ਦਰਬਾਰ ਸਾਹਿਬ ਪੁੱਜੀ ਪੰਜਾਬੀ ਫਿਲਮ ‘ਗੁੜੀਆ’ ਦੀ ਟੀਮ
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਪਹਿਲੀ ਪੰਜਾਬੀ ਹੌਰਰ ਫ਼ਿਲਮ ‘ਗੁੜੀਆ’ ਦੀ ਸਟਾਰ ਕਾਸਟ ਅੱਜ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਪੁੱਜੀ, ਜਿੱਥੇ ਗੁਰੂ ਘਰ ਵਿੱਚ ਨਤਮਸਤਕ ਹੋਣ ਉਪਰੰਤ ਟੀਮ ਨੇ ਲੋਕਾਂ ਨੂੰ 24 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਦੇਖਣ ਦੀ ਅਪੀਲ ਕੀਤੀ। ਯੁਵਰਾਜ ਹੰਸ ਸਣੇ ਪੂਰੀ ਸਟਾਰ ਕਾਸਟ ਨੇ ਮੱਥਾ ਟੇਕ ਕੇ ਗੁਰੂ ਘਰ […]
By : Editor Editor
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਪਹਿਲੀ ਪੰਜਾਬੀ ਹੌਰਰ ਫ਼ਿਲਮ ‘ਗੁੜੀਆ’ ਦੀ ਸਟਾਰ ਕਾਸਟ ਅੱਜ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਪੁੱਜੀ, ਜਿੱਥੇ ਗੁਰੂ ਘਰ ਵਿੱਚ ਨਤਮਸਤਕ ਹੋਣ ਉਪਰੰਤ ਟੀਮ ਨੇ ਲੋਕਾਂ ਨੂੰ 24 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਦੇਖਣ ਦੀ ਅਪੀਲ ਕੀਤੀ। ਯੁਵਰਾਜ ਹੰਸ ਸਣੇ ਪੂਰੀ ਸਟਾਰ ਕਾਸਟ ਨੇ ਮੱਥਾ ਟੇਕ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ।
ਯੁਵਰਾਜ ਹੰਸ ਸਣੇ ਸਾਰਿਆਂ ਨੇ ਗੁਰੂ ਘਰ ’ਚ ਟੇਕਿਆ ਮੱਥਾ
ਇਸ ਮੌਕੇ ਫਿਲਮ ਦੇ ਅਦਾਕਾਰ ਯੁਵਰਾਜ ਹੰਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ‘ਗੁੜੀਆ’ ਫਿਲਮ ਜ਼ਿਆਦਾਤਰ ਅੰਮ੍ਰਿਤਸਰ ਵਿੱਚ ਸ਼ੂਟ ਕੀਤੀ ਗਈ ਹੈ ਤੇ ਵਾਹਿਗੁਰੂ ਦੇ ਘਰ ਤੋਂ ਹੀ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਫ਼ਿਲਮ 24 ਨਵੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਦਰਸ਼ਕਾਂ ਨੂੰ ਅਪੀਲ ਹੈ ਕਿ ਉਹ ਪਰਿਵਾਰ ਸਣੇ ਇਸ ਫ਼ਿਲਮ ਨੂੰ ਜ਼ਰੂਰ ਦੇਖਣ।
ਉੱਥੇ ਹੀ ਫਿਲਮ ਦੀ ਅਦਾਕਾਰਾ ਸਾਵੰਤ ਰੂਪਾ ਵਾਲੀ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੀ ਹੀ ਵਾਸੀ ਹੈ। ਇਸ ਸ਼ਹਿਰ ਤੋਂ ਉਨ੍ਹਾਂ ਨੂੰ ਬਹੁਤ ਪਿਆਰ ਮਿਲਦਾ ਹੈ, ਉਮੀਦ ਕੀਤੀ ਕਿ ਅੱਗੇ ਤੋਂ ਵੀ ਮਿਲਦਾ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਫ਼ਿਲਮ ਵਿੱਚ ‘ਗੁੜੀਆ’ ਦਾ ਰੋਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਗੁਰੂ ਘਰ ਪੁੱਜੇ ਨੇ।