1 ਅਕਤੂਬਰ ਤੋਂ ਆਨਲਾਈਨ ਗੇਮਿੰਗ ਤੇ ਲੱਗੇਗਾ ਜੀ.ਐਸ.ਟੀ.
ਚੰਡੀਗੜ੍ਹ, 29 ਸਤੰਬਰ ( ਸਵਾਤੀ ਗੌੜ) : ਅੱਜ ਕਲ ਆਨਲਾਈਨ ਗੇਮਜ਼ ਦਾ ਕਾਫੀ ਟਰੈਂਡ ਹੈ ਨਾ ਸਿਰਫ ਬੱਚੇ ਸਗੋਂ ਵੱਡੇ ਬਜ਼ੁਰਗ ਵੀ ਅਜੋਕੇ ਸਮੇਂ ਵਿੱਚ ਆਨਲਾਈਨ ਗੇਮਜ਼ ਦੇ ਦੀਵਾਨੇ ਹਨ । ਹਰ ਕੋਈ ਆਪਣੇ ਫ੍ਰੀ ਟਾਇਮ ਵਿੱਚ ਆਨਲਾਈਨ ਗੇਮਜ਼ ਖੇਡਣਾ ਪਸੰਦਾ ਕਰਦਾ ਹੈ ਪਰ ਸਰਕਾਰ ਨੇ ਆਨਲਾਈਨ ਗੇਮਜ਼ ਤੇ ਕੈਸੀਨੋ ਤੇ 28 ਫੀਸਦ ਟੈਕਸ ਲਗਾਉਣ […]
By : Hamdard Tv Admin
ਚੰਡੀਗੜ੍ਹ, 29 ਸਤੰਬਰ ( ਸਵਾਤੀ ਗੌੜ) : ਅੱਜ ਕਲ ਆਨਲਾਈਨ ਗੇਮਜ਼ ਦਾ ਕਾਫੀ ਟਰੈਂਡ ਹੈ ਨਾ ਸਿਰਫ ਬੱਚੇ ਸਗੋਂ ਵੱਡੇ ਬਜ਼ੁਰਗ ਵੀ ਅਜੋਕੇ ਸਮੇਂ ਵਿੱਚ ਆਨਲਾਈਨ ਗੇਮਜ਼ ਦੇ ਦੀਵਾਨੇ ਹਨ । ਹਰ ਕੋਈ ਆਪਣੇ ਫ੍ਰੀ ਟਾਇਮ ਵਿੱਚ ਆਨਲਾਈਨ ਗੇਮਜ਼ ਖੇਡਣਾ ਪਸੰਦਾ ਕਰਦਾ ਹੈ ਪਰ ਸਰਕਾਰ ਨੇ ਆਨਲਾਈਨ ਗੇਮਜ਼ ਤੇ ਕੈਸੀਨੋ ਤੇ 28 ਫੀਸਦ ਟੈਕਸ ਲਗਾਉਣ ਦਾ ਫੈਸਲਾ ਲਿਆ ਸੀ ਜਿਸ ਦਾ ਐਲਾਨ ਜੀ.ਐਸ.ਟੀ. ਕਾਊਂਸਲ ਦੀ 51ਵੀਂ ਮੀਟਿੰਗ ਵਿੱਚ ਲਿਆ ਗਿਆ ਸੀ । ਇਹ ਐਕਟ 1 ਅਕਤੂਬਰ ਤੋਂ ਪੂਰੇ ਭਾਰਤ ਵਿੱਚ ਲਾਗੂ ਹੋਵੇਗਾ ਪਰ ਕੀ ਸਰਕਾਰ ਦੇ ਇਸ ਫੈਸਲੇ ਨਾਲ ਭਾਰਤ ਵਿੱਚ ਕ੍ਰਿਪਟੋਕਰੈਂਸੀ ਵਾਂਗ ਆਨਲਾਈਨ ਗੇਮਜ਼ ਦਾ ਟਰੈਂਡ ਵੀ ਘੱਟ ਜਾਵੇਗਾ । ਇਸ ਟੈਕਸ ਨਾਲ ਆਨਲਾਈਨ ਗੇਮਜ਼ ਤੇ ਕਿੰਨਾ ਅਸਰ ਹੋਵੇਗਾ।
