ਕੈਨੇਡਾ ਵਿਚ ਸਿੱਖ ਪਰਵਾਰ ਦੇ ਘਰ ’ਤੇ ਚੱਲੀਆਂ ਗੋਲੀਆਂ
ਸਰੀ, 2 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਅਣਪਛਾਤੇ ਸ਼ੱਕੀ ਸਿੱਖ ਪਰਵਾਰ ਦੇ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗੋਲੀਬਾਰੀ ਦਾ ਨਿਸ਼ਾਨਾ ਬਣਿਆ ਘਰ ਹਰਦੀਪ ਸਿੰਘ ਨਿੱਜਰ ਦੇ ਇਕ ਖਾਸ ਦੋਸਤ ਦਾ ਦੱਸਿਆ ਜਾ ਰਿਹਾ ਹੈ। ਸਰੀ ਆਰ.ਸੀ.ਐਮ.ਪੀ. ਨੇ ਕਿਹਾ ਕਿ 154 ਸਟ੍ਰੀਟ ਦੇ 2800 ਬਲਾਕ ਵਿਖੇ ਸਥਿਤ ਮਕਾਨ ’ਤੇ ਵੀਰਵਾਰ ਵੱਡੇ […]
By : Editor Editor
ਸਰੀ, 2 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਅਣਪਛਾਤੇ ਸ਼ੱਕੀ ਸਿੱਖ ਪਰਵਾਰ ਦੇ ਘਰ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗੋਲੀਬਾਰੀ ਦਾ ਨਿਸ਼ਾਨਾ ਬਣਿਆ ਘਰ ਹਰਦੀਪ ਸਿੰਘ ਨਿੱਜਰ ਦੇ ਇਕ ਖਾਸ ਦੋਸਤ ਦਾ ਦੱਸਿਆ ਜਾ ਰਿਹਾ ਹੈ। ਸਰੀ ਆਰ.ਸੀ.ਐਮ.ਪੀ. ਨੇ ਕਿਹਾ ਕਿ 154 ਸਟ੍ਰੀਟ ਦੇ 2800 ਬਲਾਕ ਵਿਖੇ ਸਥਿਤ ਮਕਾਨ ’ਤੇ ਵੀਰਵਾਰ ਵੱਡੇ ਤੜਕੇ ਤਕਰੀਬਨ ਸਵਾ ਇਕ ਵਜੇ ਹਮਲਾ ਕੀਤਾ ਗਿਆ ਪਰ ਕੋਈ ਜ਼ਖਮੀ ਨਹੀਂ ਹੋਇਆ।
ਹਰਦੀਪ ਸਿੰਘ ਨਿੱਜਰ ਦੇ ਦੋਸਤ ਨੂੰ 2 ਬੰਦੂਕਧਾਰੀਆਂ ਨੇ ਬਣਾਇਆ ਨਿਸ਼ਾਨਾ
ਇਸੇ ਦੌਰਾਨ ਬੀ.ਸੀ. ਗੁਰਦਵਾਰਾਜ਼ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਵੀਰਵਾਰ ਸ਼ਾਮ ਪ੍ਰੈਸ ਕਾਨਫਰੰਸ ਕਰਦਿਆਂ ਘਰ ਦੇ ਮਾਲਕ ਦੀ ਸ਼ਨਾਖਤ ਸਿਮਰਨਜੀਤ ਸਿੰਘ ਵਜੋਂ ਕੀਤੀ ਜੋ ਖਾਲਿਸਤਾਨ ਹਮਾਇਤੀ ਸਰਗਰਮੀਆਂ ਵਿਚ ਵਧ ਚੜ੍ਹ ਕੇ ਸ਼ਾਮਲ ਹੁੰਦਾ ਹੈ। ਮਨਿੰਦਰ ਸਿੰਘ ਨੇ ਕਿਹਾ ਕਿ ਸਿਮਰਨਜੀਤ ਸਿੰਘ ਇਕ ਜ਼ਿੰਮੇਵਾਰ ਸ਼ਹਿਰੀ ਹੈ ਜੋ ਆਪਣੇ ਪਰਵਾਰ ਵਾਸਤੇ ਸਖਤ ਮਿਹਨਤ ਕਰ ਰਿਹਾ ਹੈ।
ਹਮਲਵਰਾਂ ਨੇ ਚਲਾਈਆਂ 20 ਗੋਲੀਆਂ
ਉਸ ਦਾ ਕੋਈ ਅਪਰਾਧਕ ਰਿਕਾਰਡ ਜਾਂ ਪਿਛੋਕੜ ਨਹੀਂ ਅਤੇ ਕਦੇ ਕਿਸੇ ਗੈਰਕਾਨੂੰਨ ਸਰਗਰਮੀ ਵਿਚ ਸ਼ਾਮਲ ਨਹੀਂ ਹੋਇਆ। ਮਨਿੰਦਰ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਦੇ ਘਰ ਪਰਤਣ ਤੋਂ ਕੁਝ ਮਿੰਟ ਬਾਅਦ ਦੋ ਬੰਦੂਕਧਾਰੀ ਆਏ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ। ਤਕਰੀਬਨ 20 ਗੋਲੀਆਂ ਦੇ ਨਿਸ਼ਾਨ ਮਿਲੇ ਹਨ ਅਤੇ ਕਈ ਗੋਲੀਆਂ ਸਿਮਰਨਜੀਤ ਸਿੰਘ ਦੇ ਛੇ ਸਾਲਾ ਬੇਟੇ ਦੇ ਬਿਲਕੁਲ ਨੇੜਿਉਂ ਲੰਘ ਗਈਆਂ।
