Begin typing your search above and press return to search.

ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ 'ਚ ਭਾਈਵਾਲ ਸਰਕਾਰ ਬਣਨ 'ਤੇ ਪੂਰੀਆਂ ਕੀਤੀਆਂ ਜਾਣ ਵਾਲੀਆਂ 10 ਗਾਰੰਟੀਆਂ ਜਾਰੀ

ਧੂਰੀ, 13 ਮਈ, ਪਰਦੀਪ ਸਿੰਘ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਭਾਈਵਾਲ ਸਰਕਾਰ ਬਣਨ ਉਤੇ ਪੰਜਾਬ ਤੇ ਦਿੱਲੀ ਦੀ ਤਰਜ਼ ਉਤੇ ਕੇਂਦਰ ਵਿੱਚ ਵੀ ਗਾਰੰਟੀਆਂ ਪੂਰੀਆਂ ਕਰੇਗੀ। ਧੂਰੀ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੀਤ […]

ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ ਚ ਭਾਈਵਾਲ ਸਰਕਾਰ ਬਣਨ ਤੇ ਪੂਰੀਆਂ ਕੀਤੀਆਂ ਜਾਣ ਵਾਲੀਆਂ 10 ਗਾਰੰਟੀਆਂ ਜਾਰੀ
X

Editor EditorBy : Editor Editor

  |  13 May 2024 5:55 AM IST

  • whatsapp
  • Telegram

ਧੂਰੀ, 13 ਮਈ, ਪਰਦੀਪ ਸਿੰਘ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਭਾਈਵਾਲ ਸਰਕਾਰ ਬਣਨ ਉਤੇ ਪੰਜਾਬ ਤੇ ਦਿੱਲੀ ਦੀ ਤਰਜ਼ ਉਤੇ ਕੇਂਦਰ ਵਿੱਚ ਵੀ ਗਾਰੰਟੀਆਂ ਪੂਰੀਆਂ ਕਰੇਗੀ।

ਧੂਰੀ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਅੱਜ ਸਾਡੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਵਿੱਚ ਭਾਈਵਾਲ ਸਰਕਾਰ ਬਣਨ ਉੱਤੇ ਪੂਰੀਆਂ ਕੀਤੀਆਂ ਜਾਣ ਵਾਲੀਆਂ 10 ਗਾਰੰਟੀਆਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਉਵੇਂ ਹੀ ਪੂਰਾ ਕੀਤਾ ਜਾਵੇਗਾ ਜਿਵੇਂ ਦਿੱਲੀ ਅਤੇ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਕੀਤਾ ਗਿਆ।

