ਹੁਸ਼ਿਆਰਪੁਰ ਦਾ ਗੁਰਪ੍ਰੀਤ ਰਸ਼ੀਅਨ ਫ਼ੌਜ ਦੇ ਚੁੰਗਲ ’ਚ ਫਸਿਆ
ਹੁਸ਼ਿਆਰਪੁਰ : ਚੰਗੇ ਭਵਿੱਖ ਦੇ ਲਈ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾ ਰਿਹਾ ਏ ਪਰ ਪੰਜਾਬ ਦੇ ਕੁੱਝ ਨੌਜਵਾਨਾਂ ਨੂੰ ਵਿਦੇਸ਼ ਜਾਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਨ੍ਹਾਂ ਨੂੰ ਰਸ਼ੀਅਨ ਆਰਮੀ ਨੇ ਕਾਬੂ ਕਰਕੇ ਯੂਕ੍ਰ ੇਨ ਵਿਰੁੱਧ ਜੰਗ ਵਿਚ ਭੇਜਣ ਦੀ ਤਿਆਰੀ ਕਰ ਦਿੱਤੀ। ਹੁਣ ਜਿੱਥੇ ਉਨ੍ਹਾਂ ਨੌਜਵਾਨਾਂ ਵੱਲੋਂ ਮਦਦ […]
By : Makhan Shah
ਹੁਸ਼ਿਆਰਪੁਰ : ਚੰਗੇ ਭਵਿੱਖ ਦੇ ਲਈ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾ ਰਿਹਾ ਏ ਪਰ ਪੰਜਾਬ ਦੇ ਕੁੱਝ ਨੌਜਵਾਨਾਂ ਨੂੰ ਵਿਦੇਸ਼ ਜਾਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਨ੍ਹਾਂ ਨੂੰ ਰਸ਼ੀਅਨ ਆਰਮੀ ਨੇ ਕਾਬੂ ਕਰਕੇ ਯੂਕ੍ਰ ੇਨ ਵਿਰੁੱਧ ਜੰਗ ਵਿਚ ਭੇਜਣ ਦੀ ਤਿਆਰੀ ਕਰ ਦਿੱਤੀ। ਹੁਣ ਜਿੱਥੇ ਉਨ੍ਹਾਂ ਨੌਜਵਾਨਾਂ ਵੱਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਐ, ਉਥੇ ਹੀ ਨੌਜਵਾਨਾਂ ਦੇ ਮਾਪਿਆਂ ਵਿਚ ਵੀ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਏ ਅਤੇ ਸਰਕਾਰਾਂ ਤੋਂ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਐ।
ਵਿਦੇਸ਼ਾਂ ਵਿਚ ਚੰਗਾ ਭਵਿੱਖ ਬਣਾਉਣ ਦੇ ਚੱਕਰ ਵਿਚ ਬਹੁਤ ਸਾਰੇ ਨੌਜਵਾਨ ਧੋਖੇ ਦਾ ਸ਼ਿਕਾਰ ਹੋ ਰਹੇ ਨੇ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਹਲਟਾ ਤੋਂ ਸਾਹਮਣੇ ਆਇਆ ੲੈ, ਜਿੱਥੋਂ ਦਾ ਨੌਜਵਾਨ ਗੁਰਪ੍ਰੀਤ ਸਿੰਘ 27 ਦਸੰਬਰ ਨੂੰ ਰਸ਼ੀਆ ਗਿਆ ਸੀ ਪਰ ਉਥੇ ਗ਼ਲਤ ਜਾਣਕਾਰੀ ਹੋਣ ਕਰਕੇ ਬੇਲਾਰੂਸ ਚਲੇ ਗਿਆ, ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਰਸ਼ੀਅਨ ਫ਼ੌਜ ਦੇ ਹਵਾਲੇ ਕਰ ਦਿੱਤਾ।
