ਭਾਰਤੀ ਏਜੰਸੀਆਂ ਅੱਗੇ ਸਿਰੰਡਰ ਕਰੇਗਾ ਗੋਲਡੀ ਬਰਾੜ?
ਚੰਡੀਗੜ੍ਹ, 20 ਜਨਵਰੀ (ਸ਼ਾਹ) : ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਵੱਲੋਂ ਇਕ ਨਿੱਜੀ ਚੈਨਲ ਨੂੰ ਫ਼ੋਨ ’ਤੇ ਦਿੱਤੀ ਗਈ ਇੰਟਰਵਿਊ ਦੌਰਾਨ ਸੁਖਦੇਵ ਸਿੰਘ ਗੋਗਾਮੈੜੀ ਅਤੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਗਏ। ਕੀ ਕਿਹਾ ਗੋਲਡੀ ਬਰਾੜ ਨੇ, ਆਓ ਤੁਹਾਨੂੰ ਦੱਸਦੇ ਆਂ ਕੱਲੀ ਕੱਲੀ ਗੱਲ।ਸਵਾਲ : ਕੀ […]
By : Makhan Shah
ਚੰਡੀਗੜ੍ਹ, 20 ਜਨਵਰੀ (ਸ਼ਾਹ) : ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਵੱਲੋਂ ਇਕ ਨਿੱਜੀ ਚੈਨਲ ਨੂੰ ਫ਼ੋਨ ’ਤੇ ਦਿੱਤੀ ਗਈ ਇੰਟਰਵਿਊ ਦੌਰਾਨ ਸੁਖਦੇਵ ਸਿੰਘ ਗੋਗਾਮੈੜੀ ਅਤੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਗਏ। ਕੀ ਕਿਹਾ ਗੋਲਡੀ ਬਰਾੜ ਨੇ, ਆਓ ਤੁਹਾਨੂੰ ਦੱਸਦੇ ਆਂ ਕੱਲੀ ਕੱਲੀ ਗੱਲ।
ਸਵਾਲ : ਕੀ ਗੋਗਾਮੈੜੀ ਦਾ ਕਤਲ ਤੁਸੀਂ ਕਰਵਾਇਆ ਸੀ?
ਗੋਲਡੀ ਦਾ ਜਵਾਬ : ਹਾਂ ਜੀ, ਅਸੀਂ ਕੀਤਾ, ਸਾਡੇ ਭਾਈਚਾਰੇ ਨੇ ਕੀਤਾ ਏ।
ਸਵਾਲ : ਕਿਉਂ ਤੁਸੀਂ ਇੰਨੇ ਵੱਡੇ ਨੇਤਾ ਦਾ ਕਤਲ ਕਰਵਾਇਆ?
ਗੋਲਡੀ ਦਾ ਜਵਾਬ : ਨੇਤਾ ਕਿਹੜਾ ਸੀ ਉਹ, ਨੇਤਾ ਦੇ ਨਾਮ ’ਤੇ ਕਲੰਕ ਸੀ। ਜਾਤੀਵਾਦ ਦੇ ਨਾਮ ’ਤੇ, ਧਰਮ ਦੇ ਨਾਮ ’ਤੇ ਲੋਕਾਂ ਨੂੰ ਲੜਾਉਣ ਵਾਲਾ ਲਾਲਚੀ ਬੰਦਾ ਸੀ। ਸਾਡਾ ਉਸ ਦੇ ਨਾਲ ਕਿਸੇ ਪ੍ਰਾਪਰਟੀ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀ, ਇਹ ਸਾਡੇ ਨਾਲ ਕਿਸੇ ਪ੍ਰਾਪਰਟੀ ਨੂੰ ਲੈ ਕੇ 19-20 ਕਰ ਰਿਹਾ ਸੀ, ਅਸੀਂ ਇਸ ਨੂੰ ਰੋਕਿਆ ਸੀ ਇਕ ਦੋ ਵਾਰ ਕਿ ਨਾ ਸਾਡੇ ਮਾਮਲੇ ਵਿਚ ਇੰਟਰਫੇਅਰ ਕਰ, ਪਰ ਉਸ ਦੇ ਦਿਮਾਗ਼ ਵਿਚ ਹੰਕਾਰ ਜ਼ਿਆਦਾ ਸੀ, ਤਾਂ ਕਰਕੇ ਕਰਨਾ ਪਿਆ ਉਸ ਦਾ ਕੰਮ।
ਸਵਾਲ : ਗੋਗਾਮੈੜੀ ਤੋਂ ਇਲਾਵਾ ਕੀ ਸੁੱਖਾ ਦੁੰਨੇਕੇ ਦਾ ਕਤਲ ਵੀ ਤੁਸੀਂ ਹੀ ਕਰਵਾਇਆ ਸੀ?
ਗੋਲਡੀ ਦਾ ਜਵਾਬ : ਬਿਲਕੁੱਲ ਸਹੀ ਜੀ, ਹਾਂ ਅਸੀਂ ਹੀ ਕੀਤਾ ਸੀ। ਉਹ ਸਾਡੇ ਭਰਾਵਾਂ ਦੇ ਕਤਲ ਵਿਚ ਇਨਵਾਲਵਡ ਸੀ, ਉਹ ਡਰੱਗ ਦਾ ਵਪਾਰ ਕਰਦੇ ਸੀ ਇੰਡੀਆ ਵਿਚ ਵੀ ਅਤੇ ਬਾਹਰ ਵੀ। ਤਾਂ ਅਸੀਂ ਹੀ ਮਾਰਿਆ ਉਸ ਨੂੰ ਵੀ।
ਸਵਾਲ : ਕੀ ਵਜ੍ਹਾ ਸੀ ਕਤਲ ਦੀ? ਕੀ ਨਿੱਜੀ ਦੁਸ਼ਮਣੀ ਸੀ ਸੁੱਖਾ ਦੁੰਨੇਕੇ ਨੂੰ ਮਾਰਨ ਦੀ?
ਗੋਲਡੀ ਦਾ ਜਵਾਬ : ਬਿਲਕੁੱਲ ਜੀ, ਨਿੱਜੀ ਦੁਸ਼ਮਣੀ ਸੀ, ਉਹ ਸਾਡੇ ਭਰਾ ਗੁਰਲਾਲ ਬਰਾੜ ਅਤੇ ਮਿੱਡੂਖੇੜਾ ਦੇ ਮਰਡਰ ਵਿਚ ਸ਼ਾਮਲ ਸੀ। ਸਾਡੀ ਪਰਸਨਲ ਰੰਜਿਸ਼ ਸੀ ਉਹਦੇ ਨਾਲ।
ਸਵਾਲ : ਕੀ ਅੱਤਵਾਦੀ ਅਰਸ਼ ਡੱਲਾ ਵੀ ਤੁਹਾਡੇ ਨਿਸ਼ਾਨੇ ’ਤੇ ਐ?
ਗੋਲਡੀ ਦਾ ਜਵਾਬ : ਹਾਂ ਜੀ, ਉਹ ਵੀ ਨਿਸ਼ਾਨੇ ’ਤੇ ਈ ਐ। ਅੱਤਵਾਦੀ ਤਾਂ ਕਿਹੜਾ, ਨਸ਼ੇੜੀ ਐ। ਕੋਈ ਲੈਣ ਦੇਣ ਦਾ ਇਹਦਾ ਹੈ ਨੀ, ਬਸ ਬਿਨਾਂ ਗੱਲ ਤੋਂ ਦੁਕਾਨਦਾਰਾਂ ਨੂੰ ਡਰਾ ਧਮਕਾ ਕੇ ਪੈਸੇ ਇਕੱਠੇ ਕਰਨ ਵਿਚ ਲੱਗੇ ਹੋਏ ਨੇ, ਮਾਰਾਂਗੇ ਉਸ ਨੂੰ ਵੀ ਕਿਸੇ ਦਿਨ, ਜਦੋਂ ਆ ਗਿਆ ਟਾਇਮ।
ਸਵਾਲ : ਸਲਮਾਨ ਖ਼ਾਨ ਤੁਹਾਡੇ ਨਿਸ਼ਾਨੇ ’ਤੇ ਕਿਉਂ ਐ, ਉਹ ਇੰਨਾ ਵੱਡਾ ਸੁਪਰ ਸਟਾਰ ਐ?
