ਮਹਿਲਾ ਅਗਨੀਵੀਰ ਲਈ ਖੁਸ਼ਖਬਰੀ, ਜੰਗੀ ਜਹਾਜ਼ਾਂ 'ਤੇ ਵੱਡੀ ਜ਼ਿੰਮੇਵਾਰੀ
ਨਵੀਂ ਦਿੱਲੀ : ਭਾਰਤ 'ਚ 74ਵੇਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਦੌਰਾਨ ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਨ ਦਾ ਸੁਪਨਾ ਦੇਖਣ ਵਾਲੀਆਂ ਔਰਤਾਂ ਲਈ ਖੁਸ਼ਖਬਰੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਲ ਸੈਨਾ ਕੁਝ ਹਫਤਿਆਂ ਦੇ ਅੰਦਰ ਜੰਗੀ ਬੇੜਿਆਂ 'ਤੇ ਮਹਿਲਾ ਅਗਨੀਵੀਰ ਦੀ ਤਾਇਨਾਤੀ ਸ਼ੁਰੂ ਕਰਨ ਜਾ ਰਹੀ ਹੈ। ਹਾਲਾਂਕਿ ਇਸ […]
By : Editor (BS)
ਨਵੀਂ ਦਿੱਲੀ : ਭਾਰਤ 'ਚ 74ਵੇਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਦੌਰਾਨ ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਨ ਦਾ ਸੁਪਨਾ ਦੇਖਣ ਵਾਲੀਆਂ ਔਰਤਾਂ ਲਈ ਖੁਸ਼ਖਬਰੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਲ ਸੈਨਾ ਕੁਝ ਹਫਤਿਆਂ ਦੇ ਅੰਦਰ ਜੰਗੀ ਬੇੜਿਆਂ 'ਤੇ ਮਹਿਲਾ ਅਗਨੀਵੀਰ ਦੀ ਤਾਇਨਾਤੀ ਸ਼ੁਰੂ ਕਰਨ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ 50 ਦੇ ਕਰੀਬ ਔਰਤਾਂ ਜੰਗੀ ਜਹਾਜ਼ਾਂ 'ਤੇ ਸੇਵਾਵਾਂ ਨਿਭਾਅ ਰਹੀਆਂ ਸਨ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ‘ਚ ਧੁੰਦ, ਵਿਜ਼ੀਬਿਲਟੀ 10 ਮੀਟਰ ਤੋਂ ਘੱਟ
ਇਕ ਮੀਡੀਆ ਰਿਪੋਰਟ ਮੁਤਾਬਕ ਫਰਵਰੀ ਦੇ ਅੰਤ ਤੱਕ ਜੰਗੀ ਜਹਾਜ਼ਾਂ 'ਤੇ ਮਲਾਹਾਂ ਦੇ ਤੌਰ 'ਤੇ ਮਹਿਲਾ ਅਗਨੀਵੀਰ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ 'ਚ 50 ਦੇ ਕਰੀਬ ਔਰਤਾਂ ਏਅਰਕ੍ਰਾਫਟ ਕੈਰੀਅਰਜ਼, ਡਿਸਟ੍ਰਾਇਅਰ ਅਤੇ ਫ੍ਰੀਗੇਟਸ ਵਰਗੇ ਵੱਡੇ ਜੰਗੀ ਜਹਾਜ਼ਾਂ 'ਤੇ ਤਾਇਨਾਤ ਹਨ। ਇਸ ਤੋਂ ਇਲਾਵਾ ਕਈ ਔਰਤਾਂ ਹਵਾਬਾਜ਼ੀ ਵਿੰਗ ਵਿੱਚ ਵੀ ਸੇਵਾਵਾਂ ਨਿਭਾ ਰਹੀਆਂ ਹਨ। ਮਹਿਲਾ ਕੈਡਿਟਾਂ ਦੇ ਪਹਿਲੇ ਬੈਚ ਨੇ ਵੀ ਇਜ਼ੀਮਾਲਾ ਵਿਖੇ 10+2 ਕੋਰਸ ਵਿੱਚ ਦਾਖਲਾ ਲਿਆ ਹੈ।
ਇਹ ਵੀ ਪੜ੍ਹੋ : ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (18 ਜਨਵਰੀ 2024)