ਹਰਿਆਣਾ : ਥਾਣੇ ਸ਼ਿਕਾਇਤ ਦਰਜ ਕਰਵਾਉਣ ਗਈ ਔਰਤ ਨਾਲ ਗੈਂਗਰੇਪ
ਫਰੀਦਾਬਾਦ : ਹਰਿਆਣਾ ਦੇ ਫਰੀਦਾਬਾਦ ਅਤੇ ਪਲਵਲ ਤੋਂ ਬੇਰਹਿਮੀ ਦੀਆਂ ਹੈਰਾਨੀਜਨਕ ਘਟਨਾਵਾਂ ਸਾਹਮਣੇ ਆਈਆਂ ਹਨ। ਆਪਣੇ ਪਤੀ ਦੀ ਸ਼ਿਕਾਇਤ ਕਰਨ ਪੁਲਿਸ ਸਟੇਸ਼ਨ ਗਈ ਔਰਤ ਨਾਲ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ। ਔਰਤ ਨੂੰ ਗੈਂਗਰੇਪ ਤੋਂ ਬਾਅਦ ਵੇਚ ਦਿੱਤਾ ਗਿਆ। ਤਾਜ਼ਾ ਮਾਮਲਿਆਂ 'ਚ ਇਕ ਔਰਤ ਨਾਲ ਬਲਾਤਕਾਰ ਦੇ ਇਕ ਮਾਮਲੇ 'ਚ ਪੁਲਿਸ ਥਾਣੇ ਦੇ ਅਧਿਕਾਰੀ 'ਤੇ ਵੀ […]
By : Editor (BS)
ਫਰੀਦਾਬਾਦ : ਹਰਿਆਣਾ ਦੇ ਫਰੀਦਾਬਾਦ ਅਤੇ ਪਲਵਲ ਤੋਂ ਬੇਰਹਿਮੀ ਦੀਆਂ ਹੈਰਾਨੀਜਨਕ ਘਟਨਾਵਾਂ ਸਾਹਮਣੇ ਆਈਆਂ ਹਨ। ਆਪਣੇ ਪਤੀ ਦੀ ਸ਼ਿਕਾਇਤ ਕਰਨ ਪੁਲਿਸ ਸਟੇਸ਼ਨ ਗਈ ਔਰਤ ਨਾਲ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ। ਔਰਤ ਨੂੰ ਗੈਂਗਰੇਪ ਤੋਂ ਬਾਅਦ ਵੇਚ ਦਿੱਤਾ ਗਿਆ।
ਤਾਜ਼ਾ ਮਾਮਲਿਆਂ 'ਚ ਇਕ ਔਰਤ ਨਾਲ ਬਲਾਤਕਾਰ ਦੇ ਇਕ ਮਾਮਲੇ 'ਚ ਪੁਲਿਸ ਥਾਣੇ ਦੇ ਅਧਿਕਾਰੀ 'ਤੇ ਵੀ ਦੋਸ਼ੀਆਂ ਦੀ ਮਦਦ ਕਰਨ ਦੇ ਦੋਸ਼ ਲੱਗੇ ਹਨ। ਹਾਲ ਦੀ ਘੜੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਇਕ ਔਰਤ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ। 23 ਜੁਲਾਈ ਨੂੰ ਉਹ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਗਈ ਸੀ। ਥਾਣੇਦਾਰ ਨੇ ਉਸ ਦੀ ਸ਼ਿਕਾਇਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਔਰਤ ਨੇ ਦਸਿਆ ਕਿ ਪਿੰਡ ਸਤੌਗੜੀ ਦਾ ਰਹਿਣ ਵਾਲਾ ਬੱਲੀ ਨਾਂ ਦਾ ਵਿਅਕਤੀ ਥਾਣੇ ਵਿੱਚ ਬੈਠਾ ਸੀ। ਥਾਣੇਦਾਰ ਨੇ ਉਸ ਨੂੰ ਜ਼ਬਰਦਸਤੀ ਉਸ ਆਦਮੀ ਨਾਲ ਭੇਜ ਦਿੱਤਾ। ਉਹ ਉਸ ਨੂੰ ਖੇਤਾਂ ਵਿਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਉਥੇ ਨਿਰੰਜਨ ਅਤੇ ਭੀਮ ਨਾਂ ਦੇ ਦੋ ਹੋਰ ਵਿਅਕਤੀ ਪਹਿਲਾਂ ਹੀ ਬੈਠੇ ਸਨ। ਤਿੰਨਾਂ ਨੇ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ। ਤਿੰਨੋਂ ਉਸ ਨੂੰ ਪਲਵਲ ਲੈ ਆਏ ਅਤੇ ਇੱਥੇ ਵੀ ਉਸ ਨਾਲ ਬਲਾਤਕਾਰ ਕੀਤਾ। ਦੋਸ਼ ਹੈ ਕਿ ਇੱਥੇ ਉਸ ਨੂੰ ਘੋੜੀ ਪਿੰਡ ਦੇ ਰਹਿਣ ਵਾਲੇ ਬਿਜੇਂਦਰ ਨੂੰ ਵੇਚ ਦਿੱਤਾ। ਪੁਲਿਸ ਨੇ ਹੁਣ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।