ਮੀਤ ਹੇਅਰ ਨੇ ਦੱਸਿਆ ਕਿ ਪਹਿਲੀ ਗਾਰੰਟੀ ਵਿੱਚ ਵਿੱਚ ਦੇਸ਼ ਭਰ ਵਿੱਚ 24 ਘੰਟੇ ਬਿਜਲੀ ਦੇਣੀ ਅਤੇ ਗਰੀਬਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ।ਦੂਜੀ ਗਾਰੰਟੀ ਵਿੱਚ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਬਣਾਉਣਾ ਹੈ, ਤੀਜੀ ਗਾਰੰਟੀ ਵਿੱਚ ਸਾਰਿਆਂ ਨੂੰ ਸਸਤਾ ਤੇ ਬਿਹਤਰ ਇਲਾਜ ਦੇਣਾ ਅਤੇ ਹਰ ਜ਼ਿਲ੍ਹੇ ਵਿੱਚ ਮੁਹੱਲਾ ਕਲੀਨਿਕ ਖੋਲ੍ਹਣਾ, ਚੌਥੀ ਗਾਰੰਟੀ ਵਿੱਚ ਰਾਸ਼ਟਰ ਸੁਰੱਖਿਆ ਦੀ ਹੈ ਜਿਸ ਵਿੱਚ ਚੀਨ ਦਾ ਦਖਲ ਰੋਕਣਾ, ਪੰਜਵੀਂ ਗਾਰੰਟੀ ਵਿੱਚ ਅਗਨੀਵੀਰ ਯੋਜਨਾ ਬੰਦ ਕਰ ਕੇ ਫੌਜ ਵਿੱਚ ਪੱਕੀ ਨੌਕਰੀ ਸ਼ੁਰੂ ਕਰਨਾ, ਛੇਵੀਂ ਗਾਰੰਟੀ ਵਿੱਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤਹਿਤ ਫਸਲ ਦਾ ਪੂਰਾ ਪੈਸਾ ਦੇਣਾ, ਸੱਤਵੀਂ ਗਾਰੰਟੀ ਬੇਰੁਜ਼ਗਾਰੀ ਨੂੰ ਦੂਰ ਕਰਨ ਉਤੇ ਜੰਗੀ ਪੱਧਰ ਉਤੇ ਕੰਮ ਕਰਨਾ, ਅੱਠਵੀਂ ਗਾਰੰਟੀ ਵਿੱਚ ਭਾਜਪਾ ਦੀ ਤਾਨਾਸ਼ਾਹੀ ਰੋਕਣਾ, ਨੌਵੀਂ ਗਾਰੰਟੀ ਵਿੱਚ ਦਿੱਲੀ ਨੂੰ ਮੁਕੰਮਲ ਸੂਬਾ ਬਣਾਉਣਾ ਅਤੇ ਦਸਵੀਂ ਗਾਰੰਟੀ ਵਿੱਚ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਜੀਐਸਟੀ ਨੂੰ ਪੀਐਮਐਲਏ ਤੋਂ ਬਾਹਰ ਕਰਨਾ।

ਇਹ ਵੀ ਪੜ੍ਹੋ:

ਪੰਜਾਬ ਵਿੱਚ ਬੇਰੁਜ਼ਗਾਰੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਆਮ ਤੌਰ ’ਤੇ ਕਣਕ ਦੀਆਂ ਵਾਢੀਆਂ ਤੋਂ ਬਾਅਦ ਪਿੰਡਾਂ ਦੇ ਗ਼ਰੀਬ-ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੇ ਸਿੱਟੇ ਚੁਗ ਕੇ ਖਾਣ ਲਈ ਕਣਕ ਇਕੱਠੀ ਕਰਦੇ ਹਨ ਪਰ ਬਹੁਤ ਘੱਟ ਹੁੰਦਾ ਸੀ ਕਿ ਨੌਜਵਾਨਾਂ ਨੂੰ ਇਹ ਕੰਮ ਕਰਨਾ ਪਵੇ। ਬੇਰੁਜ਼ਗਾਰੀ ਦੀ ਵਧਦੀ ਦਰ ਨੇ ਹੁਣ ਨੌਜਵਾਨਾਂ ਨੂੰ ਵੀ ਗੁਜ਼ਾਰੇ ਲਈ ਸਿੱਟੇ ਚੁਗਣ ’ਤੇ ਮਜਬੂਰ ਕਰ ਦਿੱਤਾ ਹੈ। ਇਹ ਨੌਜਵਾਨ ਸਾਧਾਰਨ ਜਾਂ ਅਣਪੜ੍ਹ ਨੌਜਵਾਨ ਨਹੀਂ ਬਲਕਿ ਐੱਮਏ ਤੇ ਬੀਐੱਡ ਪਾਸ ਹਨ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੰਧੜ ’ਚ ਕਈ ਐਸੇ ਮਜ਼ਦੂਰ ਪਰਿਵਾਰਾਂ ਦੇ ਨੌਜਵਾਨ ਹਨ ਜਿਨ੍ਹਾਂ ਨੇ ਗ਼ਰੀਬੀ ਦੇ ਬਾਵਜੂਦ ਸਖ਼ਤ ਮਿਹਨਤ ਕਰਦਿਆਂ ਉਚੇਰੀ ਸਿੱਖਿਆ ਹਾਸਲ ਕਰ ਕੇ ਵੱਡੀਆਂ-ਵੱਡੀਆਂ ਡਿਗਰੀਆਂ ਤਾਂ ਲੈ ਲਈਆਂ ਪਰ ਰੁਜ਼ਗਾਰ ਦੇ ਨਾਂ ’ਤੇ ਇਕ ਅੱਧੀ ਨੌਕਰੀ ਹਾਸਲ ਨਾ ਕਰ ਸਕੇ। ਅੱਜ ਹਾਲਤ ਇਹ ਹੈ ਕਿ ਰੋਟੀ ਲਈ ਇਹ ਖੇਤਾਂ ’ਚੋਂ ਸਿੱਟੇ ਚੁਗ ਰਹੇ ਹਨ।

ਨੌਜਵਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਚਾਰ ਸਾਲ ਪਹਿਲਾਂ ਰਾਜਨੀਤੀ ਵਿਗਿਆਨ ’ਚ ਐੱਮਏ ਕੀਤੀ ਸੀ ਤੇ ਉਹ ਅਜੇ ਵੀ ਪੜ੍ਹ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ। ਉਸ ਦਾ ਕਹਿਣਾ ਸੀ ਕਿ ਸਰਕਾਰ ਰੁਜ਼ਗਾਰ ਦੇਣ ਦੇ ਵਾਅਦੇ ਤਾਂ ਕਰਦੀ ਹੈ ਮਜ਼ਦੂਰ ਵਰਗ ਨਾਲ ਹਮੇਸ਼ਾ ਧੱਕਾ ਹੁੰਦਾ।

ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਸੂਬੇ ’ਚ ਜਾਂ ਕੇਂਦਰ ’ਚ ਨਵੀਂ ਸਰਕਾਰ ਬਣਦੀ ਹੈ ਉਨ੍ਹਾਂ ਨੂੰ ਇਕ ਆਸ ਬੱਝਦੀ ਹੈ ਕਿ ਸ਼ਾਇਦ ਇਸ ਵਾਰ ਉਨ੍ਹਾਂ ਦੀ ਕਿਸਮਤ ਬਦਲ ਜਾਵੇ। ਪਰ ਹਮੇਸ਼ਾਂ ਵਾਂਗ ਨਵੀਂ ਸਰਕਾਰ ਵੀ ਵਾਅਦਿਆਂ ’ਤੇ ਖਰਾ ਨਹੀਂ ਉਤਰਦੀ।

ਇਹ ਕਹਾਣੀ ਇਕੱਲੇ ਗੁਰਮੀਤ ਸਿੰਘ ਦੀ ਨਹੀਂ। ਪੰਜਾਬੀ ਦੀ ਐੱਮਏ ਤੇ ਬੀਐੱਡ ਕਰਨ ਵਾਲੇ ਗੁਰਪ੍ਰੀਤ ਸਿੰਘ, ਰਾਜਨੀਤੀ ਵਿਗਿਆਨ ’ਚ ਐੱਮਏ ਰਮਨਦੀਪ ਸਿੰਘ, ਐੱਮਏ ਪਾਸ ਗੁਲਸ਼ਨ ਸਿੰਘ ਵੀ ਇਸੇ ਸੰਤਾਪ ’ਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਭਾਗਾਂ ’ਚ ਵੱਡੀ ਗਿਣਤੀ ’ਚ ਅਸਾਮੀਆਂ ਖਾਲੀ ਹਨ ਪਰ ਸਰਕਾਰ ਅਸਾਮੀਆਂ ਭਰਨ ਵੱਲ ਬਿਲਕੁਲ ਧਿਆਨ ਹੀ ਨਹੀਂ ਦੇ ਰਹੀ। ਮੌਜੂਦਾ ਪੰਜਾਬ ਸਰਕਾਰ ਨੇ ਕੁਝ ਕੁ ਪੋਸਟਾਂ ਜ਼ਰੂਰ ਕੱਢੀਆਂ ਸਨ ਪਰ ਪੜ੍ਹੇ ਲਿਖੇ ਨੌਜਵਾਨਾਂ ਦੀ ਗਿਣਤੀ ਪੋਸਟਾਂ ਤੋਂ ਕਿਤੇ ਜ਼ਿਆਦਾ ਹੈ।

Next Story
ਤਾਜ਼ਾ ਖਬਰਾਂ
Share it