ਕਿਸਾਨ ਸੰਘਰਸ਼ ਮੋਰਚੇ ਦੀ ਹਮਾਇਤ ਵਿੱਚ ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ
ਨਿਊਜਰਸੀ, 21 ਫਰਵਰੀ (ਰਾਜ ਗੋਗਨਾ)-ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸਸੀਸੀਈਸੀ) ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਦੇ ਸੱਦੇ ਤੇ ਬੀਤੇਂ ਦਿਨ ਭਾਰਤ ਵਿੱਚ ਕਿਸਾਨ ਸੰਘਰਸ਼ (ਫਾਰਮਰਜ਼ ਪ੍ਰੋਟੈਸਟ-2024) ਦੀ ਹਮਾਇਤ ਵਿੱਚ ਅਮਰੀਕਾ ਦੇ ਗੁਰਦੁਆਰਿਆਂ, ਕਿਸਾਨ ਹਮਾਇਤੀਆਂ ਅਤੇ ਪੰਥਕ ਜੱਥੇਬੰਦੀਆਂ ਦੀ ਇੱਕ ਵਿਸ਼ਾਲ ਕਨਵੈਨਸ਼ਨ ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ, ਨਿਊਜਰਸੀ ਵਿਖੇ ਹੋਈ। ਇਸ ਵਿੱਚ ਅਮਰੀਕਾ ਦੇ ਸਿੱਖ ਨੁਮਾਇੰਦਿਆਂ […]

ਨਿਊਜਰਸੀ, 21 ਫਰਵਰੀ (ਰਾਜ ਗੋਗਨਾ)-ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸਸੀਸੀਈਸੀ) ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਦੇ ਸੱਦੇ ਤੇ ਬੀਤੇਂ ਦਿਨ ਭਾਰਤ ਵਿੱਚ ਕਿਸਾਨ ਸੰਘਰਸ਼ (ਫਾਰਮਰਜ਼ ਪ੍ਰੋਟੈਸਟ-2024) ਦੀ ਹਮਾਇਤ ਵਿੱਚ ਅਮਰੀਕਾ ਦੇ ਗੁਰਦੁਆਰਿਆਂ, ਕਿਸਾਨ ਹਮਾਇਤੀਆਂ ਅਤੇ ਪੰਥਕ ਜੱਥੇਬੰਦੀਆਂ ਦੀ ਇੱਕ ਵਿਸ਼ਾਲ ਕਨਵੈਨਸ਼ਨ ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ, ਨਿਊਜਰਸੀ ਵਿਖੇ ਹੋਈ।
ਇਸ ਵਿੱਚ ਅਮਰੀਕਾ ਦੇ ਸਿੱਖ ਨੁਮਾਇੰਦਿਆਂ ਤੇ ਕਿਸਾਨ ਸਮਰਥਕਾਂ ਨੇ ਸਾਂਝੇ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਡੱਟ ਕੇ ਖੜੇ ਹੋਣ ਦਾ ਭਰੋਸਾ ਦਿੱਤਾ।ਇਸ ਵਿਸ਼ਾਲ ਕਨਵੈਨਸ਼ਨ ਚ ਸ਼ਾਮਲ ਬੁਲਾਰਿਆਂ ਵਿੱਚ ਡਾਕਟਰ ਪ੍ਰਿਤਪਾਲ ਸਿੰਘ, ਹਿੰਮਤ ਸਿੰਘ, ਹਰਜਿੰਦਰ ਸਿੰਘ, ਬੂਟਾ ਸਿੰਘ ਖੜੌਦ, ਰਾਜਭਿੰਦਰ ਸਿੰਘ ਬਦੇਸ਼ਾ, ਨਰਿੰਦਰ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ ਚੱਠਾ, ਧਰਮ ਸਿੰਘ, ਬਲਜਿੰਦਰ ਸਿੰਘ, ਪ੍ਰਿਤਪਾਲ ਸਿੰਘ ਖਾਲਸਾ, ਜਸਬੀਰ ਸਿੰਘ, ਡਾ. ਬਖਸ਼ੀਸ਼ ਸਿੰਘ, ਦਵਿੰਦਰ ਸਿੰਘ ਦਿਓ, ਗੁਰਮੇਲ ਸਿੰਘ, ਗੁਰਨਿੰਦਰ ਸਿੰਘ, ਬਖਸ਼ੀਸ਼ ਸਿੰਘ, ਸਤਨਾਮ ਸਿੰਘ ਵਿਰਕ, ਗੁਰਇੱਕਪ੍ਰੀਤ ਸਿੰਘ, ਪ੍ਰਧਾਨ ਇੰਦਰਜੀਤ ਸਿੰਘ, ਸਕੱਤਰ ਸਰਵਣ ਸਿੰਘ ਤੋ ਇਲਾਵਾ ਸ਼ਾਮਲ ਪਤਵੰਤਿਆਂ ਵਿਚ ਬਰਜਿੰਦਰ ਸਿੰਘ ਬਰਾੜ, ਜੁਗਰਾਜ ਸਿੰਘ, ਕੇਵਲ ਸਿੰਘ ਸੰਧੂ, ਸਰਬਜੀਤ ਸਿੰਘ, ਪ੍ਰਦੀਪ ਸਿੰਘ, ਹਰਮਿੰਦਰ ਸਿੰਘ ਆਹਲੂਵਾਲੀਆ, ਪਿਆਰਾ ਸਿੰਘ ਅਤੇ ਇਸ ਤੋਂ ਇਲਾਵਾ ਬਹੁਤ ਭਾਰੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ।ਅਤੇ ਹੋਈ ਇਕੱਤਰਤਾ ਦੇ ਵਿੱਚ ਹੇਠ ਲਿਖੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਜਿੰਨਾਂ ਵਿੱਚ ਕਿਸਾਨ ਲੋਕਾਈ ਦੀ ਸ਼ਾਨ ਅਤੇ ਜਾਨ ਹਨ। ‘ਜੇ ਕਿਸਾਨ ਨਹੀਂ -ਤਾਂ ਭੋਜਨ ਨਹੀਂ’। ਕਿਸਾਨਾਂ ਦੇ ਪੁੱਤਰ ਅਤੇ ਧੀਆਂ ਤੁਹਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ। ਉਨ੍ਹਾਂ ਨੂੰ ਦਹਿਸ਼ਤਜ਼ਦਾ ਕਰਨਾ ਬੰਦ ਕਰੋ ਅਤੇ ਉਨ੍ਹਾਂ ਦੀਆਂ ਹੇਠ ਲਿਖੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ।
ਮਿਥੀਆਂ ਗਈਆਂ 23 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਤੇ ਨਾਲ ਹੀ + 50% ਓਵਰਹੈੱਡ ਪ੍ਰੀਮੀਅਮ ਨੂੰ ਕਵਰ ਕਰਨ ਲਈ ਐਮਐਸਪੀ ਨੂੰ ਕਾਨੂੰਨੀ ਮਾਨਤਾ ਦੇਣ ਦਾ ਕੰਮ ਫੌਰੀ ਤੌਰ ਤੇ ਕੀਤਾ ਜਾਵੇ।ਉਸ ਕੇਂਦਰੀ ਮੰਤਰੀ ਨੂੰ ਬਰਖਾਸਤ ਕਰੋ ਜਿਸ ਦੇ ਪੁੱਤਰ ਉੱਤੇ ਅਕਤੂਬਰ 2021 ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਕਿਸਾਨਾਂ ਉੱਤੇ ਆਪਣੀ ਕਾਰ ਚੜਾਉਣ ਦਾ ਦੋਸ਼ ਹੈ। ਲਖੀਮਪੁਰ ਖੀਰੀ ਕਾਂਡ ਦੇ ਸ਼ਿਕਾਰ ਕਿਸਾਨਾਂ ਵਿਰੁੱਧ ਦਰਜ ਸਾਰੇ ਝੂਠੇ ਅਪਰਾਧਿਕ ਕੇਸ ਵਾਪਸ ਲਏ ਜਾਣ।ਪੰਜਾਬ ਅਤੇ ਰਾਜਸਥਾਨ ਦਾ ਬੋਡਰ ਜੋ ਕੀ ਪਾਕਿਸਤਾਨ ਨਾਲ ਲਗਦਾ ਉਥੋਂ ਗੁਜਰਾਤ ਦੀ ਤਰਾਂ ਹੀ ਵਪਾਰ ਦੀ ਖੁੱਲ ਦਿੱਤੀ ਜਾਵੇ ਤਾਂ ਜੋ ਪੰਜਾਬ , ਹਰਿਆਣਾ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਅਤੇ ਹੋਰ ਕਾਰੋਬਾਰੀਆਂ ਨੂੰ ਵੀ ਵੱਡਾ ਆਰਥਿਕਫਾਇਦਾ ਹੋ ਸਕੇ ।ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਜਨਮਤ ਸੰਗ੍ਰਹਿ ਦੇ ਨਾਲ ਪੰਜਾਬ ਨੂੰ ਸਵੈ-ਨਿਰਣੇ ਦਾ ਅਧਿਕਾਰ ਹੈ।ਸਾਡੀ ਜ਼ਮੀਨ, ਪਾਣੀ ਅਤੇ ਕੁਦਰਤੀ ਸੋਮਿਆਂ ਤੇ ਪਹਿਲਾ ਹੱਕ ਪੰਜਾਬ ਦੇ ਲੋਕਾਂ ਦਾ ਹੈ ਜੋ ਕਿ ਉਹਨਾਂ ਨੂੰ ਦਿੱਤਾ ਜਾਵੇ ।ਡਾਇਸਪੋਰਾ ਵਿੱਚ ਸਿੱਖ ਸ਼ੰਘਰਸ਼ ਦੇ ਨੇਤਾਵਾਂ ਦੇ ਨੂੰ ਖਤਮ ਕਰਨ ਤੇ ਹਮਲੇ ਕਰਨ ਵਾਲੇ ਅੰਤਰ-ਰਾਸ਼ਟਰੀ ਜਬਰ (ਟੀ.ਐਨ.ਆਰ) ਨੂੰ ਰੋਕੋ।ਸਾਰੇ ਬੰਦੀ ਸਿੰਘਾਂ (ਸਿੱਖ ਸਿਆਸੀ ਕੈਦੀਆਂ) ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ।ਸਿੱਖ ਧਾਰਮਿਕ ਸਥਾਨਾਂ ਦੀ ਬੇਅਦਬੀ ਅਤੇ ਬਰਬਾਦੀ ਕਰਨ ਦੀਆਂ ਕਾਰਵਾਈਆਂ ਤੋਂ ਭਾਰਤ ਬਾਜ਼ ਆਵੇ।
ਸਿੱਖ ਧਰਮ ਨੂੰ ਇੱਕ ਵੱਖਰੇ ਧਰਮ ਵਜੋਂ ਮਾਨਤਾ ਦੇਣ ਲਈ ਭਾਰਤੀ ਸੰਵਿਧਾਨ ਵਿੱਚ ਸੋਧ ਕੀਤੀ ਜਾਵੇ। ਪੱਖਪਾਤੀ ਦੋ-ਪੱਧਰੀ ਭਾਰਤੀ ਨਿਆਂ ਪ੍ਰਣਾਲੀ ਨੂੰ ਬੰਦ ਕਰੋ ਜੋ ਬਹੁਗਿਣਤੀ ਹਿੰਦੂ ਭਾਈਚਾਰੇ ਦਾ ਪੱਖ ਪੂਰਦੀ ਹੈ ਅਤੇ ਘੱਟ ਗਿਣਤੀਆਂ ਨੂੰ ਸਜ਼ਾਵਾਂ ਤੇ ਤਸ਼ੱਦਦ ਦਾ ਸ਼ਿਕਾਰ ਬਣਾਉਂਦੀ ਹੈ।