ਗੁਰਦਾਸਪੁਰ ਵਿਚ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ
ਗੁਰਦਾਸਪੁਰ, 27 ਸਤੰਬਰ, ਹ.ਬ. : ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਇੱਕ 35 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਸ਼ੌਕਤ ਮਸੀਹ ਵਾਸੀ ਪਿੰਡ ਪੱਡਾ ਵਜੋਂ ਹੋਈ ਹੈ। ਇਹ ਹਾਦਸਾ ਇਕ ਦੁਕਾਨ ਦਾ ਲੈਂਟਰ ਤੋੜਦੇ ਸਮੇਂ ਵਾਪਰਿਆ। ਜਿੱਥੇ ਸਰੀਆ ਹਾਈ ਵੋਲਟੇਜ ਤਾਰਾਂ ਨਾਲ ਟਕਰਾ […]
By : Hamdard Tv Admin
ਗੁਰਦਾਸਪੁਰ, 27 ਸਤੰਬਰ, ਹ.ਬ. : ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਵਿੱਚ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਇੱਕ 35 ਸਾਲਾ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਸ਼ੌਕਤ ਮਸੀਹ ਵਾਸੀ ਪਿੰਡ ਪੱਡਾ ਵਜੋਂ ਹੋਈ ਹੈ। ਇਹ ਹਾਦਸਾ ਇਕ ਦੁਕਾਨ ਦਾ ਲੈਂਟਰ ਤੋੜਦੇ ਸਮੇਂ ਵਾਪਰਿਆ। ਜਿੱਥੇ ਸਰੀਆ ਹਾਈ ਵੋਲਟੇਜ ਤਾਰਾਂ ਨਾਲ ਟਕਰਾ ਗਿਆ। ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਮ੍ਰਿਤਕ ਦੇ ਪਿਤਾ ਲੱਖਾ ਮਸੀਹ ਨੇ ਦੱਸਿਆ ਕਿ ਸ਼ੌਕਤ ਘਰੋਂ ਦਿਹਾੜੀ ਕਰਨ ਗਿਆ ਸੀ। ਉਹ ਪਿੰਡ ਕਾਹਲਾਵਾਲੀ ਵਿੱਚ ਬਣ ਰਹੇ ਨੈਸ਼ਨਲ ਹਾਈਵੇਅ ਦੇ ਵਿਚਕਾਰ ਆਉਂਦੀਆਂ ਦੁਕਾਨਾਂ ਦੇ ਲੈਂਟਰ ਤੋੜ ਰਿਹਾ ਸੀ ਕਿ ਦੁਕਾਨਾਂ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨਾਲ ਸਰੀਆ ਟਕਰਾ ਗਿਆ। ਜਿਸ ਕਾਰਨ ਸ਼ੌਕਤ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਬੇਹੋਸ਼ ਹੋ ਗਿਆ।
ਉਸ ਦੇ ਨਾਲ ਕੰਮ ਕਰ ਰਹੇ ਨੌਜਵਾਨਾਂ ਨੇ ਦੱਸਿਆ ਕਿ ਉਹ ਤੁਰੰਤ ਹੀ ਮਿੱਟੀ ਵਿੱਚ ਦਬਾਇਆ ਗਿਆ। ਉਸ ਦੇ ਪੈਰਾਂ ਦੀ ਮਾਲਿਸ਼ ਵੀ ਕੀਤੀ ਗਈ ਪਰ ਜਦੋਂ ਉਸ ਨੂੰ ਹੋਸ਼ ਨਾ ਆਇਆ ਤਾਂ ਉਸ ਨੂੰ ਤੁਰੰਤ ਡੇਰਾ ਬਾਬਾ ਨਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਦੁਕਾਨ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮਾਲਕ ਦੁਕਾਨ ਨੂੰ ਢਾਹੁਣਾ ਚਾਹੁੰਦਾ ਸੀ ਤਾਂ ਉਹ ਬਿਜਲੀ ਵਿਭਾਗ ਤੋਂ ਆਗਿਆ ਲੈ ਕੇ ਬਿਜਲੀ ਸਪਲਾਈ ਬੰਦ ਕਰਵਾ ਦਿੰਦਾ। ਜੇਕਰ ਬਿਜਲੀ ਬੰਦ ਹੋ ਜਾਂਦੀ ਤਾਂ ਇਹ ਹਾਦਸਾ ਨਾ ਵਾਪਰਦਾ। ਇਹ ਹਾਦਸਾ ਦੁਕਾਨ ਮਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ।
ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਬਿਕਰਮ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।