ਸਿਮਰਨਜੀਤ ਸਿੰਘ ਦਾ 6 ਸਾਲ ਦਾ ਬੇਟਾ ਵਾਲ-ਵਾਲ ਬਚਿਆ
ਮਨਿੰਦਰ ਸਿੰਘ ਮੁਤਾਬਕ ਸਿਮਰਨਜੀਤ ਸਿੰਘ ਨੇ ਪਿਛਲੇ ਸਮੇਂ ਦੌਰਾਨ ਪੁਲਿਸ ਕੋਲ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਕਿ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਅਣਜਾਣ ਲੋਕਾਂ ਦੀਆਂ ਗੱਡੀਆਂ ਉਸ ਦੇ ਘਰ ਸਾਹਮਣੇ ਆ ਕੇ ਖੜ੍ਹ ਜਾਂਦੀਆਂ ਹਨ।
ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ‘ਤੇ CM Mann ਦਾ ਤਾਅਨਾ
ਸੂਬੇ ਨੂੰ ਲੁੱਟਣ ਵਾਲੇ ਕੱਢ ਰਹੇ ਹਨ ਯਾਤਰਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ‘ਤੇ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਨੂੰ ਲੁੱਟਣ ਵਾਲੇ ਹੁਣ ਪੰਜਾਬ ਬਚਾਓ ਯਾਤਰਾ ਕੱਢਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਨੇ ਕਰੀਬ 20 ਸਾਲ ਪੰਜਾਬ ‘ਤੇ ਰਾਜ ਕੀਤਾ। ਉਨ੍ਹਾਂ ਨੇ 2002 ਤੋਂ 2022 ਤੱਕ ਰਾਜ ਕੀਤਾ। ਇਸ ਰਾਜ ਦੌਰਾਨ ਚਾਰ ਬੰਦੇ ਕਮਾਂਡਰ ਸਨ।
ਕਿਹਾ ਕਿ ਇਨ੍ਹਾਂ ਲੋਕਾਂ ਨੇ ਕਦੇ ਵੀ ਲੋਕਾਂ ਵੱਲ ਧਿਆਨ ਨਹੀਂ ਦਿੱਤਾ। ਜਿਸ ਕਾਰਨ ਲੋਕਾਂ ਦੇ ਚਿਹਰਿਆਂ ‘ਤੇ ਉਦਾਸੀ ਛਾ ਗਈ। ਲੋਕਾਂ ਨੂੰ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਇਹ ਗੱਲ ਸੈਕਟਰ-35 ਮਿਉਂਸਪਲ ਭਵਨ ਵਿਖੇ 518 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਦੇਣ ਲਈ ਕਰਵਾਏ ਸਮਾਗਮ ਦੌਰਾਨ ਕਹੀ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਵੀ ਇਨ੍ਹਾਂ ਗੱਲਾਂ ਵੱਲ ਧਿਆਨ ਦਿਓ। ਕਿਉਂਕਿ ਇਹ ਸਿਆਸਤ ਹੁਣ ਤੁਹਾਡੀਆਂ ਰਸੋਈਆਂ ਤੱਕ ਪਹੁੰਚ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਚੰਗੇ ਮਾੜੇ ਦੀ ਪਛਾਣ ਕਰੋ।