Begin typing your search above and press return to search.

ਇਜ਼ਰਾਈਲ ’ਤੇ ਹਮਾਸ ਨੇ ਦਾਗੇ ਰਾਕੇਟ

ਤੇਲ ਅਵੀਵ, 1 ਜਨਵਰੀ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦੇ ਫਿਲਹਾਲ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਇਸ ਦੌਰਾਨ ਸੋਮਵਾਰ ਸਵੇਰੇ ਇਜ਼ਰਾਈਲ ’ਤੇ ਕਰੀਬ 20 ਰਾਕੇਟ ਦਾਗੇ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਹਮਾਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਉਸ ਦੇ ਅਲ-ਕਸਾਮ ਬ੍ਰਿਗੇਡ ਨੇ ਰਾਕੇਟ ਦਾਗੇ। […]

Hamas fired rockets at Israel
X

Editor EditorBy : Editor Editor

  |  1 Jan 2024 6:18 AM GMT

  • whatsapp
  • Telegram

ਤੇਲ ਅਵੀਵ, 1 ਜਨਵਰੀ, ਨਿਰਮਲ : ਇਜ਼ਰਾਈਲ-ਹਮਾਸ ਜੰਗ ਦੇ ਫਿਲਹਾਲ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਇਸ ਦੌਰਾਨ ਸੋਮਵਾਰ ਸਵੇਰੇ ਇਜ਼ਰਾਈਲ ’ਤੇ ਕਰੀਬ 20 ਰਾਕੇਟ ਦਾਗੇ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਹਮਾਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਉਸ ਦੇ ਅਲ-ਕਸਾਮ ਬ੍ਰਿਗੇਡ ਨੇ ਰਾਕੇਟ ਦਾਗੇ। ਹਮਾਸ ਨੇ ਇੱਕ ਟੈਲੀਗ੍ਰਾਮ ਪੋਸਟ ਵਿੱਚ ਕਿਹਾ, ਵਰਤਮਾਨ ਵਿੱਚ, ਅਲ-ਕਸਾਮ ਬ੍ਰਿਗੇਡਜ਼ ਆਮ ਨਾਗਰਿਕਾਂ ਦੇ ਵਿਰੁੱਧ ਜ਼ਿਆਨੀ ਕਤਲੇਆਮ ਦੇ ਜਵਾਬ ਵਿੱਚ ਤੇਲ ਅਵੀਵ ਸ਼ਹਿਰ ਅਤੇ ਇਸਦੇ ਬਾਹਰੀ ਇਲਾਕਿਆਂ ਵਿੱਚ ‘ਐਮ 90’ ਰਾਕੇਟਾਂ ਨਾਲ ਬੰਬਾਰੀ ਕਰ ਰਹੀ ਹੈ। ਗਾਜ਼ਾ ਸਰਹੱਦੀ ਖੇਤਰ ਅਤੇ ਬੈਟ ਯਾਮ ਅਤੇ ਹੋਲੋਨ ਸਮੇਤ ਮੱਧ
ਇਜ਼ਰਾਈਲ ਵਿੱਚ ਰਾਕੇਟ ਅਲਾਰਮ ਵੱਜੇ
। ਹਾਲਾਂਕਿ ਇਸ ਹਮਲੇ ਨੂੰ ਲੈ ਕੇ ਤੇਲ ਅਵੀਵ ’ਚ ਸਾਇਰਨ ਨਹੀਂ ਵਜਾਇਆ ਗਿਆ। ਦਰਅਸਲ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ’ਚ ਘੁਸਪੈਠ ਕਰਕੇ ਗੋਲੀਬਾਰੀ ਕੀਤੀ ਸੀ ਅਤੇ ਹਮਾਸ ਦੇ ਅੱਤਵਾਦੀਆਂ ਨੇ ਆਪਣੇ ਨਾਲ 200 ਤੋਂ ਜ਼ਿਆਦਾ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਸ ਦੌਰਾਨ ਤਕਰੀਬਨ 1200 ਇਜ਼ਰਾਈਲੀ ਮਾਰੇ ਗਏ ਸਨ। ਜਵਾਬੀ ਕਾਰਵਾਈ ਵਿੱਚ, ਇਜ਼ਰਾਈਲ ਨੇ 27 ਅਕਤੂਬਰ ਨੂੰ ਗਾਜ਼ਾ ਦੇ ਅੰਦਰ ਜ਼ਮੀਨੀ ਹਮਲਾ ਕੀਤਾ। ਇਸ ਤੋਂ ਬਾਅਦ ਹੁਣ ਤੱਕ ਲਗਪਗ 21,822 ਫਲਸਤੀਨੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ’ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। ਇਸ ਦੇ ਨਾਲ ਹੀ 56,451 ਤੋਂ ਵੱਧ ਫਲਸਤੀਨੀ ਜ਼ਖਮੀ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ
ਜਲੰਧਰ ਦੇ ਕਸਬਾ ਆਦਮਪੁਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕੋ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਮਰਨ ਵਾਲਿਆਂ ਵਿਚ ਆਦਮਪੁਰ ਦੇ ਪਿੰਡ ਡਰੋਲੀ ਖੁਰਦ ਦਾ ਰਹਿਣ ਵਾਲਾ ਮਨਮੋਹਨ ਸਿੰਘ (55), ਉਸ ਦੀ ਪਤਨੀ ਸਰਬਜੀਤ ਕੌਰ, ਵੱਡੀ ਬੇਟੀ ਪ੍ਰਭਜੋਤ ਕੌਰ ਉਰਫ ਜੋਤੀ (32), ਛੋਟੀ ਬੇਟੀ ਗੁਰਪ੍ਰੀਤ ਕੌਰ ਉਰਫ ਗੋਪੀ (31) ਅਤੇ ਜੋਤੀ ਦੀ ਬੇਟੀ ਅਮਨ (3) ਸ਼ਾਮਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰਿਆਂ ਦੇ ਗਲੇ ਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਜਿਸ ਵਿੱਚ ਮਨਮੋਹਨ ਦੇ ਗਲ ’ਤੇ ਫਾਂਸੀ ਦਾ ਨਿਸ਼ਾਨ ਸੀ। ਹਾਲਾਂਕਿ ਬਾਕੀ ਲਾਸ਼ਾਂ ਤੇ ਵੀ ਨਿਸ਼ਾਨ ਸਨ।
ਸੋਮਵਾਰ ਨੂੰ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਜਲੰਧਰ ਦੇ ਸਿਵਲ ਹਸਪਤਾਲ ਵਿਚ ਕੀਤਾ ਜਾਵੇਗਾ। ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਮਨਮੋਹਨ ਸਿੰਘ ਆਦਮਪੁਰ ਸਥਿਤ ਡਾਕਖਾਨੇ ਵਿੱਚ ਪੋਸਟ ਮਾਸਟਰ ਵਜੋਂ ਕੰਮ ਕਰਦਾ ਸੀ। ਇਸ ਮਾਮਲੇ ਚ ਜਵਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਉਸ ਦਾ ਵਿਆਹ ਪ੍ਰਭਜੋਤ ਕੌਰ ਵਾਸੀ ਡਰੋਲੀ ਖੁਰਦ ਨਾਲ ਹੋਇਆ ਸੀ। ਪ੍ਰਭਜੋਤ ਸ਼ੁੱਕਰਵਾਰ ਨੂੰ ਆਪਣੇ ਪੇਕੇ ਘਰ ਆਈ ਸੀ ਅਤੇ ਉਸ ਨੇ ਐਤਵਾਰ ਘਰ ਪਰਤਣਾ ਸੀ। ਪਰ ਸਰਬਜੀਤ ਸਵੇਰ ਤੋਂ ਹੀ ਪ੍ਰਭਜੋਤ ਕੌਰ ਨੂੰ ਫ਼ੋਨ ਕਰ ਰਿਹਾ ਸੀ। ਪਰ ਪ੍ਰਭਜੋਤ ਕੌਰ ਨੇ ਇੱਕ ਵਾਰ ਵੀ ਉਸਦਾ ਫੋਨ ਨਹੀਂ ਚੁੱਕਿਆ। ਜਿਸ ਕਾਰਨ ਸਰਬਜੀਤ ਐਤਵਾਰ ਰਾਤ ਨੂੰ ਆਪਣੇ ਸਹੁਰੇ ਘਰ ਪਹੁੰਚ ਗਿਆ। ਸਰਬਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਰਾਤ ਕਰੀਬ 8.30 ਵਜੇ ਆਪਣੇ ਸਹੁਰੇ ਘਰ ਪਹੁੰਚਿਆ। ਕਾਫੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ਤੇ ਉਹ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਇਆ।
ਅੰਦਰ ਜਾ ਕੇ ਦੇਖਿਆ ਕਿ ਸਹੁਰਾ ਮਨਮੋਹਨ ਸਿੰਘ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਹੇਠਾਂ ਬੈੱਡ ਤੇ ਬੇਹੋਸ਼ ਪਏ ਸਨ। ਸਾਰਿਆਂ ਦੀ ਮੌਤ ਦੀ ਖ਼ਬਰ ਪੂਰੇ ਪਿੰਡ ਵਿੱਚ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ, ਉਸ ਦੀ ਪਤਨੀ ਪ੍ਰਭਜੋਤ ਕੌਰ, ਬੇਟੀ ਅਮਨ ਅਤੇ ਸਾਲੀ ਗੁਰਪ੍ਰੀਤ ਕੌਰ ਉਰਫ਼ ਗੋਪੀ ਨੇ ਕੁਝ ਦਿਨਾਂ ਬਾਅਦ ਕੈਨੇਡਾ ਜਾਣਾ ਸੀ। ਪੁਲਸ ਨੂੰ ਮਿਲੇ ਸੁਸਾਈਡ ਨੋਟ ਵਿੱਚ ਮਨਮੋਹਨ ਨੇ ਆਪਣੀ ਮੌਤ ਦਾ ਕਾਰਨ ਮੁੱਖ ਤੌਰ ’ਤੇ ਕਰਜ਼ੇ ਨੂੰ ਦੱਸਿਆ ਹੈ। ਮਨਮੋਹਨ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਮਨਮੋਹਨ ਤੇ 30 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਸੀ। ਪੁਲਿਸ ਨੇ ਲਾਸ਼ਾ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਪੰਜਾਂ ਦੀ ਮੌਤ ਕਿਵੇਂ ਅਤੇ ਕਦੋ ਹੋਈ। ਆਦਮਪੁਰ ਪੁਲਸ ਵੱਲੋਂ ਦੇਰ ਰਾਤ ਤੱਕ ਵਾਰਦਾਤ ਵਾਲੀ ਥਾਂ ਨੂੰ ਸੀਲ ਕੀਤਾ ਹੋਇਆ ਸੀ। ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਸੁਸਾਈਡ ਨੋਟ ਇੱਕ ਪੰਨੇ ਦਾ ਸੀ। ਪੁਲਿਸ ਹੈ ਇਕ ਪਹਿਲੂ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ।
Next Story
ਤਾਜ਼ਾ ਖਬਰਾਂ
Share it