ਗੋਲਡੀ ਦਾ ਜਵਾਬ : ਸੁਪਰ ਸਟਾਰ ਤਾਂ ਹੈ ਜੀ, ਇਸ ਵਿਚ ਕੋਈ ਸ਼ੱਕ ਨਹੀਂ ਪਰ ਜੋ ਸਾਡੀ ਰੰਜਿਸ਼ ਐ, ਉਹ ਤਾਂ ਅਸੀਂ ਦੱਸ ਹੀ ਚੁੱਕੇ ਆਂ ਜੋ ਸ਼ਿਕਾਰ ਵਾਲੇ ਮਾਮਲੇ ਕਰਕੇ ਬਿਸ਼ਨੋਈ ਸਮਾਜ ਉਸ ਦੇ ਖ਼ਿਲਾਫ਼ ਐ। ਭਾਈ ਸਾਬ੍ਹ ਨੇ ਇਸ ਦਾ ਕੀਤਾ ਹੋਇਆ ਏ ਪ੍ਰਣ ਕਿ ਇਸ ਨੂੰ ਮਾਰਨੈਂ। ਜੋ ਲਾਰੈਂਸ ਭਾਈ ਸਾਬ੍ਹ ਨੇ ਜੋ ਬਾਤ ਸੋਚ ਰੱਖੀ ਐ, ਅਸੀਂ ਤਾਂ ਉਸ ਦੇ ਪਿੱਛੇ ਚੱਲਾਂਗੇ ਪੂਰਾ,, ਮਾਰਾਂਗੇ। ਬਾਕੀ ਇਹ ਹੰਕਾਰੀ ਬੰਦਾ ਏ, ਇਸ ਨੇ ਬਾਲੀਵੁੱਡ ਇੰਡਸਟਰੀ ਵਿਚ ਵੀ ਪਤਾ ਨਹੀਂ ਕਿੰਨੇ ਨਿਊ ਕਮਰ ਦੇ ਨਾਲ ਧੱਕਾ ਕੀਤਾ ਏ? ਇਹ ਆਪਣੇ ਆਪ ਨੂੰ ਬਦਮਾਸ਼ ਸਮਝਦੈ, ਅਸੀਂ ਇਸ ਨੂੰ ਦਿਖਾਵਾਂਗੇ ਕਿ ਬਦਮਾਸ਼ੀ ਕੀ ਹੁੰਦੀ ਐ?
ਸਵਾਲ : ਕੈਨੇਡਾ ਵਿਚ ਗਿੱਪੀ ਗਰੇਵਾਲ ਦੇ ਘਰ ’ਤੇ ਤੁਸੀਂ ਫਾਈਰਿੰਗ ਕਿਉਂ ਕਰਵਾਈ?
ਗੋਲਡੀ ਦਾ ਜਵਾਬ : ਉਹ ਤਾਂ ਕਰਕੇ ਕਰਵਾਈ ਸੀ, ਕਿਉਂਕਿ ਉਹ ਸਲਮਾਨ ਦੇ ਪਿੱਛੇ ਕੁੱਝ ਜ਼ਿਆਦਾ ਹੀ ਘੁੰਮਦਾ ਸੀ ਅਤੇ ਉਹ ਸਾਡੇ ਐਂਟੀ ਅਤੇ ਸਿੱਧੂ ਮੂਸੇਵਾਲਾ ਮਾਮਲੇ ਵਿਚ ਵੀ ਪਬਲੀਸਿਟੀ ਲੈਣ ਲਈ ਹੱਥ ਪੈਰ ਮਾਰ ਰਿਹਾ ਸੀ, ਉਸ ਨੂੰ ਵਾਰਨਿੰਗ ਦੇ ਦਿੱਤੀ ਕਿ ਆਪਣੀ ਔਕਾਤ ਵਿਚ ਰਹਿ, ਸੋ ਵਾਰਨਿੰਗ ਦੇ ਦਿੱਤੀ ਅਤੇ ਉਹ ਸਮਝ ਵੀ ਗਿਆ।
ਸਵਾਲ : ਯੋ ਯੋ ਹਨੀ ਸਿੰਘ ਨੂੰ ਵੀ ਤੁਸੀਂ ਟਾਰਗੈੱਟ ਕੀਤਾ, ਉਸ ਨੂੰ ਵੀ ਧਮਕੀ ਦਿੱਤੀ?
