ਮਿਸੀਸਾਗਾ ਦੇ ਹਿੰਦੂ ਮੰਦਰ ਵਿਚੋਂ ਗੋਲਕ ਚੋਰੀ
ਮਿਸੀਸਾਗਾ, 20 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਦੇ ਇਕ ਹਿੰਦੂ ਮੰਦਰ ਵਿਚੋਂ ਗੋਲਕ ਚੋਰੀ ਹੋਣ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਦੀ ਪਛਾਣ ਜਗਦੀਸ਼ ਪੰਧੇਰ ਵਜੋਂ ਕੀਤੀ ਗਈ ਹੈ। ਇਹ ਤੀਜੀ ਵਾਰ ਹੈ ਜਦੋਂ ਜਗਦੀਸ਼ ਪੰਧੇਰ ਨੂੰ ਮੰਦਰਾਂ ਵਿਚ ਚੋਰੀ ਦਾ ਸ਼ੱਕੀ ਮੰਨਿਆ ਗਿਆ ਹੈ। ਪੀਲ ਰੀਜਨਲ ਪੁਲਿਸ ਵੱਲੋਂ ਸੋਮਵਾਰ ਨੂੰ ਜਾਰੀ […]
By : Editor Editor
ਮਿਸੀਸਾਗਾ, 20 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਦੇ ਇਕ ਹਿੰਦੂ ਮੰਦਰ ਵਿਚੋਂ ਗੋਲਕ ਚੋਰੀ ਹੋਣ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਦੀ ਪਛਾਣ ਜਗਦੀਸ਼ ਪੰਧੇਰ ਵਜੋਂ ਕੀਤੀ ਗਈ ਹੈ। ਇਹ ਤੀਜੀ ਵਾਰ ਹੈ ਜਦੋਂ ਜਗਦੀਸ਼ ਪੰਧੇਰ ਨੂੰ ਮੰਦਰਾਂ ਵਿਚ ਚੋਰੀ ਦਾ ਸ਼ੱਕੀ ਮੰਨਿਆ ਗਿਆ ਹੈ। ਪੀਲ ਰੀਜਨਲ ਪੁਲਿਸ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ਮੁਤਾਬਕ ਐਲਫਾ ਮਿਲਜ਼ ਰੋਡ ਨੇੜੇ ਇਕ ਮੰਦਰ ਵਿਚ ਪਿਛਲੇ ਸਾਲ 4 ਅਕਤੂਬਰ ਨੂੰ ਹੋਈ ਚੋਰੀ ਦੇ ਮਾਮਲੇ ਵਿਚ ਜਗਦੀਸ਼ ਪੰਧਰੇ ਦੀ ਭਾਲ ਕੀਤੀ ਜਾ ਰਹੀ ਹੈ।
ਜਗਦੀਸ਼ ਪੰਧੇਰ ਵਿਰੁੱਧ ਤੀਜੀ ਵਾਰ ਲੱਗੇ ਦੋਸ਼
ਪੁਲਿਸ ਵੱਲੋਂ ਮੰਦਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਵੀਡੀਓ ਰਿਲੀਜ਼ ਨਹੀਂ ਕੀਤੀ ਗਈ ਪਰ ਸ਼ੱਕੀ ਦੇ ਦਾਖਲ ਹੋਣ ਅਤੇ ਨਕਦੀ ਨਾਲ ਭਰੀ ਗੋਲਕ ਚੁੱਕ ਕੇ ਲਿਜਾਣ ਦੀ ਤਸਦੀਕ ਕਰ ਦਿਤੀ ਹੈ। ਪੁਲਿਸ ਨੇ ਦਸਿਆ ਕਿ ਡੂੰਘਾਈ ਨਾਲ ਕੀਤੀ ਪੜਤਾਲ ਦੇ ਆਧਾਰ ’ਤੇ ਸ਼ੱਕੀ ਦੀ ਸ਼ਨਾਖਤ 41 ਸਾਲ ਦੇ ਜਗਦੀਸ਼ ਪੰਧੇਰ ਵਜੋਂ ਕੀਤੀ ਗਈ ਜਿਸ ਦਾ ਕੋਈ ਪੱਕਾ ਪਤਾ ਟਿਕਾਣਾ ਨਹੀਂ। ਇਸ ਤੋਂ ਪਹਿਲਾਂ ਪੀਲ ਰੀਜਨਲ ਪੁਲਿਸ ਵੱਲੋਂ ਮਾਰਚ 2023 ਤੋਂ ਅਗਸਤ 2023 ਦਰਮਿਆਨ ਬਰੈਂਪਟਨ ਅਤੇ ਮਿਸੀਸਾਗਾ ਦੇ ਮੰਦਰਾਂ ਵਿਚ ਹੋਈਆਂ ਚੋਰੀਆਂ ਦੀ ਪੜਤਾਲ ਦੇ ਆਧਾਰ ’ਤੇ ਜਗਦੀਸ਼ ਪੰਧੇਰ ਵਿਰੁੱਧ ਕਾਰਵਾਈ ਕੀਤੀ ਗਈ ਸੀ। ਸਿਰਫ ਐਨਾ ਹੀ ਨਹੀਂ ਜਗਦੀਸ਼ ਪੰਧੇਰ ਵਿਰੁੱਧ ਡਰਹਮ ਰੀਜਨ ਦੇ ਮੰਦਰਾਂ ਵਿਚ ਚੋਰੀਆਂ ਕਰਨ ਦੇ ਦੋਸ਼ ਵੀ ਆਇਦ ਕੀਤੇ ਜਾ ਚੁੱਕੇ ਹਨ। ਪੁਲਿਸ ਮੁਤਾਬਕ ਇਹ ਘਟਨਾਵਾਂ ਨਫ਼ਰਤੀ ਅਪਰਾਧ ਦਾ ਸਿੱਟਾ ਮਹਿਸੂਸ ਨਹੀਂ ਹੁੰਦੀਆਂ। ਸ਼ੱਕੀ ਦਾ ਮਕਸਦ ਸਿਰਫ ਮੰਦਰਾਂ ਦੀਆਂ ਗੋਲਕਾਂ ਵਿਚੋਂ ਨਕਦੀ ਅਤੇ ਹੋਰ ਕੀਮਤੀ ਚੀਜ਼ਾਂ ਚੋਰੀ ਕਰਨਾ ਸੀ।