ਜੇਲ੍ਹ ਵਿਚ ਕੈਦੀਆਂ ਨੇ ਸਾੜਿਆ ਰਾਵਣ ਦਾ ਪੁਤਲ,4 ਜੇਲ੍ਹ ਅਫ਼ਸਰ ਮੁਅੱਤਲ
ਗੋਆ, 28 ਅਕਤੂਬਰ, ਨਿਰਮਲ : ਗੋਆ ਦੀ ਕੋਲਵਾਲੇ ਕੇਂਦਰੀ ਜੇਲ੍ਹ ਦੇ ਚਾਰ ਅਧਿਕਾਰੀਆਂ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਜੇਲ੍ਹ ’ਚ ਕੈਦੀ ਰਾਵਣ ਦਾ ਪੁਤਲਾ ਫੂਕਦੇ ਨਜ਼ਰ ਆ ਰਹੇ ਹਨ। ਜੇਲ੍ਹ ਦੇ ਇੰਸਪੈਕਟਰ ਜਨਰਲ ਓਮਵੀਰ ਸਿੰਘ ਨੇ […]
By : Hamdard Tv Admin
ਗੋਆ, 28 ਅਕਤੂਬਰ, ਨਿਰਮਲ : ਗੋਆ ਦੀ ਕੋਲਵਾਲੇ ਕੇਂਦਰੀ ਜੇਲ੍ਹ ਦੇ ਚਾਰ ਅਧਿਕਾਰੀਆਂ ਨੂੰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਜੇਲ੍ਹ ’ਚ ਕੈਦੀ ਰਾਵਣ ਦਾ ਪੁਤਲਾ ਫੂਕਦੇ ਨਜ਼ਰ ਆ ਰਹੇ ਹਨ। ਜੇਲ੍ਹ ਦੇ ਇੰਸਪੈਕਟਰ ਜਨਰਲ ਓਮਵੀਰ ਸਿੰਘ ਨੇ ਸ਼ੁੱਕਰਵਾਰ ਨੂੰ ਸਹਾਇਕ ਸੁਪਰਡੈਂਟ ਚੰਦਰਕਾਂਤ ਹਰੀਜਨ, ਜੇਲ੍ਹਰ ਮਹੇਸ਼ ਫਦਤੇ ਅਤੇ ਅਨਿਲ ਗਾਓਂਕਰ ਅਤੇ ਸਹਾਇਕ ਜੇਲ੍ਹਰ ਰਾਮਨਾਥ ਗੌੜੇ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸੂਤਰਾਂ ਨੇ ਦੱਸਿਆ ਕਿ ਦੁਸਹਿਰੇ ਦੀ ਪੂਰਵ ਸੰਧਿਆ ’ਤੇ ਕੈਦੀਆਂ ਵੱਲੋਂ ਰਾਵਣ ਨੂੰ ਸਾੜਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਗਈ ਸੀ।
ਵਰਨਣਯੋਗ ਹੈ ਕਿ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਦਾ ਪੁਤਲਾ ਫੂਕਣਾ ਪੂਰੇ ਭਾਰਤ ਵਿੱਚ ਆਮ ਵਰਤਾਰਾ ਹੈ। ਇਸ ਸਾਲ ਵਿਜੇਦਸ਼ਮੀ ਵਜੋਂ ਮਨਾਇਆ ਜਾਣ ਵਾਲਾ ਦੁਸਹਿਰਾ 24 ਅਕਤੂਬਰ ਨੂੰ ਮਨਾਇਆ ਸੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਮੁਅੱਤਲੀ ਦੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਅਧਿਕਾਰੀਆਂ ਨੂੰ ਜਵਾਬ ਦੇਣਾ ਹੋਵੇਗਾ ਕਿ ਕੈਦੀਆਂ ਨੂੰ ਬਿਨਾਂ ਅਗਾਊਂ ਇਜਾਜ਼ਤ ਲਏ ਪੁਤਲਾ ਫੂਕਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਜੇਲ੍ਹ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੁਅੱਤਲੀ ਦੇ ਹੁਕਮ ਵਿਚ ਕਿਹਾ ਗਿਆ ਹੈ ਕਿ ਇਹ ਘਟਨਾ ਜੇਲ੍ਹ ਦੀ ਸੁਰੱਖਿਆ ਦੇ ਮੁੱਦੇ ਨੂੰ ਉਜਾਗਰ ਕਰਦੀ ਹੈ।
ਅਧਿਕਾਰੀ ਨੇ ਕਿਹਾ, ਇਸ ਸਾਰੀ ਘਟਨਾ ਲਈ ਜੇਲ੍ਹ ਅਧਿਕਾਰੀਆਂ ਨੂੰ ਮੁੱਖ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਅਤੇ ਇਸ ਲਈ ਉਨ੍ਹਾਂ ਨੂੰ ਜਾਂਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।