ਭਾਰਤ ਵਿੱਚ ਆਨਲਾਈਨ ਗੇਮਿੰਗ ਤੇ 28 ਫੀਸਦ ਗੁਡਸ ਐਂਡ ਸਰਵਿਸ ਟੈਕਸ 1 ਅਕਤੂਬਰ ਤੋਂ ਲੱਗਣਾ ਸ਼ੁਰੂ ਹੋ ਜਾਵੇਗਾ । ਜੀਐਸਟੀ ਕਾਊਂਸਲ ਨੇ ਜੁਲਾਈ ਵਿੱਚ ਆਨਲਾਈਨ ਗੇਮਿੰਗ, ਘੁੜ ਸਵਾਰੀ ਤੇ ਕੈਸੀਨੇ ਤੇ 28 ਫੀਸਦ ਜੀਐਸਟੀ ਲਗਾਉਣ ਦਾ ਐਲਾਨ ਕੀਤਾ ਸੀ ਤੇ 2 ਅਗਸਤ ਨੂੰ 51ਵੀਂ ਬੈਠਕ ਵਿੱਚ ਇਸ ਤੇ ਆਖਰੀ ਫੈਸਲਾ ਲਿਆ ਗਿਆ ਸੀ ਜਦਕਿ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਆਨਲਾਈਨ ਗੇਮਿੰਗ ਪਲੇਟਫਾਰਮ 18 ਫੀਸਦ ਜੀਐਸਟੀ ਦਿੰਦੇ ਹਨ । ਕੈਸੀਨੋ, ਸੱਟੇਬਾਜ਼ੀ ਤੇ ਇਸ ਤਰ੍ਹਾਂ ਦੇ ਦੂਜੇ ਗੇਮ ਜਿਹਨਾਂ ਵਿੱਚ ਚਾਂਸ ਜਾ ਲੱਕ ਦੀ ਗੱਲ ਹੁੰਦੀ ਹੈ ਉਹਨਾਂ ਤੇ 28 ਫੀਸਦ ਜੀਐਸਟੀ ਲਗਾਇਆ ਜਾਂਦਾ ਹੈ। ਮੀਟਿੰਗ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਹ ਫੈਸਲਾ ਸੁਣਾਇਆ ਸੀ।
ਉਧਰ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਐਂਡ ਕਸਟਮਜ਼ ਦੇ ਚੇਅਰਮੈਨ ਸੰਜੇ ਅਗਰਵਾਲ ਨੇ ਵੀ ਇਸਦੀ ਜਾਣਕਾਰੀ ਦਿੱਤੀ ਸੀ। ਉਹਨਾਂ ਕਿਹਾ ਸੀ ਕਿ ਗੇਮਿੰਗ ਕੰਪਨੀਆਂ ਨੂੰ ਇਸ ਦੇ ਲਈ ਪ੍ਰਕਿਰਿਆ ਤਹਿਤ ਲੀਗਲ ਨੋਟਿਸ ਭੇਜੇ ਗਏ ਨੇ,,ਸੰਜੇ ਅਗਰਵਾਲ ਨੇ ਕਿਹਾ ਸੀ ਕਿ ਸਾਰੇ ਸੂਬਿਆਂ ਦੀ ਵਿਧਾਨਸਭਾਵਾਂ ਜੀਐਸਟੀ ਸੋਧ ਬਿੱਲ 2023 ਨੂੰ ਪਾਸ ਕਰ ਇੱਕ ਅਕਤੂਬਰ ਤੋਂ ਲਾਗੂ ਕਰਨ । ਉਹਨਾਂ ਕਿਹਾ ਸੀ ਕਿ ਇਸ ਐਕਟ ਦੇ ਲਾਗੂ ਹੋਣ ਦੇ 6 ਮਹੀਨੇ ਬਾਅਦ ਰਿਜ਼ਲਟ ਦੀ ਸਮੀਖਿਆ ਕੀਤੀ ਜਾਵੇਗੀ ।