ਗੋਲਡੀ ਦਾ ਜਵਾਬ : ਉਸ ਦੇ ਨਾਲ ਸਾਡੀ ਕੋਈ ਰੰਜਿਸ਼ ਨਹੀਂ, ਸਾਨੂੰ ਪੈਸਿਆਂ ਦੀ ਜ਼ਰੂਰਤ ਸੀ ਤਾਂ ਕਰਕੇ ਉਸ ਨੂੰ ਫ਼ੋਨ ਅਸੀਂ ਹੀ ਕੀਤਾ ਸੀ। ਗੈਂਗ ਚਲਾਉਣੀ ਹੁੰਦੀ ਐ ਤਾਂ ਉਸ ਦੇ ਲਈ ਪੈਸਿਆਂ ਦੀ ਬਹੁਤ ਲੋੜ ਪੈਂਦੀ ਐ, ਇਸ ਕਰਕੇ ਉਸ ਨੂੰ ਮੈਂ ਖ਼ੁਦ ਹੀ ਫ਼ੋਨ ਕੀਤਾ ਸੀ।
ਸਵਾਲ : ਕੈਨੇਡਾ ਵਿਚ ਤੁਹਾਡਾ ਅਗਲਾ ਟਾਰਗੈੱਟ ਕੌਣ ਐ? ਅਨਮੋਲੀ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਵੀ ਤੁਹਾਡੇ ਨਾਲ ਐ।
ਗੋਲਡੀ ਦਾ ਜਵਾਬ : ਅਸੀਂ ਦੱਸ ਦਿੱਤਾ ਤਾਂ ਟਾਰਗੈੱਟ ਭੱਜ ਜਾਵੇਗਾ, ਆ ਜਾਵੇਗਾ ਸਾਡੇ ਹੱਥ ਵਿਚ ਤਾਂ ਤੁਹਾਨੂੰ ਪਤਾ ਚੱਲ ਜਾਵੇਗਾ,, ਕਿਉਂ ਸਾਡੀ ਮਿਹਨਤ ਖ਼ਰਾਬ ਕਰਦੇ ਓ।
ਸਵਾਲ : ਅਸੀਂ ਕਈ ਕੇਸਾਂ ਵਿਚ ਦੇਖ ਚੁੱਕੇ ਆਂ ਕਿ ਤੁਹਾਡੇ ਬੰਦਿਆਂ ਕੋਲ ਬਹੁਤ ਖ਼ਤਰਨਾਕ ਹਥਿਆਰ ਹੁੰਦੇ ਨੇ, ਤੁਹਾਡੇ ਕੋਲ ਇੰਨੇ ਵੱਡੇ ਵੱਡੇ ਹਥਿਆਰ ਕਿੱਥੋਂ ਆਉਂਦੇ ਨੇ?
