜੰਗਲਾਤ ਵਿਭਾਗ ਅਤੇ ਪੁਲਿਸ ਨੇ ਸਾਂਝਾ ਅਪ੍ਰੇਸ਼ਨ ਚਲਾ ਕੇ ਸੱਪਾਂ ਦੀ ਤਸਕਰੀ ਦੇ ਦੋਸ਼ ’ਚ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਸਢੌਰਾ ਦੇ ਪੀਰਬੋਲੀ ਵਾਸੀ ਰਾਮ ਸਿੰਘ, ਮੁਜੱਫ਼ਰ ਨਗਰ ਦੇ ਵਾਸੀ ਲਾਖਨ, ਕੁਲਦੀਪ ਸ਼ਰਮਾ ਅਤੇ ਮੋਹਿਤ ਦੇ ਰੂਪ ਵਿੱਚ ਹੋਈ ਹੈ।
ਜੰਗਲਾਤ ਵਿਭਾਗ ਦੇ ਇੰਸਪੈਕਟਰ ਦਵਿੰਦਰ ਨਹਿਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਡ ਸੈਂਡ ਬੋਆ ਇੱਕ ਵਿਲੱਖਣ ਪ੍ਰਜਾਤੀ ਦਾ ਸੱਪ ਹੈ, ਜੋ ਬਹੁਤ ਘੱਟ ਮਿਲਦਾ ਹੈ। ਤਸਕਰਾਂ ਦੇ ਮੁਤਾਬਕ ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਕਰੋੜਾਂ ਰੁਪਏ ਹੁੰਦੀਹੈ। ਅਪ੍ਰੇਸ਼ਨ ਦੌਰਾਨ ਸਾਹਮਣੇ ਆਇਆ ਕਿ 20 ਲੱਖ ਰੁਪਏ ਵਿੱਚ ਰੈਡ ਸੈਂਡ ਬੋਆ ਦਾ ਸੌਦਾ ਕੀਤਾ ਗਿਆ ਸੀ। ਇਸ ਸੱਪ ਨੂੰ ਤਸਕਰਾਂ ਕੋਲੋਂ ਛਡਾਅ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਨੇਪਾਲ, ਕੋਰੀਆ ਤੇ ਕਤਰ ਨਾਲ ਸਬੰਧਤ ਵਿਦੇਸ਼ੀ ਕਰੰਸੀ ਵੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਕੁਝ ਇੰਜੈਕਸ਼ਨ ਵੀ ਮਿਲੇ, ਜਿਨ੍ਹਾਂ ਨੂੰ ਜਾਂਚ ਲਈ ਲੈਬ ’ਚ ਭੇਜ ਦਿੱਤਾ ਗਿਆ। ਦੱਸ ਦੇਈਏ ਕਿ ਰੈਡ ਸੈਂਡ ਬੋਅ ਨੂੰ ਆਮ ਭਾਸ਼ਾ ਵਿੱਚ ਦੋਮੂੰਹਾ ਸੱਪ ਵੀ ਕਿਹਾ ਜਾਂਦਾ ਹੈ, ਜੋ ਕਿ ਜ਼ਹਿਰੀਲਾ ਨਹੀਂ ਹੁੰਦਾ। ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੀਮਤ 1 ਤੋਂ ਲੈ ਕੇ 25 ਕਰੋੜ ਤੱਕ ਦੱਸੀ ਜਾਂਦੀ ਹੈ।
ਉੱਧਰ ਛਛੌਰਲੀ ਦੇ ਐਸਐਚਓ ਜਗਦੀਸ਼ ਚੰਦਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਇੰਸਪੈਕਟਰ ਦਵਿੰਦਰ ਨਹਿਰਾ ਦੀ ਸੂਚਨਾ ’ਤੇ ਉਨ੍ਹਾਂ ਨੇ ਸਾਂਝੇ ਅਪ੍ਰੇਸ਼ਨ ਤਹਿਤ ਇਹ ਵੱਡੀ ਕਾਰਵਾਈ ਕੀਤੀ ਹੈ।
ਦੱਸ ਦੇਈਏ ਕਿ ਨੋਇਡਾ ਦੀ ਰੇਵ ਪਾਰਟੀ ਵਿੱਚ ਸੱਪਾਂ ਦੇ ਜ਼ਹਿਰ ਦੀ ਸਪਲਾਈ ਮਾਮਲੇ ਮਗਰੋਂ ਸਨੈਕ ਖਾਸੀ ਸੁਰਖੀਆਂ ਵਿੱਚ ਹੈ। ਸਾਫ਼ ਹੈ ਕਿ ਦੇਸ਼ ਵਿੱਚ ਸੱਪਾਂ ਦੇ ਸੌਦਾਗਰ ਕਾਫ਼ੀ ਜ਼ਿਆਦਾ ਸਰਗਰਮ ਹਨ, ਜੋ ਜੰਗਲ ਵਿੱਚੋਂ ਇਨ੍ਹਾਂ ਜੀਵਾਂ ਨੂੰ ਫੜ ਕੇ ਇਨ੍ਹਾਂ ਦਾ ਸੌਦਾ ਕਰ ਰਹੇ ਹਨ, ਪਰ ਹੁਣ ਪੁਲਿਸ ਤੇ ਜੰਗਲਾਤ ਵਿਭਾਗ ਨੇ ਇਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।