ਇਸ ਨਿਯਮ ਨਾਲ ਇੰਡਸਟਰੀਜ਼ ਤੇ ਵੀ ਅਸਰ ਪਵੇਗਾ ਙ ਟੀ.ਸੀ.ਐਸ. ਤੇ ਇਨਫੋਸਿਸ ਸਮੇਤ ਕਈ ਦਿੱਗਜ ਕੰਪਨੀਆਂ ਆਨਲਾਈਨ ਗੇਮਿੰਗ ਸੈਕਟਰ ਵਿੱਚ ਹਨ । ਮਾਹਰਾਂ ਦਾ ਮੰਨਣਾ ਹੈ ਕਿ ਇਸ ਸੈਕਟਰ ਵਿੱਚ ਕਰੀਬ 1 ਲੱਖ ਲੋਕ ਬੇਰੁਜ਼ਗਾਰ ਹੋ ਸਕਦੇ ਨੇ । ਇੰਡਸਟੀਲਿਸਟਾਂ ਦਾ ਕਹਿਣਾ ਹੈ ਕਿ ਇਹ ਟੈਕਸ ਉਹਨਾਂ ਲਈ ਇੱਕ ਵੱਡਾ ਝਟਕਾ ਹੈ ਙ ਉਹਨਾਂ ਕਿਹਾ ਕਿ ਇਸ ਨਾਲ ਗੇਮਿੰਗ ਕੰਪਨੀਆਂ ਦੂਜੇ ਦੇਸ਼ਾਂ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰ ਸਕਦੀਆਂ ਨੇ । ਇੰਟਸਟਰੀਆਂ ਨੇ ਇਸ ਫੈਸਲੇ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ । ਮਾਹਰਾਂ ਦਾ ਵੀ ਮੰਨਣਾ ਹੈ ਕਿ ਇਸ ਨਾਲ ਕਾਫੀ ਲੋਕਾਂ ਦਾ ਰੁਜ਼ਗਾਰ ਖਤਮ ਹੋ ਜਾਵੇਗਾ।
ਸਰਕਾਰ ਗੇਮਿੰਗ ਤੇ ਗੈਂਬਲਿੰਗ ਦੀ ਖਾਸ ਨਿਗਰਾਨੀ ਕਰਨਾ ਚਾਹੁੰਦੀ ਹੈ। ਬੱਚਿਆਂ ਤੇ ਵੱਡੀਆਂ ਨੂੰ ਜੋਖਿਮ ਵਿੱਚ ਲੈ ਜਾਣ ਵਾਲੇ ਗੇਮਿੰਗ ਤੇ ਗੈਂਬਲਿੰਗ ਦੀ ਪਛਾਣ ਕੀਤੀ ਜਾ ਰਹੀ ਹੈ,ਤੁਹਾਨੂੰ ਇੱਕ ਉਦਾਰਣ ਨਾਲ ਸਮਝਾਉਂਦੇ ਹਾਂ ਕਿ ਨਵੇਂ ਟੈਕਸ ਨਾਲ ਯੂਜ਼ਰ ਕਿਵੇਂ ਪ੍ਰਭਾਵਿਤ ਹੋਣਗੇ । ਜੇ ਯੂਜ਼ਰ ਆਨਲਾਈਨ ਗੇਮਿੰਗ ਵਿੱਚ 100 ਰੁਪਏ ਜਿੱਤਦਾ ਹੈ ਤਾਂ ਯੂਜ਼ਰ ਨੇ ਗੇਮਿੰਗ ਪਲੈਟਫਾਰਮ ਦਾ ਕਮੀਸ਼ਨ 10 ਰੁਪਏ ਦੇਣਾ ਹੈ ਤਾਂ ਉਸ ਕੋਲ 90 ਰੁਪਏ ਬੱਚਣਗੇ ਙ ਨਵੇਂ ਫੈਸਲੇ ਤਹਿਤ ਇਸ ਤੇ 28 ਫੀਸਦ ਜੀ.ਐਸ.ਟੀ ਯਾਨੀ 25.2 ਰੁਪਏ ਬਤੌਰ ਟੈਕਸ ਦੇਣੇ ਹੋਣਗੇ । ਸਭ ਕੱਟ ਕੇ ਉਸ ਨੂੰ 64.8 ਰੁਪਏ ਮਿਲਣਗੇ ਜਦਕਿ ਪਹਿਲਾਂ ਉਸ ਨੂੰ 90 ਰੁਪਏ ਮਿਲਦੇ ਸੀ ।
