ਵਿਦਿਆਰਥਣ ਤੋਂ ਤੰਗ ਅਧਿਆਪਕ ਨੇ ਦਿੱਤੀ ਜਾਨ
ਨਾਭਾ, 23 ਸਤੰਬਰ (ਰਾਹੁਲ ਖੁਰਾਣਾ) : ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਏ ਪਰ ਮੌਜੂਦਾ ਸਮੇਂ ਦਿਨ ਪ੍ਰਤੀ ਦਿਨ ਇਸ ਵਿਚ ਨਿਘਾਰ ਆਉਂਦਾ ਜਾ ਰਿਹਾ ਏ। ਤਾਜ਼ਾ ਮਾਮਲਾ ਨਾਭਾਾ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਵਿਦਿਆਰਥਣ ਨੇ ਪੈਸੇ ਲੁੱਟਣ ਲਈ ਟੀਚਰ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ ਅਤੇ ਫਿਰ ਉਸ ਨੂੰ ਬਲੈਕਮੇਲ […]
By : Hamdard Tv Admin
ਨਾਭਾ, 23 ਸਤੰਬਰ (ਰਾਹੁਲ ਖੁਰਾਣਾ) : ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਏ ਪਰ ਮੌਜੂਦਾ ਸਮੇਂ ਦਿਨ ਪ੍ਰਤੀ ਦਿਨ ਇਸ ਵਿਚ ਨਿਘਾਰ ਆਉਂਦਾ ਜਾ ਰਿਹਾ ਏ। ਤਾਜ਼ਾ ਮਾਮਲਾ ਨਾਭਾਾ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਵਿਦਿਆਰਥਣ ਨੇ ਪੈਸੇ ਲੁੱਟਣ ਲਈ ਟੀਚਰ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਲਿਆ ਅਤੇ ਫਿਰ ਉਸ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਦੁਖੀ ਹੋ ਕੇ ਅਧਿਆਪਕ ਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ।
ਨਾਭਾ ਬਲਾਕ ਦੇ ਪਿੰਡ ਰੋਹਟੀ ਛੰਨਾ ਦੇ ਰਹਿਣ ਵਾਲੇ ਬਹਾਦਰ ਸਿੰਘ ਜੋ ਨਾਭਾ ਦੀ ਸਰਕਾਰੀ ਆਈਟੀਆਈ ਵਿਚ ਬਤੌਰ ਇੰਸਟਰਕਟਰ ਤਾਇਨਾਤ ਸੀ, ਉਸ ਦੀ ਕਲਾਸ ਵਿਚ ਇਕ ਵਿਦਿਆਰਥਣ ਬਲਜਿੰਦਰ ਕੌਰ ਵੀ ਸ਼ਾਮਲ ਸੀ, ਦੋਵਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ ਪਰ ਬਹਾਦਰ ਸਿੰਘ ਨੂੰ ਕੀ ਪਤਾ ਸੀ ਕਿ ਇਹ ਸਭ ਕੁੱਝ ਉਸ ਕੋਲੋਂ ਰੁਪਏ ਹੜੱਪਣ ਲਈ ਕੀਤਾ ਜਾ ਰਿਹਾ ਏ।
ਅਧਿਆਪਕ ਬਹਾਦਰ ਸਿੰਘ ਦੇ ਉਸ ਸਮੇਂ ਹੋਸ਼ ਉਡ ਗਏ ਜਦੋਂ ਵਿਦਿਆਰਥਣ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਫ਼ੀ ਪੈਸੇ ਹੜੱਪ ਲਏ ਅਤੇ ਫਿਰ 10 ਲੱਖ ਰੁਪਏ ਦੀ ਹੋਰ ਮੰਗ ਰੱਖ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਸਭ ਤੋਂ ਦੁਖੀ ਹੋ ਕੇ ਬਹਾਦਰ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਚਿੱਠੀ ਵਿਚ ਸਾਰੀ ਕਹਾਣੀ ਬਿਆਨ ਕਰ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਮ੍ਰਿਤਕ ਬਹਾਦਰ ਸਿੰਘ ਵੱਲੋਂ ਮੌਤ ਤੋਂ ਪਹਿਲਾਂ ਲਿਖੀ ਗਈ ਚਿੱਠੀ ਦੇ ਆਧਾਰ ’ਤੇ ਪੁਲਿਸ ਨੇ ਬਲਜਿੰਦਰ ਕੌਰ, ਉਸ ਦੀ ਮਾਂ ਸਵਰਨ ਕੌਰ ਅਤੇ ਉਸ ਦੇ ਆਸ਼ਕ ਮੰਗਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਏ। ਪੁੱਛਗਿੱਛ ਕਰਨ ’ਤੇ ਪਤਾ ਚੱਲਿਆ ਕਿ ਬਲਜਿੰਦਰ ਕੌਰ ਨੇ ਆਪਣੇ ਆਸ਼ਕ ਅਤੇ ਆਪਣੀ ਮਾਤਾ ਨਾਲ ਮਿਲ ਕੇ ਬਹਾਦਰ ਸਿੰਘ ਕੋਲੋਂ 2 ਲੱਖ ਦੇ ਕਰੀਬ ਦਾ ਸਮਾਨ ਲੈ ਚੁੱਕੀ ਸੀ।
ਦੱਸ ਦਈਏ ਕਿ ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ’ਤੇ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਐ।