ਜਰਮਨ ’ਚ ਪਾਕਿਸਤਾਨੀਆਂ ਨੇ ਮਾਰਤਾ ਗੁਰਦਾਸਪੁਰ ਦਾ ਮੁੰਡਾ
ਗੁਰਦਾਸਪੁਰ : ਗੁਰਦਾਸਪੁਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੋਂ ਦੇ ਨੌਜਵਾਨ ਦੀ ਜਰਮਨੀ ਵਿਚ ਕੁੱਝ ਪਾਕਿਸਤਾਨੀ ਨੌਜਵਾਨਾਂ ਵੱਲੋਂ ਝਗੜੇ ਦੌਰਾਨ ਹੱਤਿਆ ਕਰ ਦਿੱਤੀ ਗਈ। ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਹਾਲੇ ਪਿਛਲੇ ਸਾਲ ਹੀ ਜਰਮਨ ਗਿਆ ਸੀ। ਜਿਵੇਂ ਹੀ ਮੌਤ ਦੀ ਖ਼ਬਰ ਪਰਿਵਾਰ ਕੋਲ ਪੁੱਜੀ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ […]
By : Makhan Shah
ਗੁਰਦਾਸਪੁਰ : ਗੁਰਦਾਸਪੁਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੋਂ ਦੇ ਨੌਜਵਾਨ ਦੀ ਜਰਮਨੀ ਵਿਚ ਕੁੱਝ ਪਾਕਿਸਤਾਨੀ ਨੌਜਵਾਨਾਂ ਵੱਲੋਂ ਝਗੜੇ ਦੌਰਾਨ ਹੱਤਿਆ ਕਰ ਦਿੱਤੀ ਗਈ। ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਹਾਲੇ ਪਿਛਲੇ ਸਾਲ ਹੀ ਜਰਮਨ ਗਿਆ ਸੀ। ਜਿਵੇਂ ਹੀ ਮੌਤ ਦੀ ਖ਼ਬਰ ਪਰਿਵਾਰ ਕੋਲ ਪੁੱਜੀ ਤਾਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
ਗੁਰਦਾਸਪੁਰ ਦੇ ਸਰਹੱਦੀ ਕਸਬਾ ਦੋਰਾਂਗਲਾ ਨੇੜਲੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਨੌਜਵਾਨ ਬਲਜੀਤ ਸਿੰਘ ਦੀ ਜਰਮਨੀ ਵਿਚ ਇਕ ਝਗੜੇ ਦੌਰਾਨ ਹੱਤਿਆ ਕਰ ਦਿੱਤੀ ਗਈ ਐ। ਦਰਅਸਲ ਉਸ ਦਾ ਪਾਕਿਸਤਾਨ ਦੇ ਕੁੱਝ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ, ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਮ੍ਰਿਤਕ ਬਲਜੀਤ ਸਿੰਘ ਤੇ ਮਾਪਿਆਂ ਨੇ ਰੋਂਦੇ ਹੋਏ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ।
ਇਸੇ ਤਰ੍ਹਾਂ ਬਲਜੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਬਲਜੀਤ ਪਿਛਲੇ ਸਾਲ ਹੀ ਜਰਮਨੀ ਦੇ ਬਰਲਿਨ ਵਿਚ ਗਿਆ ਸੀ, ਜਿੱਥੇ ਉਹ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ ਪਰ ਉਥੇ ਉਸ ਦਾ ਕੁੱਝ ਪਾਕਿਸਤਾਨੀ ਨੌਜਵਾਨਾਂ ਨਾਲ ਝਗੜਾ ਹੋ ਗਿਆ ਅਤੇ ਇਕ ਨੌਜਵਾਨ ਨੇ ਉਸ ਦੇ ਚਾਕੂ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਦੱਸ ਦਈਏ ਕਿ ਬਲਜੀਤ ਸਿੰਘ ਅਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ। ਉਸ ਦੀ ਮੌਤ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਐ।