ਗੰਗਾ ਜਲ ’ਤੇ 18 ਫ਼ੀਸਦੀ ਜੀਐਸਟੀ ਲੁੱਟ ਅਤੇ ਪਾਖੰਡ : ਖੜਗੇ
ਨਵੀਂ ਦਿੱਲੀ, 12 ਅਕਤੂਬਰ (ਪ੍ਰਵੀਨ ਕੁਮਾਰ) : ਭਾਰਤ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ। ਜਿਨ੍ਹਾਂ ਦੀ ਆਪਣੀ-ਆਪਣੀ ਆਸਥਾ ਜਾਂ ਵਿਸ਼ਵਾਸ਼ ਹੈ। ਪਰ ਸਰਕਾਰ ਜਦੋਂ ਇਹੋ ਜਿਹੀਆਂ ਚੀਜ਼ਾਂ ’ਤੇ ਟੈਕਸ ਲਗਾ ਦੇਏ ਤਾਂ ਫਿਰ ਅਸੀ ਇਹ ਕਹਿ ਸਕਦੇ ਹਾਂ ਕਿ ਇਹ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਣਾ। ਮਹਿਗਾਈ ਦੀ ਮਾਰ ਨੇ ਤਾਂ ਪਹਿਲਾਂ ਹੀ ਲੋਕਾਂ […]
By : Hamdard Tv Admin
ਨਵੀਂ ਦਿੱਲੀ, 12 ਅਕਤੂਬਰ (ਪ੍ਰਵੀਨ ਕੁਮਾਰ) :
ਭਾਰਤ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ। ਜਿਨ੍ਹਾਂ ਦੀ ਆਪਣੀ-ਆਪਣੀ ਆਸਥਾ ਜਾਂ ਵਿਸ਼ਵਾਸ਼ ਹੈ। ਪਰ ਸਰਕਾਰ ਜਦੋਂ ਇਹੋ ਜਿਹੀਆਂ ਚੀਜ਼ਾਂ ’ਤੇ ਟੈਕਸ ਲਗਾ ਦੇਏ ਤਾਂ ਫਿਰ ਅਸੀ ਇਹ ਕਹਿ ਸਕਦੇ ਹਾਂ ਕਿ ਇਹ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਣਾ। ਮਹਿਗਾਈ ਦੀ ਮਾਰ ਨੇ ਤਾਂ ਪਹਿਲਾਂ ਹੀ ਲੋਕਾਂ ਦਾ ਜੀਵਨ ਮਰਨ ਕਰ ਦਿੱਤਾ ਹੈ।
ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵਿੱਟਰ ’ਤੇ ਇਕ ਪੋਸਟ ਜਾਰੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ ਕਿ ਚੰਗੀ ਗੱਲ ਹੈ ਕਿ ਤੁਸੀ ਅੱਜ ਉੱਤਰਾਖੰਡ ਵਿੱਚ ਹੋ, ਪਰ ਤੁਹਾਡੀ ਸਰਕਾਰ ਨੇ ਪਵਿੱਤਰ ਗੰਗਾ ਜਲ ’ਤੇ 18 ਫ਼ੀਸਦੀ ਜੀਐਸਟੀ ਲਗਾ ਦਿੱਤਾ ਹੈ। ਉਨ੍ਹਾਂ ਕਿਹਾ, “ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਘਰ ’ਚ ਗੰਗਾ ਜਲ ਰੱਖਣ ਵਾਲੇ ਲੋਕਾਂ ’ਤੇ ਇਸ ਦਾ ਕੀ ਪ੍ਰਭਾਵ ਪਵੇਗਾ। ਉਨ੍ਹਾਂ ਘਰ ਤੋਂ ਆਰਡਰ ਕੀਤਾ ਤਾਂ 18 ਫ਼ੀਸਦੀ ਜੀਐੱਸਟੀ ਨਾਲ ਮਿਲੇਗਾ। ਇਹ ਤੁਹਾਡੀ ਸਰਕਾਰੀ ਦੀ ਲੁੱਟ ਅਤੇ ਪਾਖੰਡ ਦਾ ਸਿਖਰ ਹੈ। ਉਨ੍ਹਾਂ ਕਿਹਾ “ਮੋਦੀ ਜੀ, ਮੁਕਤੀ ਦਾਤਾ ਮਾਤਾ ਗੰਗਾ ਦਾ ਮਹੱਤਵ ਜਨਮ ਤੋਂ ਲੈ ਕੇ ਜੀਵਨ ਦੇ ਅੰਤ ਤੱਕ ਇੱਕ ਆਮ ਭਾਰਤੀ ਲਈ ਬਹੁਤ ਉੱਚਾ ਹੈ। ਇਹ ਚੰਗਾ ਹੈ ਕਿ ਤੁਸੀ ਅੱਜ ਉੱਤਰਾਖੰਡ ਵਿਚ ਹੋ, ਪਰ ਤੁਹਾਡੀ ਸਰਕਾਰ ਨੇ ਪਵਿੱਤਰ ਗੰਗਾ ਦੇ ਪਾਣੀ ਤੇ ਹੀ 18 ਫ਼ੀਸਦੀ ਜੀਐਸਟੀ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ “ਤੁਸੀ ਇੱਕ ਵਾਰ ਵੀ ਨਹੀਂ ਸੋਚਿਆ ਕਿ ਗੰਗਾ ਜਲ ਰੱਖਣ ਵਾਲੇ ਲੋਕਾਂ ’ਤੇ ਇਸ ਦਾ ਕੀ ਪ੍ਰਭਾਵ ਪਵੇਗਾ। ਉਹ ਘਰ ’ਚ ਰੱਖਣ ਲਈ ਆਰਡਰ ਕਰਦੇ ਹਨ। ਇਹ ਤੁਹਾਡੀ ਸਰਕਾਰ ਦੀ ਲੁੱਟ ਤੇ ਪਾਖੰਡ ਦਾ ਸਿਖ਼ਰ ਹੈ।
ਕਾਂਗਰਸ ਨੇ ਆਪਣੇ ਸ਼ੋਸ਼ਲ ਮੀਡੀਆ ਹੈਂਡਲ ’ਤੇ ਮਨੀਪੁਰ ਦੀ ਸਥਿਤੀ ’ਤੇ ਇੱਕ ਐਨੀਮੇਟਿਡ ਵੀਡੀਓ ਵੀ ਪੋਸਟ ਕੀਤਾ ਹੈ, ਜਿਸ ਵਿੱਚ ਹਿੰਸਾ ਕਾਰਨ ਲਾਸ਼ਾਂ ਪਈਆਂ ਅਤੇ ਰਾਜ ਨੂੰ ਸੜਦੇ ਹੋਏ ਦਿਖਾਇਆ ਗਿਆ ਹੈ। ਕਾਂਗਰਸ ਨੇ ਕਿਹਾ, “ਦੇਸ਼ ਪੁੱਛ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਮਨੀਪੁਰ ਕਦੋਂ ਜਾਣਗੇ?”
ਇਸ ਗੱਲ ਦਾ ਕੋਈ ਜਵਾਬ ਨਹੀ ਹੈ। ਦੇਸ਼ ਵਿੱਚ ਕੀ ਹੋ ਰਿਹਾ ਹੈ ਤੁਸੀ ਆਪਣੇ ਦੌਰੇ ਜਾਰੀ ਰੱਖੋ। ਲੋਕਾਂ ਤੇ ਮਹਿਗਾਈ ਦੀ ਮਾਰ ਦੀ ਕੋਈ ਫ਼ਿਕਰ ਨਹੀ।