Begin typing your search above and press return to search.
ਹਮਾਸ ਵਲੋਂ ਇਜ਼ਰਾਇਲੀ ਬੰਧਕਾਂ ਦਾ ਵੀਡੀਓ ਜਾਰੀ
ਤੇਲ ਅਵੀਵ, 15 ਜਨਵਰੀ, ਨਿਰਮਲ : ਹਮਾਸ ਨੇ ਐਤਵਾਰ ਨੂੰ ਇਜ਼ਰਾਇਲੀ ਬੰਧਕਾਂ ਦਾ ਇੱਕ ਵੀਡੀਓ ਜਾਰੀ ਕੀਤਾ। ਇਸ ਵੀਡੀਓ ’ਚ ਇਕ ਔਰਤ ਸਮੇਤ ਤਿੰਨ ਲੋਕ ਇਜ਼ਰਾਈਲ ਸਰਕਾਰ ਨੂੰ ਉਨ੍ਹਾਂ ਰਿਹਾਅ ਕਰਨ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਕਦੋਂ ਫਿਲਮਾਇਆ ਗਿਆ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਅੰਤ ਵਿੱਚ ਲਿਖਿਆ ਹੈ ਕਿ […]
By : Editor Editor
ਤੇਲ ਅਵੀਵ, 15 ਜਨਵਰੀ, ਨਿਰਮਲ : ਹਮਾਸ ਨੇ ਐਤਵਾਰ ਨੂੰ ਇਜ਼ਰਾਇਲੀ ਬੰਧਕਾਂ ਦਾ ਇੱਕ ਵੀਡੀਓ ਜਾਰੀ ਕੀਤਾ। ਇਸ ਵੀਡੀਓ ’ਚ ਇਕ ਔਰਤ ਸਮੇਤ ਤਿੰਨ ਲੋਕ ਇਜ਼ਰਾਈਲ ਸਰਕਾਰ ਨੂੰ ਉਨ੍ਹਾਂ ਰਿਹਾਅ ਕਰਨ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਕਦੋਂ ਫਿਲਮਾਇਆ ਗਿਆ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਅੰਤ ਵਿੱਚ ਲਿਖਿਆ ਹੈ ਕਿ ਕੱਲ੍ਹ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਹਮਾਸ ਵੱਲੋਂ ਜਿਨ੍ਹਾਂ ਦੀ ਵੀਡੀਓ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ 26 ਸਾਲਾ ਨਾਓ ਅਰਗਾਮਨੀ ਵੀ ਸ਼ਾਮਲ ਹੈ, ਜਿਸ ਨੂੰ ਨੋਵਾ ਮਿਊਜ਼ਿਕ ਫੈਸਟ ਦੌਰਾਨ ਹਮਾਸ ਦੇ ਲੜਾਕਿਆਂ ਨੇ ਮੋਟਰਸਾਈਕਲ ’ਤੇ ਬਿਠਾ ਲਿਆ ਸੀ। ਨਾਓ ਦੀ ਮਾਂ ਦਿਮਾਗ ਦੇ ਕੈਂਸਰ ਦੀ ਮਰੀਜ਼ ਹੈ, ਉਸਨੇ ਅਮਰੀਕਾ ਤੋਂ ਚੀਨ ਤੱਕ ਆਪਣੀ ਧੀ ਨੂੰ ਮੁਕਤ ਕਰਨ ਦੀ ਅਪੀਲ ਕੀਤੀ ਹੈ।
