ਇਸ ਜਵਾਲਾਮੁਖੀ ’ਚੋਂ ਨਿਕਲਦੈ ਸੋਨੇ ਦਾ ਲਾਵਾ!
ਨਿਊਯਾਰਕ (19 ਅਪ੍ਰੈਲ) : ਅੰਟਾਰਕਟਿਕਾ ਦਾ ਨਾਮ ਤਾਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ, ਜਿੱਥੇ ਸਾਰੇ ਪਾਸੇ ਬਰਫ਼ ਹੀ ਬਰਫ਼ ਦਿਖਾਈ ਦਿੰਦੀ ਐ ਪਰ ਇਸ ਬਰਫ਼ੀਲੇ ਖੇਤਰ ਵਿਚ ਬਰਫ਼ ਤੋਂ ਇਲਾਵਾ 138 ਸਰਗਰਮ ਜਵਾਲਾਮੁਖੀ ਵੀ ਮੌਜੂਦ ਨੇ, ਜਿਨ੍ਹਾਂ ਵਿਚੋਂ ਇਕ ਜਵਾਲਾਮੁਖੀ ਅਜਿਹਾ ਏ, ਜੋ ਅੱਗ ਦੇ ਨਾਲ ਨਾਲ ਰੋਜ਼ਾਨਾ ਸੋਨਾ ਵੀ ਉਗਲ ਰਿਹਾ ਏ ਪਰ ਕਿਸੇ […]
By : Editor Editor
ਨਿਊਯਾਰਕ (19 ਅਪ੍ਰੈਲ) : ਅੰਟਾਰਕਟਿਕਾ ਦਾ ਨਾਮ ਤਾਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ, ਜਿੱਥੇ ਸਾਰੇ ਪਾਸੇ ਬਰਫ਼ ਹੀ ਬਰਫ਼ ਦਿਖਾਈ ਦਿੰਦੀ ਐ ਪਰ ਇਸ ਬਰਫ਼ੀਲੇ ਖੇਤਰ ਵਿਚ ਬਰਫ਼ ਤੋਂ ਇਲਾਵਾ 138 ਸਰਗਰਮ ਜਵਾਲਾਮੁਖੀ ਵੀ ਮੌਜੂਦ ਨੇ, ਜਿਨ੍ਹਾਂ ਵਿਚੋਂ ਇਕ ਜਵਾਲਾਮੁਖੀ ਅਜਿਹਾ ਏ, ਜੋ ਅੱਗ ਦੇ ਨਾਲ ਨਾਲ ਰੋਜ਼ਾਨਾ ਸੋਨਾ ਵੀ ਉਗਲ ਰਿਹਾ ਏ ਪਰ ਕਿਸੇ ਦੀ ਇੰਨੀ ਹਿੰਮਤ ਨਹੀਂ ਉਥੇ ਤੱਕ ਕੋਈ ਪਹੁੰਚ ਸਕੇ। ਜਿਵੇਂ ਹੀ ਨਾਸਾ ਦੇ ਵਿਗਿਆਨੀਆਂ ਨੇ ਇਸ ਜਵਾਲਾਮੁਖੀ ਦਾ ਵਿਸ਼ਲੇਸਣ ਕੀਤਾ ਤਾਂ ਜਵਾਲਾਮੁਖੀ ਦੀ ਰਾਖ਼ ਵਿਚ ਸੋਨਾ ਦੇਖ ਉਹ ਵੀ ਹੈਰਾਨ ਰਹਿ ਗਏ। ਸੋ ਆਓ ਤੁਹਾਨੂੰ ਸੋਨਾ ਉਗਲਣ ਵਾਲੇ ਮਾਊਂਟ ਅਰੇਬਸ ਜਵਾਲਾਮੁਖੀ ਬਾਰੇ ਦੱਸਦੇ ਆਂ।
ਅੰਟਾਰਕਟਿਕਾ ਵਿਚ 138 ਸਰਗਰਮ ਜਵਾਲਾਮੁਖੀ ਮੌਜੂਦ ਨੇ, ਜਿਨ੍ਹਾਂ ਵਿਚੋਂ ਇਕ ਮਾਊਂਟ ਅਰੇਬਸ ਜਵਾਲਾਮੁਖੀ ਰੋਜ਼ਾਨਾ ਲੱਖਾਂ ਰੁਪਏ ਦਾ ਸੋਨਾ ਉਗਲ ਰਿਹਾ ਏ। ਨਾਸਾ ਦੇ ਵਿਗਿਆਨੀਆਂ ਵੱਲੋਂ ਜਦੋਂ ਇਸ ਜਵਾਲਾਮੁਖੀ ਦਾ ਵਿਸ਼ਲੇਸਣ ਕੀਤਾ ਗਿਆ ਤਾਂ ਉਨ੍ਹਾਂ ਨੇ ਜਵਾਲਾਮੁਖੀ ਦੀ ਧੂੜ ਵਿਚ ਸੋਨੇ ਦੇ ਕਣ ਹੋਣ ਦੀ ਪੁਸ਼ਟੀ ਕੀਤੀ। ਇਸ ਜਵਾਲਾਮੁਖੀ ਦੀ ਰਾਖ ਵਿਚ ਸੋਨੇ ਦੇ ਇੰਨੇ ਕਣ ਮੌਜੂਦ ਨੇ, ਜਿਨ੍ਹਾਂ ਨੂੰ ਇਕੱਠਾ ਕਰਕੇ ਲੱਖਾਂ ਰੁਪਏ ਵਿਚ ਵੇਚਿਆ ਜਾ ਸਕਦਾ ਏ। ਵਿਗਿਆਨੀਆਂ ਮੁਤਾਬਕ ਜਵਾਲਾਮੁਖੀ ਦੀ ਰਾਖ਼ ਵਿਚ ਰੋਜ਼ਾਨਾ ਕਰੀਬ 80 ਗ੍ਰਾਮ ਕ੍ਰਿਸਟਲ ਸੋਨੇ ਦਾ ਪਤਾ ਲਗਾਇਆ ਗਿਆ ਏ। ਯਾਨੀ ਕਿ ਇਸ ਜਵਾਲਾਮੁਖੀ ਵਿਚੋਂ ਰੋਜ਼ਾਨਾ 5 ਲੱਖ ਰੁਪਏ ਤੋਂ ਵੱਧ ਦਾ ਸੋਨਾ ਨਿਕਲ ਰਿਹਾ ਏ।
ਮਾਊਂਟ ਅਰੇਬਸ ਅੰਟਾਰਕਟਿਕਾ ਦੇ ਡਿਸੇਪਸ਼ਨ ਦੀਪ ਵਿਚ ਸਥਿਤ ਐ ਜੋ ਇਸ ਖੇਤਰ ਦੇ ਦੋ ਸਰਗਰਮ ਜਵਾਲਾਮੁਖੀਆਂ ਵਿਚੋਂ ਇਕ ਐ। ਵਿਗਿਆਨੀਆਂ ਦਾ ਕਹਿਣਾ ਏ ਕਿ ਮਾਊਂਟ ਅਰੇਬਸ ਜਵਾਲਾਮੁਖੀ ਤੋਂ ਨਿਕਲਣ ਵਾਲੀ ਧੂੜ ਨੂੰ ਇਕੱਠਾ ਕਰਨਾ ਜਾਂ ਅੱਗੇ ਦੀ ਜਾਂਚ ਕਰਨੀ ਮੁਸ਼ਕਲ ਹੋ ਸਕਦੀ ਐ ਕਿਉਂਕਿ ਪਹਾੜ ਤੱਕ ਆਸਾਨੀ ਨਾਲ ਨਹੀਂ ਪਹੁੰਚਿਆ ਜਾ ਸਕਦਾ। ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ ਯਾਨੀ ਨਾਸਾ ਅਰਥ ਆਬਜ਼ਵੇਰਟਰੀ ਦੀ ਰਿਪੋਰਟ ਐ ਕਿ ਅਰੇਬਸ ਜਵਾਲਾਮੁਖੀ ਦੇ ਸਭ ਤੋਂ ਦੱਖਣੀ ਲਾਵਾ ਸਵਿਪਰ ਤੋਂ 621 ਮੀਲ ਦੀ ਦੂਰੀ ’ਤੇ ਖਿੱਲਰੀ ਰਾਖ਼ ਵਿਚ ਕੀਮਤੀ ਧਾਤੂ ਹੋਣ ਦਾ ਪਤਾ ਲਗਾਇਆ ਗਿਆ ਏ ਜੋ 12448 ਫੁੱਟ ਉਚਾ ਏ। ਨਾਸਾ ਦੇ ਅਨੁਸਾਰ ਇਹ ਨਿਯਮਤ ਰੂਪ ਨਾਲ ਗੈਸ ਅਤੇ ਭਾਫ਼ ਦੇ ਗੁਬਾਰ ਪੈਦਾ ਕਰਦਾ ਏ ਅਤੇ ਕਦੇ ਕਦੇ ਚੱਟਾਨਾਂ ਵੀ ਉਗਲਦਾ ਏ, ਯਾਨੀ ਕਿਸੇ ਬੰਬ ਦੀ ਤਰ੍ਹਾਂ ਇਸ ਵਿਚੋਂ ਚੱਟਾਨਾਂ ਨਿਕਦੀਆਂ ਨੇ, ਇਸ ਕਰਕੇ ਇਸ ਦੇ ਨੇੜੇ ਜਾਣਾ ‘ਮੌਤ ਨੂੰ ਗਲੇ’ ਲਗਾਉਣ ਦੇ ਬਰਾਬਰ ਐ। ਹੋ ਸਕਦਾ ਏ ਕਿ ਇਸ ਦੇ ਨੇੜੇ ਸੋਨੇ ਦੀ ਮਾਤਰਾ ਹੋਰ ਵੀ ਜ਼ਿਆਦਾ ਹੋਵੇ।
