Begin typing your search above and press return to search.

ਹਿੱਟ ਐਂਡ ਰਨ ਖਿਲਾਫ਼ ਰੇੜਕੇ ਵਿਚਾਲੇ ਹੈਪੀ ਸੰਧੂ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ

ਜਲੰਧਰ, 11 ਜਨਵਰੀ, ਮਮਤਾ : ਜਲੰਧਰ ਤੋਂ ਪੰਜਾਬ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਹੈਪੀ ਸੰਧੂ ਦੇ ਵੱਲੋਂ ਪ੍ਰਧਾਨਗੀ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ । ਮੀਡਿਆ ਨਾਲ ਗੱਲ ਕਰਦਿਆਂ ਹੈਪੀ ਸੰਧੂ ਨੇ ਆਖਿਆ ਕਿ ਉਹ ਕਈ ਸਾਲਾਂ ਤੋਂ ਪ੍ਰਧਾਨ ਵਜੋਂ ਕੰਮ […]

Happy Sandhu resigned from the post of president
X

Editor EditorBy : Editor Editor

  |  11 Jan 2024 10:58 AM IST

  • whatsapp
  • Telegram

ਜਲੰਧਰ, 11 ਜਨਵਰੀ, ਮਮਤਾ : ਜਲੰਧਰ ਤੋਂ ਪੰਜਾਬ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਹੈਪੀ ਸੰਧੂ ਦੇ ਵੱਲੋਂ ਪ੍ਰਧਾਨਗੀ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ । ਮੀਡਿਆ ਨਾਲ ਗੱਲ ਕਰਦਿਆਂ ਹੈਪੀ ਸੰਧੂ ਨੇ ਆਖਿਆ ਕਿ ਉਹ ਕਈ ਸਾਲਾਂ ਤੋਂ ਪ੍ਰਧਾਨ ਵਜੋਂ ਕੰਮ ਕਰ ਰਹੇ ਨੇ ਅਤੇ ਟਰੱਕ ਯੂਨੀਅਨ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਯਤਨ ਕਰਦੇ ਆ ਰਹੇ ਨੇ। ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕਾਰਨ ਦੱਸਦਿਆਂ ਹੈਪੀ ਸੰਧੂ ਬੋਲੇ ਕਿ 18 ਜਨਵਰੀ ਨੂੰ ਪ੍ਰਧਾਨ ਵਜੋਂ ਉਨ੍ਹਾਂ ਵੱਲੋਂ ਸੂਬਾ ਪੱਧਰੀ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀ ਪਰ ਉਨ੍ਹਾਂ ਦੇ ਆਪਣੇ ਹੀ ਕਈ ਬੰਦੇ ਹੀ ਦੋ ਫਾੜ ਹੋ ਕੇ ਉਨ੍ਹਾਂ ਨੂੰ ਪਿੱਛੇ ਹਟਣ ਦੀ ਗੱਲ ਕਹਿ ਰਹੇ ਨੇ। ਕਾਬਿਲੇਗੌਰ ਹੈ ਕਿ ਬੀਤੇ ਕਈ ਦਿਨਾਂ ਤੋਂ ਸਰਕਾਰ ਵੱਲ਼ੋਂ ਬਣਾਏ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਟਰੱਕ ਯੂਨੀਅਨਾਂ ਸੜਕਾਂ ’ਤੇ ਡਟੀਆਂ ਹੋਈਆਂ ਨੇ ਉਨ੍ਹਾਂ ਵੱਲੋਂ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ
ਨਵੇਂ ਹਿੱਟ ਐਂਡ ਰਨ ਕਾਨੂੰਨ
ਅਨੁਸਾਰ ਜੇਕਰ ਟਰੱਕ-ਟੈਂਕਰ ਚਾਲਕ ਕਿਸੇ ਨੂੰ ਕੁਚਲਣ ਤੋਂ ਬਾਅਦ ਨਹੀਂ ਰੁਕਦੇ ਅਤੇ ਪੀੜਤ ਨੂੰ ਹਸਪਤਾਲ ਲੈ ਕੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤੇ ਬਿਨਾਂ ਭੱਜ ਜਾਂਦੇ ਨੇ, ਤਾਂ ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਅਤੇ ਵੱਧ ਤੋਂ ਵੱਧ ਜੁਰਮਾਨਾ ਹੋ ਸਕਦਾ ਹੈ।