ਹਮਾਸ ਦੇ ਬੁਲਾਰੇ ਅਬੂ ਓਬੇਦਾ ਨੇ ਕਿਹਾ ਹੈ ਕਿ ਇਜ਼ਰਾਇਲੀ ਹਮਲਿਆਂ ਕਾਰਨ ਕਈ ਬੰਧਕਾਂ ਦੇ ਟਿਕਾਣੇ ਅਤੇ ਉਨ੍ਹਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਈ ਬੰਧਕ ਮਾਰੇ ਗਏ ਹਨ। ਇਸ ਦੇ ਨਾਲ ਹੀ ਹਿਜ਼ਬੁੱਲਾ ਨੇ ਐਤਵਾਰ ਨੂੰ ਇਜ਼ਰਾਈਲ ’ਤੇ ਐਂਟੀ-ਟੈਂਕ ਮਿਜ਼ਾਈਲ ਨਾਲ ਹਮਲਾ ਕੀਤਾ। ਇਸ ਵਿੱਚ ਇੱਕ ਬਜ਼ੁਰਗ ਔਰਤ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਇਹ ਹਮਲਾ ਕਾਫਰ ਯੁਵਲ ਟਾਊਨ ਵਿੱਚ ਹੋਇਆ। ਅਜੇ ਤੱਕ ਇਸ ਸਬੰਧੀ ਇਜ਼ਰਾਈਲ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਗਾਜ਼ਾ ਦੇ 23 ਲੱਖ ਲੋਕਾਂ ਵਿੱਚੋਂ 22 ਲੱਖ ਨੂੰ ਭੋਜਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਧ ਪੂਰਬ ਦੇ ਮਾਮਲਿਆਂ ਦੇ ਮਾਹਿਰ ਅਹਿਮਦ ਅਲਖਤਿਬ ਦਾ ਕਹਿਣਾ ਹੈ ਕਿ ਗਾਜ਼ਾ ਨੂੰ ਭੁੱਖਮਰੀ ਤੋਂ ਬਚਾਉਣ ਲਈ ਜਹਾਜ਼ਾਂ ਤੋਂ ਰਾਹਤ ਸਮੱਗਰੀ ਸੁੱਟੀ ਜਾ ਸਕਦੀ ਹੈ। ਰੈੱਡ ਕਰਾਸ ਸਮੇਤ ਕਈ ਸੰਸਥਾਵਾਂ ਦਾ ਕਹਿਣਾ ਹੈ ਕਿ ਟੁੱਟੀਆਂ ਸੜਕਾਂ ਕਾਰਨ ਰਾਹਤ ਪਹੁੰਚ ਨਹੀਂ ਰਹੀ ਹੈ। ਐਤਵਾਰ ਨੂੰ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਕਾਫਰ ਯੁਵਲ ਕਸਬੇ ’ਤੇ ਐਂਟੀ ਟੈਂਕ ਮਿਜ਼ਾਈਲ ਨਾਲ ਹਮਲਾ ਕੀਤਾ।
ਇਸ ਵਿੱਚ ਇੱਕ ਔਰਤ ਅਤੇ ਉਸਦੇ ਪੁੱਤਰ ਦੀ ਮੌਤ ਹੋ ਗਈ। ਐਤਵਾਰ ਨੂੰ ਇਜ਼ਰਾਈਲ ’ਚ ਹਿਜ਼ਬੁੱਲਾ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਹੁਣ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਵੱਲੋਂ ਲੈਬਨਾਨ ’ਤੇ ਹਮਲੇ ਪਹਿਲਾਂ ਨਾਲੋਂ ਜ਼ਿਆਦਾ ਤਿੱਖੇ ਅਤੇ ਖਤਰਨਾਕ ਹੋ ਜਾਣਗੇ। ਹਾਲ ਹੀ ’ਚ ਅਮਰੀਕਾ ਨੇ ਹਿਜ਼ਬੁੱਲਾ ਅਤੇ ਲੈਬਨਾਨ ਦੋਵਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਇਜ਼ਰਾਈਲ ’ਤੇ ਹਮਲੇ ਬੰਦ ਕਰਨ, ਨਹੀਂ ਤਾਂ ਇਹ ਜੰਗ ਨਵੇਂ ਖੇਤਰਾਂ ’ਚ ਫੈਲ ਜਾਵੇਗੀ ਅਤੇ ਇਸ ਦਾ ਅਸਰ ਪੂਰੇ ਮੱਧ ਪੂਰਬ ਖੇਤਰ ’ਤੇ ਪਵੇਗਾ। ਐਤਵਾਰ ਨੂੰ ਹਿਜ਼ਬੁੱਲਾ ਨੇ ਐਂਟੀ ਟੈਂਕ ਮਿਜ਼ਾਈਲ ਨਾਲ ਹਮਲਾ ਕੀਤਾ। ਇਸ ਤੋਂ ਪਹਿਲਾਂ ਦੋ ਬੰਦੂਕਧਾਰੀਆਂ ਨੇ ਇਜ਼ਰਾਇਲੀ ਸਰਹੱਦ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਉਹ ਮਾਰੇ ਗਏ। ਹਾਲਾਂਕਿ, ਇੱਕ ਘਰ ਨੂੰ ਐਂਟੀ-ਟੈਂਕ ਮਿਜ਼ਾਈਲ ਨਾਲ ਮਾਰਿਆ ਗਿਆ ਅਤੇ ਉਸ ਵਿੱਚ ਮੌਜੂਦ ਮਾਂ-ਪੁੱਤ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ
ਤਨਜ਼ਾਨੀਆ ਦੇ ਸਿਮਿਊ ਖੇਤਰ ਵਿਚ ਇਕ ਖਾਨ ਦੇ ਢਹਿ ਜਾਣ ਨਾਲ 22 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ 13 ਜਨਵਰੀ ਰਾਤ 11 ਵਜੇ ਵਾਪਰਿਆ। ਜਿਸ ਤੋਂ ਬਾਅਦ ਬਚਾਅ ਕਾਰਜ ਚਲਾਇਆ ਗਿਆ। ਤਨਜ਼ਾਨੀਆ ਦੇ ਅਖਬਾਰ ਦਿ ਸਿਟੀਜ਼ਨ ਮੁਤਾਬਕ ਹਾਦਸੇ ਤੋਂ ਬਾਅਦ ਖਾਨ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ। ਇਸ ਦੇ ਨਾਲ ਹੀ ਹੁਣ ਤਕ 22 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਸਿਮਿਊ ਰੀਜਨਲ ਫਾਇਰ ਐਂਡ ਰੈਸਕਿਊ ਕਮਾਂਡਰ ਨੇ ਦੱਸਿਆ ਕਿ ਇਹ ਸਾਰੇ ਲੋਕ ਨਾਜਾਇਜ਼ ਮਾਈਨਿੰਗ ਦੇ ਇਰਾਦੇ ਨਾਲ ਖਾਨ ਵਿਚ ਗਏ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਭਾਰੀ ਮੀਂਹ ਦੌਰਾਨ ਮਾਈਨਿੰਗ ਕਾਰਨ ਖਾਨ ਦਾ ਇਕ ਹਿੱਸਾ ਢਹਿ ਗਿਆ ਅਤੇ ਜਿਸ ਕਾਰਨ ਲੋਕ ਅੰਦਰ ਫਸ ਗਏ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਭਾਰੀ ਮੀਂਹ ਕਾਰਨ ਖਾਨ ਡਿੱਗ ਗਈ ਅਤੇ ਲੋਕਾਂ ਦੀ ਮੌਤ ਹੋ ਗਈ। ਤਨਜ਼ਾਨੀਆ ਦੀ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਮਾਰੇ ਗਏ ਸਾਰੇ ਲੋਕ ਆਪਣੀ ਰੋਜ਼ੀ-ਰੋਟੀ, ਆਪਣੇ ਪਰਿਵਾਰਾਂ ਅਤੇ ਸਾਡੇ ਦੇਸ਼ ਦੇ ਵਿਕਾਸ ਲਈ ਖਾਣਾਂ ਵਿਚ ਕੰਮ ਕਰਨ ਗਏ ਸਨ। ਸਾਡੀ ਫੌਜ ਅਤੇ ਸੁਰੱਖਿਆ ਗਾਰਡ ਸਥਾਨਕ ਨੇਤਾਵਾਂ ਦੀ ਮਦਦ ਨਾਲ ਖਾਣ ਵਿੱਚ ਫਸੇ ਹੋਰ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
Next Story