ਰਸ਼ੀਅਨ ਫ਼ੌਜ ਨੇ ਧੋਖੇ ਨਾਲ ਉਨ੍ਹਾਂ ਕੋਲੋਂ ਇਕ ਸਮਝੌਤੇ ’ਤੇ ਦਸਤਖ਼ਤ ਕਰਵਾ ਲਏ ਕਿ ਉਹ ਜਾਂ ਤਾਂ 10 ਸਾਲਾਂ ਦੀ ਸਜ਼ਾ ਭੁਗਤ ਲੈਣ ਜਾਂ ਫਿਰ ਰਸ਼ੀਅਨ ਫ਼ੌਜ ਵਿਚ ਭਰਤੀ ਹੋ ਜਾਣ, ਆਖ਼ਰਕਾਰ ਉਹ ਰਸ਼ੀਅਨ ਫ਼ੌਜ ਵਿਚ ਭਰਤੀ ਹੋ ਗਏ ਪਰ ਹੁਣ ਉਨ੍ਹਾਂ ਨੂੰ ਯੂਕ੍ਰੇਨ ਜੰਗ ਦੇ ਲਈ ਫਰੰਟ ਲਾਈਨ ’ਤੇ ਭੇਜਿਆ ਜਾ ਰਿਹਾ ਏ, ਜਿੱਥੇ ਜਾਣ ਦਾ ਮਤਲਬ ਸਿਰਫ਼ ਮੌਤ ਐ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵਿਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਏ।
ਪਰਿਵਾਰਕ ਮੈਂਬਰਾਂ ਨੇ ਰਸ਼ੀਆ ਵਿਚ ਫਸੇ ਨੌਜਵਾਨਾਂ ਨਾਲ ਹੋਈ ਗੱਲਬਾਤ ਵੀ ਸੁਣਾਈ, ਜਿਸ ਵਿਚ ਨੌਜਵਾਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹ ਰਸ਼ੀਆ ਵਿਚ ਧੋਖੇ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਫਸ ਚੁੱਕੇ ਨੇ, ਉਨ੍ਹਾਂ ਨੂੰ ਇੱਥੋਂ ਕੱਢਿਆ ਜਾਵੇ।
ਇਸ ਤੋਂ ਪਹਿਲਾਂ ਰਸ਼ੀਆ ਵਿਚ ਫਸੇ ਇਨ੍ਹਾਂ ਨੌਜਵਾਨਾਂ ਨੇ ਇਕ ਵੀਡੀਓ ਜਾਰੀ ਕਰਕੇ ਵੀ ਆਪਣੇ ਹਾਲਾਤ ਬਿਆਨ ਕੀਤੇ ਗਏ ਸਨ। ਵੀਡੀਓ ਵਿਚ ਬਹੁਤ ਸਾਰੇ ਨੌਜਵਾਨ ਪਿੱਛੇ ਰੋਂਦੇ ਹੋਏ ਵੀ ਦਿਖਾਈ ਦੇ ਰਹੇ ਸਨ ਕਿਉਂਕਿ ਇਨ੍ਹਾਂ ਨੌਜਵਾਨਾਂ ਨੂੰ ਯੂਕ੍ਰੇਨ ਨਾਲ ਜੰਗ ਲੜਨ ਲਈ ਫਰੰਟ ਲਾਈਨ ’ਤੇ ਭੇਜਿਆ ਜਾ ਰਿਹਾ ਏ, ਜਿੱਥੇ ਫ਼ੌਜੀਆਂ ਦੀ ਜਾਨ ਨੂੰ ਬਹੁਤ ਜ਼ਿਆਦਾ ਖ਼ਤਰਾ ਹੁੰਦਾ ਏ।
ਦੱਸ ਦਈਏ ਕਿ ਇਹ ਮਾਮਲਾ ਕੇਂਦਰ ਸਰਕਾਰ ਦੇ ਵੀ ਧਿਆਨ ਵਿਚ ਆ ਚੁੱਕਿਆ ਏ, ਸਰਕਾਰ ਵੱਲੋਂ ਵੀ ਰਸ਼ੀਆ ਵਿਚ ਫਸੇ ਨੌਜਵਾਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਪਤਾ ਨਹੀਂ ਇਨ੍ਹਾਂ ਨੌਜਵਾਨਾਂ ਦਾ ਨੰਬਰ ਕਦੋਂ ਆਵੇਗਾ।