ਹਰਸਿਮਰਤ ਬਾਦਲ ਤਾਂ ਝੋਨੇ ਨੂੰ ਚੋਨਾ ਬੋਲਦੀ ਹੈ, ਕੀ ਭਲਾ ਕਰੋ ਪੰਜਾਬ ਦਾ : ਭਗਵੰਤ ਮਾਨ
ਹੁਸ਼ਿਆਰਪੁਰ : ਹੁਸ਼ਿਆਰਪੁਰ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 867 ਕਰੋੜ ਦੇ ਕੰਮਾਂ ਦਾ ਉਦਘਾਟਨ ਕੀਤਾ।ਇਸ ਮੌਕੇ CM ਭਗਵੰਤ ਮਾਨ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਾਈਵ ਇੰਟਰਵਿਊ 'ਚ ਜੋ ਲਿਖਿਆ ਸੀ, ਉਹ ਹੋਇਆ। ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਸਾਰੇ […]
By : Editor (BS)
ਹੁਸ਼ਿਆਰਪੁਰ : ਹੁਸ਼ਿਆਰਪੁਰ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 867 ਕਰੋੜ ਦੇ ਕੰਮਾਂ ਦਾ ਉਦਘਾਟਨ ਕੀਤਾ।
ਇਸ ਮੌਕੇ CM ਭਗਵੰਤ ਮਾਨ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਾਈਵ ਇੰਟਰਵਿਊ 'ਚ ਜੋ ਲਿਖਿਆ ਸੀ, ਉਹ ਹੋਇਆ। ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਸਾਰੇ ਹਾਰ ਗਏ। ਇਸ ਵਾਰ ਵੀ ਅਸੀਂ ਐਲਾਨ ਕਰ ਰਹੇ ਹਾਂ, ਆਮ ਆਦਮੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤੇਗੀ। ਇੰਨਾ ਹੀ ਨਹੀਂ 'ਆਪ' 14ਵੀਂ ਚੰਡੀਗੜ੍ਹ ਸੀਟ ਵੀ ਜਿੱਤੇਗੀ।
CM ਮਾਨ ਨੇ ਆਪਣਾ ਭਾਸ਼ਣ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਕਾਲੀ ਦਲ 'ਤੇ ਹਮਲਾ ਬੋਲਿਆ। CM ਭਗਵੰਤ ਮਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਲੁਧਿਆਣਾ ਵਿੱਚ ਕੀਤੀ ਗਈ ਯੂਥ ਰੈਲੀ ਦੌਰਾਨ ਕੀਤੀ ਟਿੱਪਣੀ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਆਪਣੇ ਨਾਲ ਖੜ੍ਹੇ ਨੌਜਵਾਨਾਂ ਨੂੰ ਮਲੰਗ ਕਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ, ਸਾਨੂੰ ਉਨ੍ਹਾਂ ਦੇ ਫਾਰਮ ਹਾਊਸ ਤੱਕ ਨਹਿਰ ਤੱਕ ਲੈ ਗਏ ਅਤੇ ਸਾਨੂੰ ਮਲੰਗ ਕਹਿ ਰਹੇ ਹਨ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਤਾਂ ਕਾਲੀਆਂ ਐਨਕਾਂ ਲਾ ਕੇ ਝੋਨੇ ਦਾ ਰੰਗ ਵੀ ਨਹੀ ਪਤਾ ਲੱਗਦਾ। ਮਾਨ ਨੇ ਕਿਹਾ ਕਿ ਹਰਸਿਮਰਤ ਅਤੇ ਸੁਖਬੀਰ ਵਰਗੇ ਵੱਡੇ ਸਕੂਲਾਂ ਵਿਚ ਪੜ੍ਹੇ ਹਨ ਉਨ੍ਹਾਂ ਨੂੰ ਕੀ ਪਤਾ ਪੰਜਾਬ ਅਤੇ ਪੰਜਾਬੀ ਦਾ। ਮਾਨ ਨੇ ਹਰਸਿਮਰਤ ਬਾਦਲ ਤੇ ਤੰਜ ਕੱਸਦਿਆਂ ਕਿਹਾ ਕਿ ਇਨ੍ਹਾਂ ਨੂੰ ਤਾਂ ਪੰਜਾਬੀ ਵੀ ਨਹੀ ਬੋਲਣੀ ਆਉਂਦੀ, ਇਹ ਝੋਨੇ ਨੇ ਚੋਨਾ ਅਤੇ ਭਗਵੰਤ ਮਾਨ ਨੂੰ ਪਗਵੰਤ ਮਾਨ ਬੋਲਦੇ ਹਨ, ਇਹ ਕੀ ਭਲਾ ਕਰਨਗੇ ਪੰਜਾਬ ਅਤੇ ਪੰਜਾਬੀ ਦਾ।