ਗੋਲਡੀ ਦਾ ਜਵਾਬ : ਗੈਂਗਵਾਰ ਲੜ ਰਹੇ ਆਂ ਤਾਂ ਹਥਿਆਰਾਂ ਦੀ ਜ਼ਰੂਰਤ ਤਾਂ ਪੈਂਦੀ ਹੀ ਐ। ਇੰਨਾ ਵੱਡਾ ਭਾਈਚਾਰਾ ਸਾਡਾ। ਸਾਡੇ 5 ਹਜ਼ਾਰ ਪਲੱਸ ਤਾਂ ਸਾਡੇ ਪੇਸ਼ੇਵਰ ਨੇ, ਤਾਂ ਇਹ ਚੀਜ਼ਾਂ ਸਾਡੇ ਲਈ ਕੁੱਝ ਵੀ ਨਹੀਂ। ਜੋ ਵੀ ਚੀਜ਼ ਚਾਹੇ ਬਾਬੇ ਦੀ ਦਇਆ ਨਾਲ ਲੈ ਸਕਦੇ ਆਂ। ਕੋਈ ਵੀ ਚੀਜ਼ ਦੁਨੀਆ ਵਿਚ ਅਜਿਹੀ ਨਹੀਂ, ਜੋ ਸਾਡੀ ਪਹੁੰਚ ਤੋਂ ਬਾਹਰ ਹੋਵੇ।
ਸਵਾਲ : ਕੀ ਦਾਊਦ ਇਬਰਾਹੀਮ ਜਾਂ ਉਸ ਦੀ ਡੀ ਕੰਪਨੀ ਦੇ ਨਾਲ ਤੁਹਾਡਾ ਕੋਈ ਸਬੰਧ ਐ ਜਾਂ ਤੁਹਾਡਾ ਦੁਸ਼ਮਣ ਐ?
ਗੋਲਡੀ ਦਾ ਜਵਾਬ : ਸਾਡਾ ਦਾਊਦ ਦੇ ਨਾਲ ਕੋਈ ਸਬੰਧ ਨਹੀਂ, ਉਹ ਇਕ ਅੱਤਵਾਦੀ ਐ, ਜਿਸ ਸ਼ਹਿਰ ਵਿਚ ਇੰਨੇ ਸਾਲ ਰਿਹਾ, ਉਸੇ ਸ਼ਹਿਰ ਨੂੰ ਅੱਗ ਲਗਾ ਕੇ ਚਲਾ ਗਿਆ। ਅਜਿਹੇ ਬੰਦੇ ਨਾਲ ਸਾਡੀ ਕੋਈ ਦੋਸਤੀ ਨਹੀਂ, ਕਦੇ ਉਸ ਨੂੰ ਮਾਰਨ ਵਿਚ ਤਾਂ ਸਾਡਾ ਨਾਮ ਜ਼ਰੂਰ ਆ ਸਕਦੈ ਪਰ ਸਾਡੀ ਕੋਈ ਦੋਸਤੀ ਨਹੀਂ ਹੋਵੇਗੀ, ਉਸ ਦੇ ਨਾਲ ਕਦੇ ਵੀ।
ਸਵਾਲ : ਸੁਖਦੇਵ ਸਿੰਘ ਗੋਗਾਮੈੜੀ ਕਰਨੀ ਸੈਨਾ ਦਾ ਇੰਨਾ ਵੱਡਾ ਨੇਤਾ ਸੀ, ਉਹ ਆਨੰਦਪਾਲ ਦੇ ਨਾਲ ਵੀ ਜੁੜਿਆ ਹੋਇਆ ਸੀ। ਕੀ ਉਸ ਦੇ ਕਤਲ ਨੂੰ ਗੈਂਗਵਾਰ ਵੀ ਕਹਿ ਸਕਦੇ ਆਂ?
ਗੋਲਡੀ ਦਾ ਜਵਾਬ : ਕਾਹਦੀ ਸੈਨਾ, ਜਿਸ ਸੈਨਾ ਦਾ ਸੈਨਾਪਤੀ ਹੀ ਮਰ ਗਿਆ, ਉਹ ਕਾਹਦੀ ਸੈਨਾ? ਬਿਨਾ ਗੱਲ ਤੋਂ ਐਵੇਂ ਹੀ ਤਲਵਾਰਾਂ ਲੈ ਕੇ ਘੁੰਮਦੇ ਆ। ਹੁਣ ਤਾਂ ਆਟੋਮੈਟਿਕ ਵੈਪਨਾਂ ਦਾ ਜ਼ਮਾਨਾ ਏ, ਇਹ ਤਲਵਾਰ ਲੈ ਕੇ ਖੜ੍ਹੇ ਹੋ ਜਾਂਦੇ ਆ। ਇਨ੍ਹਾਂ ਨੇ ਸੈਨਾ ਸੂਨਾ ਗਰੀਬਾਂ ਦੀ ਪ੍ਰਾਪਰਟੀਆਂ ’ਤੇ ਕਬਜ਼ਾ ਕਰਨ ਲਈ ਬਣਾਈ ਹੋਈ ਐ, ਹੋਰ ਕੋਈ ਕੰਮ ਨਹੀਂ ਐ ਇਨ੍ਹਾਂ ਦਾ। ਜਿੰਨੇ ਸੁਖਦੇਵ ਗੋਗਾਮੈੜੀ ਕੋਲ ਘਰ ਐ, ਉਹ ਸਾਰੇ ਕਬਜ਼ੇ ਵਾਲੇ ਨੇ। ਕਿਸੇ ਵੀ ਏਰੀਏ ਵਿਚ ਜੇ ਕਿਸੇ ਗ਼ਰੀਬ ਦੀ ਪ੍ਰਾਪਰਟੀ ਹੁੰਦੀ ਸੀ, ਇਹ ਛੱਡਦੇ ਨਹੀਂ ਸੀ। ਅਜਿਹੇ ਵੀ ਕੋਈ ਨੇਤਾ ਹੁੰਦੇ ਨੇ?
ਸਵਾਲ : ਕੀ ਲਾਰੈਂਸ ਬਿਸ਼ਨਸੋਈ ਗੈਂਗ ਖ਼ਾਲਿਸਤਾਨ ਅਤੇ ਅੱਤਵਾਦ ਦੇ ਖ਼ਿਲਾਫ਼ ਐ ਜਾਂ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਦਾ ਏ?
ਗੋਲਡੀ ਦਾ ਜਵਾਬ : ਅਸੀਂ ਆਮ ਘਰਾਂ ਦੇ ਬਿਲਕੁਲ ਆਮ ਜਿਹੇ ਮੁੰਡੇ ਆਂ, ਅਸੀਂ ਸਾਰੇ ਇਕੱਠੇ ਆਂ। ਸਾਡਾ ਇੰਨਾ ਵੱਡਾ ਭਾਈਚਾਰਾ ਏ, ਅਸੀਂ ਹਰ ਤਰ੍ਹਾਂ ਦੇ ਅੱਤਵਾਦ ਦੇ ਖ਼ਿਲਾਫ਼ ਹਾਂ, ਜੋ ਮੇਰਾ ਵੀ ਇਹ ਨਾਮ ਅੱਤਵਾਦ ਨਾਲ ਜੋੜ ਰਹੇ ਆਂ, ਮੈਂ ਕਦੇ ਵੀ ਕਿਸੇ ਗ਼ਰੀਬ ਨੂੰ ਟਾਰਗੈੱਟ ਨਹੀਂ ਕੀਤਾ ਅਤੇ ਨਾ ਕਦੇ ਕਰਾਂਗੇ। ਸਾਡੀ ਜੇਕਰ ਦੁਸ਼ਮਣੀ ਹੋਵੇਗੀ ਤਾਂ ਕਿਸੇ ਮੰਤਰੀ ਦੇ ਨਾਲ ਹੋਵੇਗੀ, ਕਿਸੇ ਪੁਲਿਸ ਅਫ਼ਸਰ ਦੇ ਨਾਲ ਹੋਵੇਗੀ, ਅਸੀਂ ਉਸ ਦੇ ਨਾਲ ਪਰਸਨਲੀ ਕੱਢ ਲਵਾਂਗੇ। ਇਹ ਨਹੀਂ ਐ ਕਿ ਅਸੀਂ ਰਾਹ ਜਾਂਦੇ ਗ਼ਰੀਬਾਂ ਨੂੰ ਜਾਂ ਬੱਸਾਂ ਵਿਚ ਜਾਂ ਟ੍ਰੇਨਾਂ ਵਿਚ ਘੁੰਮਦੇ ਬੰਦਿਆਂ ਨੂੰ ਟਾਰਗੈੱਟ ਕਰਾਂਗੇ। ਇਸ ਦੇ ਅਸੀਂ ਹਮੇਸ਼ਾਂ ਹੀ ਖ਼ਿਲਾਫ਼ ਆਂ, ਕੋਈ ਵੀ ਹੋਵੇ, ਕਿਸੇ ਵੀ ਤਰ੍ਹਾਂ ਦੀ ਜਥੇਬੰਦੀ ਹੋਵੇ ਜੋ ਅੱਤਵਾਦੀ ਐ, ਅਸੀਂ ਉਸ ਦੇ ਖ਼ਿਲਾਫ਼ ਆਂ।
ਸਵਾਲ : ਕੀ ਸਿੱਧੂ ਮੂਸੇਵਾਲੇ ਦੇ ਮੈਨੇਜਰ ਸ਼ਗੁਨਪ੍ਰੀਤ ਨੇ ਬੰਬੀਹਾ ਗੈਂਗ ਦੀ ਕਮਾਨ ਸੰਭਾਲ ਲਈ ਐ, ਪੰਜਾਬ ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਏ, ਕੀ ਇਹ ਸਹੀ ਐ?