ਨਿਊਯਾਰਕ ਵਿਚ ਕੋਲੰਬੀਆ ਯੂਨੀਵਰਸਿਟੀ ਵਿਚ ਲੈਮੋਂਟ ਡੋਹਟੀ ਅਰਥ ਆਬਜ਼ਵੇਰਟਰੀ ਦੇ ਕੌਨਰ ਬੇਕਨ ਦੇ ਅਨੁਸਾਰ ਅਰੇਬਸ 1972 ਤੋਂ ਲਗਾਤਾਰ ਵਿਸਫ਼ੋਟ ਕਰ ਰਿਹਾ ਏ। ਉਨ੍ਹਾਂ ਆਖਿਆ ਕਿ ਇਹ ਪਰਬਤ ਆਪਣੇ ਸ਼ਿਖਰ ਕ੍ਰੇਟਰ ਵਿਚੋਂ ਇਕ ਵਿਚ ‘ਲਾਵਾ ਝੀਲ’ ਦੇ ਲਈ ਵੀ ਜਾਣਿਆ ਜਾਂਦਾ ਏ। ਵਿਗਿਆਨੀਆਂ ਮੁਤਾਬਕ ਇਹ ਜਵਾਲਾਮੁਖੀ ਅਸਲ ਵਿਚ ਕਾਫ਼ੀ ਦੁਰਲੱਭ ਐ ਪਰ ਇਸ ਦੇ ਬਾਰੇ ਵਿਚ ਜ਼ਿਆਦਾ ਕੁੱਝ ਪਤਾ ਨਹੀਂ ਲਗਾਇਆ ਜਾ ਸਕਿਆ। ਅੰਟਾਰਕਟਿਕਾ ਵਿਚ ਜਵਾਲਾਮੁਖੀ ਸਬੰਧੀ ਘਟਨਾਵਾਂ ਦੇ ਬਾਰੇ ਵਿਚ ਅਜੇ ਜਾਣਕਾਰੀ ਦੀ ਬਹੁਤ ਜ਼ਿਆਦਾ ਕਮੀ ਐ। ਇਹ ਵੀ ਕਿਹਾ ਜਾ ਰਿਹਾ ਏ ਕਿ ਸੌ ਤੋਂ ਵੱਧ ਬਰਫ਼ੀਲੇ ਜਵਾਲਾਮੁਖੀ ਹੋਰ ਵੀ ਸਰਗਰਮ ਹੋ ਸਕਦੇ ਨੇ ਪਰ ਔਖੀਆਂ ਭੂਗੋਲਿਕ ਪ੍ਰਸਥਿਤੀਆਂ ਦੇ ਚਲਦੇ ਇਸ ਸਬੰਧੀ ਖੋਜ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ।
ਵਿਗਿਆਨੀਆਂ ਦਾ ਕਹਿਣਾ ਏ ਕਿ ਅਰੇਬਸ ਅਤੇ ਡਿਸੈਪਸ਼ਨ ਦੀਪ ਵਿਚ ਸੀਮਤ ਗਿਣਤੀ ਵਿਚ ਸਥਾਈ ਨਿਗਰਾਨੀ ਉਪਕਰਨ ਮੌਜੂਦ ਨੇ, ਜਿਨ੍ਹਾਂ ਵਿਚ ਜਵਾਲਾਮੁਖੀ ਅਸ਼ਾਂਤੀ ਨਾਲ ਜੁੜੀ ਭੂਚਾਲ ਗਤੀਵਿਧੀ ਦਾ ਪਤਾ ਲਗਾਉਣ ਲਈ ਸਿਸਮੋਮੀਟਰ ਵੀ ਸ਼ਾਮਲ ਐ, ਪਰ ਇਸ ਸਭ ਦੇ ਬਾਵਜੂਦ ਬੇਹੱਦ ਖ਼ਤਰਨਾਕ ਤਰੀਕੇ ਨਾਲ ਭੜਕੇ ਜਵਾਲਾਮੁਖੀਆਂ ਨੇੜੇ ਜਾ ਕੇ ਖੋਜ ਕਰਨਾ ਸੰਭਵ ਨਹੀਂ, ਜਿਸ ਕਾਰਨ ਇਨ੍ਹਾਂ ਬਾਰੇ ਬਹੁਤ ਸਾਰੀ ਜਾਣਕਾਰੀ ਅਜੇ ਅਧੂਰੀ ਪਈ ਐ। ਹੋ ਸਕਦੈ ਉਥੇ ਸੋਨੇ ਦੇ ਵੱਡੇ ਭੰਡਾਰ ਹੀ ਮੌਜੂਦ ਹੋਣ।
ਬਿਊਰੋ ਰਿਪੋਰਟ, ਹਮਦਰਦ ਟੀਵੀ