ਕਾਬਿਲੇਗੌਰ ਹੈ ਕਿ ਦੇਸ਼ ਦੇ 40 ਕਰੋੜ ਲੋਕ ਆਨਲਾਈਨ ਗੇਮ ਖੇਡਦੇ ਨੇ। 2025 ਤੱਕ ਇਸ ਇੰਡਸਟਰੀ ਦੇ 5 ਅਰਬ ਡਾਲਰ ਯਾਨੀ ਕਰੀਬ 41 ਹਜ਼ਾਰ ਕਰੋੜ ਰੁਪਏ ਹੋਣ ਦੇ ਆਸਾਰ ਨੇ । 2017-2020 ਦੇ ਵਿੱਚ ਮੋਬਾਇਲ ਗੇਮਿੰਗ ਇੰਡਸਟਰੀਜ਼ 38 ਫੀਸਦ ਸਾਲਾਨਾ ਦੀ ਦਰ ਨਾਲ ਵਧੀ ਸੀ । ਇਸ ਇੰਡਸਟਰੀ ਦੇ ਵੱਧਣ ਦੀ ਰਫਤਾਰ ਦੁਨਿਆ ਵਿੱਚ ਸਭ ਤੋਂ ਤੇਜ਼ ਹੈ । ਭਾਰਤ ਤੋਂ ਬਾਅਦ ਚੀਨ ਤੇ ਅਮਰੀਕਾ ਦਾ ਗੇਮਿੰਗ ਗ੍ਰੋਥ ਫੀਸਦ ਤੇ 10 ਫਸੀਦ ਹੈ। ਭਾਰਤ ਵਿੱਚ ਮੋਬਾਇਲ ਤੇ ਇੰਟਰਨੈਟ ਦਾ ਦੌਰ ਤੇਜ਼ੀ ਨਾਲ ਵਧਿਆ ਹੈ ਤੇ ਇਸ ਨਾਲ ਹੀ ਆਨਲਾਈਨ ਗੇਮਜ਼ ਦਾ ਟਰੈਂਡ ਵੀ ਕਾਫੀ ਤੇਜ਼ੀ ਨਾਲ ਵਧਿਆ ਹੈ । ਖਾਸ ਤੌਰ ਤੇ ਕੋਰੋਨਾ ਕਾਲ ਵਿੱਚ ਘਰ ਬੈਠੇ ਲੋਕਾਂ ਨੂੰ ਆਨਲਾਈਨ ਗੇਮਜ਼ ਦੀ ਕਾਫੀ ਆਦਤ ਹੋ ਗਈ ਹੈ । ਉਥੇ ਹੀ ਹੁਣ ਆਨਲਾਈਨ ਗੈਂਬਲਿੰਗ ਵੀ ਸ਼ੁਰੂ ਹੋ ਗਈ ਹੈ । ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ 40 ਫੀਸਦ ਇੰਟਰਨੈਟ ਯੂਜ਼ਰ ਗੈਂਬਲਿੰਗ ਕਰਦੇ ਨੇ ਜਿਸ ਲਈ ਉਹ ਇੰਟਰਨੈਟ ਦਾ ਇਸਤੇਮਾਲ ਕਰਦੇ ਨੇ । ਭਾਰਤ ਵਿੱਚ ਤਿੰਨ ਪੱਤੀ ਤੇ ਰਮੀ ਸਭ ਤੋਂ ਫੇਮਸ ਆਨਲਾਈਨ ਗੈਂਬਲਿੰਗ ਗੇਮਜ਼ ਨੇ ਜਿਹਨਾਂ ਤੇ ਦਾਅ ਖੇਡ ਲੋਕ ਵਰਚੂਅਲੀ ਪੈਸੇ ਕਮਾਉਂਦੇ ਨੇ।