ਗੋਲਡੀ ਦਾ ਜਵਾਬ : ਹਾਂ ਬਿਲਕੁਲ ਸਹੀ ਐ, ਇਹ ਤਾਂ ਪਹਿਲਾਂ ਤੋਂ ਹੀ ਇਨਵੈਸਟੀਗੇਸ਼ਨ ਵਿਚ ਐ। ਜੋ ਸਾਡਾ ਭਰਾ ਵਿੱਕੀ ਮਿੱਡੂ ਖੇੜਾ ਮਰਿਆ ਸੀ, ਉਦੋਂ ਤਾਂ ਸਿੱਧੂ ਜ਼ਿੰਦਾ ਸੀ, ਉਸ ਨੇ ਆਪਣੇ ਸਟੂਡੀਓ ਵਿਚ ਜਿੱਥੇ ਇਹ ਗਾਣੇ ਰਿਕਾਰਡ ਕਰਦੇ ਸੀ, ਉਸ ਨੂੰ ਰਾਤ ਕਟਵਾਈ ਸੀ। ਬਾਕੀ ਗੈਂਗ ਗੂੰਗ ਤਾਂ ਕੀ ਐ, ਨਸ਼ੇੜੀ ਕੱਠ ਹੋਏ ਆ। ਜੋ ਰਹਿ ਗਏ, ਉਨ੍ਹਾਂ ਦੀ ਵੀ ਵਾਰੀ ਆ ਜਾਵੇਗੀ, ਬਾਕੀ ਤਾਂ ਖ਼ਤਮ ਈ ਐ ਇਹ ਸਾਰੇ ਕੁੱਤੇ ਬਿੱਲੇ ਜੋ ਕੱਠੇ ਹੋਏ ਸੀ। ਸ਼ਗਨ ਵਿਦੇਸ਼ ਵਿਚ ਬੈਠੇ ਹੱਥ ਪੈਰ ਮਾਰ ਰਿਹਾ ਏ, ਦੋ ਚਾਰ ਨਸ਼ੇੜੀ ਬਚੇ ਆ, ਉਨ੍ਹਾਂ ਨੂੰ ਇਹੀ ਸੰਭਾਲ ਰਿਹਾ ਏ।
ਸਵਾਲ : ਕੀ ਤੁਸੀਂ ਭਾਰਤੀ ਏਜੰਸੀਆਂ ਸਾਹਮਣੇ ਸਿਰੰਡਰ ਕਰੋਗੇ ਜੋ ਤੁਹਾਡੀ ਲਗਾਤਾਰ ਭਾਲ ਕਰ ਰਹੀਆਂ ਨੇ?
