ਸੀਐਮ ਮਾਨ ਵੱਲੋਂ ਸੰਗਰੂਰ ਜ਼ਿਲ੍ਹੇ ਨੂੰ 12 ਲਾਇਬ੍ਰੇਰੀਆਂ ਦੀ ਸੌਗਾਤ
ਸੰਗਰੂਰ, 29 ਸਤੰਬਰ : ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ, ਜਿਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਨੂੰ 12 ਲਾਇਬ੍ਰੇਰੀਆਂ ਦੀ ਸੌਗਾਤ ਦਿੱਤੀ ਗਈ ਜੋ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਨੇ। ਸੀਐਮ ਮਾਨ ਨੇ ਘਨੌਰੀ ਵਿਖੇ ਲਾਇਬੇ੍ਰਰੀ ਦਾ ਉਦਘਾਟਨ ਕਰਕੇ 12 ਲਾਇਬ੍ਰੇਰੀਆਂ […]
By : Hamdard Tv Admin
ਸੰਗਰੂਰ, 29 ਸਤੰਬਰ : ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ, ਜਿਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਨੂੰ 12 ਲਾਇਬ੍ਰੇਰੀਆਂ ਦੀ ਸੌਗਾਤ ਦਿੱਤੀ ਗਈ ਜੋ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਨੇ। ਸੀਐਮ ਮਾਨ ਨੇ ਘਨੌਰੀ ਵਿਖੇ ਲਾਇਬੇ੍ਰਰੀ ਦਾ ਉਦਘਾਟਨ ਕਰਕੇ 12 ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਨੂੰ 12 ਲਾਇਬ੍ਰੇਰੀਆਂ ਦੀ ਸੌਗਾਤ ਦਿੱਤੀ ਗਈ। ਇਹ ਲਾਇਬ੍ਰੇਰੀਆਂ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਨੇ, ਜਿਨ੍ਹਾਂ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਵੱਡਾ ਫ਼ਾਇਦਾ ਮਿਲੇਗਾ।
ਇਸ ਸਬੰਧੀ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸੰਗਰੂਰ ਜ਼ਿਲ੍ਹੇ ਨੂੰ 12 ਲਾਇਬ੍ਰੇਰੀਆਂ ਦਿੱਤੀਆਂ ਗਈਆਂ ਨੇ, ਜਿਨ੍ਹਾਂ ਦਾ ਫ਼ਾਇਦਾ ਨੌਜਵਾਨ ਮੁੰਡੇ ਕੁੜੀਆਂ ਨੂੰ ਹੋਵੇਗਾ ਕਿਉਂਕਿ ਇਨ੍ਹਾਂ ਲਾਇਬ੍ਰੇਰੀਆਂ ਵਿਚ ਹਰ ਵਿਸ਼ੇ ਦੀ ਕਿਤਾਬ ਰੱਖੀ ਗਈ ਐ। ਇਸ ਦੌਰਾਨ ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਵੀ ਨਿਸ਼ਾਨੇ ਸਾਧੇ।
ਦੱਸ ਦਈਏ ਕਿ ਸੰਗਰੂਰ ਜ਼ਿਲ੍ਹੇ ਵਿਚ 8.4 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 28 ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ। ਸਿੱਖਿਆ ਦੇ ਖੇਤਰ ਵਿਚ ਵਧੀਆ ਉਪਰਾਲੇ ਕਰ ਰਹੀ ਆਪ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਸਕੂਲਾਂ ਦੇ ਪਿ੍ਰੰਸੀਪਲਾਂ ਅਤੇ ਹੈਡਮਾਸਟਰਾਂ ਨੂੰ ਸਿੰਗਾਪੁਰ ਤੇ ਆਈਆਈਐਮ ਅਹਿਮਦਾਬਾਦ ਤੋਂ ਸਿਖਲਾਈ ਵੀ ਦਿਵਾਈ ਜਾ ਚੁੱਕੀ ਐ ਅਤੇ ਹੋਰ ਵੀ ਯਤਨ ਕੀਤੇ ਜਾ ਰਹੇ ਨੇ।