ਗੁਰਦਾਸਪੁਰ : ਗੈਂਗਸਟਰਾਂ ਤੇ ਪੁਲਿਸ ਵਿਚਾਲੇ ਤਾਬੜਤੋੜ ਗੋਲੀਬਾਰੀ
ਗੁਰਦਾਸਪੁਰ : ਗੈਂਗਸਟਰਾਂ ਤੇ ਪੁਲਿਸ ਵਿਚਾਲੇ ਤਾਬੜਤੋੜ ਗੋਲੀਬਾਰੀ ਹੋਈ। ਇੱਕ ਗੈਂਗਸਟਰ ਸ਼ਿਵਕਰਨ ਜ਼ਖਮੀ ਹੋ ਗਿਆ, ਬਾਕੀ 5 ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।ਅਸਲ ਵਿਚ ਕੁਝ ਦਿਨ ਪਹਿਲਾਂ ਪਿੰਡ ਨਬੀ ਨਗਰ ਵਿਖੇ ਕਿਸੇ ਪੁਰਾਣੀ ਰੰਜਿਸ਼ ਕਾਰਨ ਦੋ ਗੁੱਟਾਂ ਵਿਚ ਲੜਾਈ ਹੋ ਗਈ ਸੀ, ਜਿਸ ਵਿੱਚ ਚਰਨਜੀਤ ਨਾਮ ਦਾ ਨੌਜਵਾਨ ਜ਼ਖਮੀ ਹੋ ਗਿਆ ਸੀ ਅਤੇ […]
By : Editor (BS)
ਗੁਰਦਾਸਪੁਰ : ਗੈਂਗਸਟਰਾਂ ਤੇ ਪੁਲਿਸ ਵਿਚਾਲੇ ਤਾਬੜਤੋੜ ਗੋਲੀਬਾਰੀ ਹੋਈ। ਇੱਕ ਗੈਂਗਸਟਰ ਸ਼ਿਵਕਰਨ ਜ਼ਖਮੀ ਹੋ ਗਿਆ, ਬਾਕੀ 5 ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਅਸਲ ਵਿਚ ਕੁਝ ਦਿਨ ਪਹਿਲਾਂ ਪਿੰਡ ਨਬੀ ਨਗਰ ਵਿਖੇ ਕਿਸੇ ਪੁਰਾਣੀ ਰੰਜਿਸ਼ ਕਾਰਨ ਦੋ ਗੁੱਟਾਂ ਵਿਚ ਲੜਾਈ ਹੋ ਗਈ ਸੀ, ਜਿਸ ਵਿੱਚ ਚਰਨਜੀਤ ਨਾਮ ਦਾ ਨੌਜਵਾਨ ਜ਼ਖਮੀ ਹੋ ਗਿਆ ਸੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਜਿਸ ਦਾ ਅੱਜ ਪਿੰਡ ਤਲਵੰਡੀ ਗੁਰਾਇਆ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਹ ਗੈਂਗਸਟਰ ਚਰਨਜੀਤ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਸਨ। ਪੁਲਿਸ ਵੀ ਸੂਚਨਾ ਮਿਲਣ ਤੇ ਪਹੁੰਚ ਗਈ ਅਤੇ ਬਦਮਾਸ਼ਾਂ ਨੂੰ ਫੜਣ ਦੇ ਚੱਕਰ ਵਿਚ ਗੋਲੀਬਾਰੀ ਹੋ ਗਈ ਅਤੇ ਇਹ ਉਪਰੋਕਤ ਭਾਣਾ ਵਾਪਰ ਗਿਆ।