ਗੋਲਡੀ ਦਾ ਜਵਾਬ : ਅਸੀਂ ਓਸ ਬਾਬੇ ਦੇ ਅੱਗੇ, ਭਗਵਾਨ ਦੇ ਅੱਗੇ ਸਿਰੰਡਰ ਕਰ ਚੁੱਕੇ ਆਂ। ਸਾਡੀ ਲੜਾਈ ਸਾਡੇ ਭਰਾਵਾਂ ਦੇ ਇਨਸਾਫ਼ ਦੇ ਲਈ ਐ। ਜਦੋਂ ਤੱਕ ਜ਼ਿੰਦਾ ਹਾਂ, ਲੜਾਈ ਜਾਰੀ ਰਹੇਗੀ। ਕਦੇ ਵੀ ਹਥਿਆਰ ਨਹੀਂ ਸੁੱਟਾਂਗੇ, ਕਦੇ ਵੀ ਸਿਰੰਡਰ ਨਹੀਂ ਕਰਾਂਗੇ।
ਸਵਾਲ : ਪਤਾ ਚੱਲਿਆ ਏ ਕਿ ਰੋਹਿਤ ਗੋਦਾਰਾ ਦਾ ਸਾਥੀ ਬਰਿੰਦਰ ਅਜਰਬੈਜਾਨ ਭੱਜ ਗਿਆ? ਕੀ ਇਹ ਸਹੀ ਐ?
ਗੋਲਡੀ ਦਾ ਜਵਾਬ : ਸਰ, ਆਪਣੀ ਸੇਫ਼ਟੀ ਲਈ ਸਾਰਾ ਕੁੱਝ ਕਰਨਾ ਪੈਂਦਾ ਏ। ਬਾਕੀ ਬਾਹਰ ਬੂਹਰ ਜਾਣਾ ਵਿਦੇਸ਼, ਇਹ ਕੋਈ ਵੱਡੀ ਗੱਲ ਨਹੀਂ। ਸਾਰਾ ਕੁੱਝ ਈ ਕਰਨਾ ਪੈਂਦਾ ਏ ਆਪਣੇ ਆਪ ਨੂੰ ਸੇਫ਼ ਰੱਖਣ ਲਈ।
ਸਵਾਲ : ਗੋਗਾਮੈੜੀ ਕਤਲ ਕਰਨ ਲਈ ਜੋ ਤੁਸੀਂ ਸ਼ੂਟਰ ਹਾਇਰ ਕੀਤੇ ਸੀ, ਉਨ੍ਹਾਂ ਨੂੰ ਤੁਸੀਂ ਹਥਿਆਰ ਕਿਵੇਂ ਮੁਹੱਈਆ ਕਰਵਾਏ ਸੀ?
ਗੋਲਡੀ ਦਾ ਜਵਾਬ : ਅਸੀਂ ਉਹ ਕੋਈ ਹਾਇਰ ਨਹੀਂ ਕੀਤੇ ਸੀ, ਕੋਈ ਉਹ ਪੈਸਿਆਂ ਲਈ ਕੰਮ ਨਹੀਂ ਕੀਤਾ ਸੀ। ਅਸੀਂ ਕਦੇ ਕਿਸੇ ਨੂੰ ਪੈਸੇ ਦੇ ਕੇ ਕੰਮ ਨਹੀਂ ਕਰਵਾਇਆ, ਉਹ ਸਾਡੇ ਭਰਾ ਨੇ। ਬਿਲਕੁੱਲ ਉਨ੍ਹਾਂ ਨੇ ਆਪਣੀ ਜਾਨ ਹਥੇਲੀ ’ਤੇ ਰੱਖ ਕੇ ਇਹ ਕੰਮ ਕੀਤਾ। 15 ਗਾਰਡ ਸੀ ਉਸ ਦੇ ਨਾਲ ਅਸਲਿਆਂ ਵਾਲੇ, ਫਿਰ ਵੀ ਵਿਚ ਜਾ ਕੇ ਉਸ ਨੂੰ ਮਾਰ ਦਿੱਤਾ ਅਤੇ ਬਾਹਰ ਨਿਕਲ ਗਏ। ਇਹ ਦਲੇਰੀ ਵਾਲਾ ਕੰਮ ਉਨ੍ਹਾਂ ਨੇ ਭਾਈਚਾਰੇ ਕਰਕੇ ਕੀਤਾ ਏ, ਪੈਸਿਆਂ ਦੇ ਲਈ ਨਹੀਂ।