Begin typing your search above and press return to search.

ਹਰਸਿਮਰਤ ਕੌਰ ਬਾਦਲ ਦੇ ਬਿਆਨ ’ਤੇ ਸੀਐਮ ਦਾ ਤੰਜ

ਹਰਸਿਮਰਤ ਕੌਰ ਬਾਦਲ ਨੇ ‘ਬਾਬੇ ਨਾਨਕ ਦੀ ਤੱਕੜੀ’ ਨੂੰ ਕਿਹਾ ਅਕਾਲੀ ਦਲ ਦੀ ਤੱਕੜੀਚੰਡੀਗੜ੍ਹ, 18 ਜਨਵਰੀ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੀ ਐਮਪੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੱਕੜੀ’ ਨੂੰ ਬਾਬੇ ਨਾਨਕ ਦੀ ਤਕੜੀ ਕਹਿਣ ਨੂੰ ਲੈ ਕੇ ਇਤਰਾਜ਼ ਕੀਤਾ ਹੈ। ਇਸ ਦੇ […]

Harsimrat Kaur Badal big statement
X

Editor EditorBy : Editor Editor

  |  18 Jan 2024 7:02 AM IST

  • whatsapp
  • Telegram

ਹਰਸਿਮਰਤ ਕੌਰ ਬਾਦਲ ਨੇ ‘ਬਾਬੇ ਨਾਨਕ ਦੀ ਤੱਕੜੀ’ ਨੂੰ ਕਿਹਾ ਅਕਾਲੀ ਦਲ ਦੀ ਤੱਕੜੀ
ਚੰਡੀਗੜ੍ਹ, 18 ਜਨਵਰੀ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੀ ਐਮਪੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੱਕੜੀ’ ਨੂੰ ਬਾਬੇ ਨਾਨਕ ਦੀ ਤਕੜੀ ਕਹਿਣ ਨੂੰ ਲੈ ਕੇ ਇਤਰਾਜ਼ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ’ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਐਕਸ (ਟਵਿੱਟਰ) ਤੇ ਟਵੀਟ ਕਰਦਿਆਂ ਕਿਹਾ ਕਿ, ‘ਮਾਘੀ ਮੇਲੇ ਤੇ
ਬੀਬਾ ਹਰਸਿਮਰਤ ਜੀ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ
ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਸ੍ਰੀ ਹਰਜਿੰਦਰ ਧਾਮੀ ਜੀ ਕੁੱਝ ਬੋਲਣਗੇ ਜਾਂ ਫਿਰ ਹਾਂ ਹੀ ਸਮਝੀਏ। ਅੱਜ ਮੀਡੀਆ ਸਾਹਮਣੇ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾਅ ਕਰੋ ਅਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਮਾਮਲਿਆਂ ਵਿਚ ਦਖਲ ਨਾ ਦੇਵੇ..’’
ਦਰਅਸਲ ਹਰਸਿਮਰਤ ਕੌਰ ਬਾਦਲ ਨੇ ਮਾਘੀ ਮੇਲੇ ਦੌਰਾਨ ਮਹਿਲਾ ਵਲੰਟੀਅਰਾਂ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਬੋਲਦਿਆਂ ਵਿਵਾਦਤ ਬਿਆਨ ਦਿੱਤਾ ਸੀ। ਸੁਖਬੀਰ ਬਾਦਲ ਦੇ ਸਾਹਮਣੇ ਔਰਤਾਂ ਦੀਆਂ ਮੰਗਾਂ ਮੰਨਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ-ਮੈਨੂੰ ਯਕੀਨ ਹੈ ਕਿ ਤੁਸੀਂ ਔਰਤਾਂ ਦੀਆਂ ਇਨ੍ਹਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਵੋਗੇ ਅਤੇ ਬਾਬੇ ਨਾਨਕ ਦੀ ਤਕੜੀ ਪਾਰਟੀ…ਪੰਥ ਕੀ ਪਾਰਟੀ, ਜਿਸ ਨੇ 13-13 ਕਰਦੇ ਹੋਏ ਹਰ ਇੱਕ ਵਰਗ ਦਾ ਭਲਾ ਸੋਚਿਆ, ਨੂੰ ਆਪ ਜ਼ਰੂਰ ਮਜ਼ਬੂਤ ਕਰਨਗੇ।
ਮੁੱਖ ਮੰਤਰੀ ਨੇ ਆਪਣੇ ਬਿਆਨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਨਿੱਜੀ ਚੈਨਲ ਵੱਲੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਸਮੇਂ ਦਿੱਤੇ ਬਿਆਨ ਨਾਲ ਜੋੜਿਆ ਹੈ। ਕਰੀਬ ਇਕ ਸਾਲ ਪਹਿਲਾਂ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਚੈਨਲਾਂ ’ਤੇ ਗੁਰਬਾਣੀ ਦੇ ਪ੍ਰਸਾਰਣ ’ਤੇ ਰੋਕ ਲਗਾ ਦਿੱਤੀ ਸੀ। ਜਿਸ ’ਤੇ ਐਡਵੋਕੇਟ ਧਾਮੀ ਨੇ ਸੀਐਮ ਭਗਵੰਤ ਮਾਨ ਨੂੰ ਧਾਰਮਿਕ ਮਾਮਲਿਆਂ ’ਚ ਦਖਲ ਨਾ ਦੇਣ ਦੀ ਸਲਾਹ ਦਿੱਤੀ ਸੀ।
Next Story
ਤਾਜ਼ਾ ਖਬਰਾਂ
Share it