ਉਨ੍ਹਾਂ ’ਤੇ 7 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਸਰਕਾਰੀ ਅੰਕੜਿਆਂ ਮੁਤਾਬਕ ਹਰ ਸਾਲ ਸੜਕ ’ਤੇ ਹਿੱਟ ਐਂਡ ਰਨ ਦੇ ਮਾਮਲਿਆਂ ’ਚ 50 ਹਜ਼ਾਰ ਲੋਕ ਮਰਦੇ ਹਨ। ਹੁਣ ਤੱਕ ਕਾਨੂੰਨ ਮੁਤਾਬਕ ਹਿੱਟ ਐਂਡ ਰਨ ਕੇਸ ਵਿੱਚ 2 ਸਾਲ ਦੀ ਕੈਦ ਦੀ ਵਿਵਸਥਾ ਸੀ ਅਤੇ ਜ਼ਮਾਨਤ ਮਿਲ ਜਾਂਦੀ ਸੀ। ਇਸ ਕਾਨੂੰਨ ਨੇ ਡਰਾਈਵਰ ਲਈ ਇਹ ਮੁਸ਼ਕਲ ਬਣਾ ਦਿੱਤੀ ਹੈ ਕਿ ਜੇਕਰ ਉਹ ਹਾਦਸੇ ਤੋਂ ਬਾਅਦ ਮੌਕੇ ’ਤੇ ਰੁਕਦਾ ਹੈ ਤਾਂ ਭੀੜ ਹਿੰਸਕ ਹੋ ਸਕਦੀ ਹੈ, ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਅਤੇ ਜੇ. ਭੱਜ ਜਾਂਦਾ ਹੈ, ਕਾਨੂੰਨ ਅਨੁਸਾਰ ਉਸ ਨੂੰ 10 ਸਾਲ ਤੱਕ ਦੀ ਕੈਦ ਅਤੇ 7 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ।
ਟਰੱਕ-ਟੈਂਕਰ ਚਾਲਕਾਂ ਦਾ ਕਹਿਣਾ ਹੈ ਕਿ ਕਈ ਵਾਰ ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ ਪਰ ਫਿਰ ਵੀ ਉਨ੍ਹਾਂ ਨੂੰ ਕਸੂਰਵਾਰ ਠਹਿਰਾਇਆ ਜਾਂਦਾ ਹੈ ਕਿਉਂਕਿ ਉਹ ਵੱਡੇ ਵਾਹਨ ਹਨ। ਏਨ੍ਹਾ ਹੀ ਨਹੀ ਹੈਪੀ ਸੰਧੂ ਅਨੁਸਾਰ ਉਹ 18 ਜਨਵਰੀ ਧਰਨੇ ਸੰਬੰਧੀ ਕੀਤੇ ਐਲਾਨ ਦੇ ਚਲ਼ਦਿਆਂ ਪਰਿਵਾਰ ਸਮੇਤ ਫਿਲੌਰ ਜਾਣਗੇ ਪਰ ਨਾਲ ਹੀ ਉਨ੍ਹਾਂ ਪ੍ਰਧਾਨ ਦੀ ਸਹਿਮਤੀ ਦਾ ਅੱਗੇ ਚੱਲਣ ਦਾ ਜ਼ਿਕਰ ਵੀ ਕੀਤਾ ਉਨ੍ਹਾਂ ਕਿਹਾ ਕਿ ਜੇਕਰ 12 ਜਨਵਰੀ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਣ ਵਾਲੀ ਨਵੇਂ ਪ੍ਰਧਾਨ ਦੀ ਚੌਣ ਤੋਂ ਬਾਅਦ ਕੋਈ ਨਵਾਂ ਐਲਾਨ ਕੀਤਾ ਜਾਂਦਾ ਹੈ ਤਾਂ ਉਹ ਪ੍ਰਧਾਨ ਦੇ ਨਾਲ ਚੱਲਣਗੇ। ਜਿਕਰਯੋਗ ਹੈ ਕਿ ਹੈਪੀ ਸੰਧੂ ਨੇ ਇਹ ਸਾਫ ਕੀਤਾ ਹੈ ਕਿ ਉਨ੍ਹਾਂ ਤੇ ਕੋਈ ਦਬਾਵ ਨਹੀਂ ਹੈ ਪਰ ਆਪਣਿਆਂ ਵੱਲੋਂ ਸਾਥ ਛੱਡ ਜਾਣ ਅਤੇ ਵਿਰੋਧ ਦੇ ਚਲਦਿਆਂ ਪ੍ਰਧਾਨਗੀ ਓਹਦਾ ਛੱਡਣਾ ਵਜ੍ਹਾ ਮਨ ਸਕਦੇ ਨੇ। ਖੈਰ ਪ੍ਰਧਾਨ ਵੱਲੋਂ ਅਸਤੀਫ਼ਾ ਦੇਣ ਨਾਲ ਯੂਨੀਅਨ ਨੂੰ ਕੋਈ ਅਸਰ ਹੋਵੇਗਾ ਜਾਂ ਨਹੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਨਵੇਂ ਕਾਨੂੰਨ ਨੂੰ ਲੈ ਕੇ ਜਿੱਥੇ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਇਸ ਕਾਰਨ ਚਿੰਤਾ ਜ਼ਰੂਰ ਬਣੀ ਹੋਈ ਐ ।
Next Story
ਤਾਜ਼ਾ ਖਬਰਾਂ
Share it