ਸਿੱਖਾਂ ਵਿਰੁੱਧ ਵਾਪਰ ਰਹੀਆਂ ਘਟਨਾਵਾਂ ’ਤੇ ਗਿਆਨੀ ਹਰਪ੍ਰੀਤ ਸਿੰਘ ਨੇ ਜਤਾਈ ਚਿੰਤਾ
ਅੰਮ੍ਰਿਤਸਰ, 20 ਨਵੰਬਰ (ਹਿਮਾਂਸ਼ੂ ਸ਼ਰਮਾ) : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰਦਵਾਰਾ ਦੀਵਾਨ ਹਾਲ ਮੰਜੀ ਸਾਹਿਬ ਵਿਖ਼ੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਥਾ ਕਰਨ ਪਹੁੰਚੇ। ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਅਜਿਹੇ ਲੋਕ ਗੁਰਦੁਆਰਿਆਂ ਨੂੰ […]
By : Hamdard Tv Admin
ਅੰਮ੍ਰਿਤਸਰ, 20 ਨਵੰਬਰ (ਹਿਮਾਂਸ਼ੂ ਸ਼ਰਮਾ) : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗੁਰਦਵਾਰਾ ਦੀਵਾਨ ਹਾਲ ਮੰਜੀ ਸਾਹਿਬ ਵਿਖ਼ੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਥਾ ਕਰਨ ਪਹੁੰਚੇ। ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਅਜਿਹੇ ਲੋਕ ਗੁਰਦੁਆਰਿਆਂ ਨੂੰ ਨਾਸੂਰ ਕਹਿਣਗੇ ਤਾਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ।
ਉਹਨਾਂ ਕਿਹਾ ਕਿ ਅਜਿਹੇ ਲੋਕ ਜ਼ਿੰਮੇਵਾਰ ਹਨ, ਜੋ ਖੁੱਲੇ ਮੰਚਾਂ ਤੋਂ ਗੁਰਦੁਆਰਿਆਂ ਨੇ ਨਾਸੂਰ ਦੱਸਣ ਦੀ ਹਿੰਮਤ ਕਰਦੇ ਹਨ, ਇਹੋ ਜਿਹੇ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਹੈ। ਜਬਲਪੁਰ ਵਿੱਚ ਜਿਹੜੇ ਸਿੱਖ ਦੇ ਨਾਲ ਘਟਨਾ ਵਾਪਰੀ ਹੈ, ਬਹੁਤ ਹੀ ਨਿੰਦਨਯੋਗ ਹੈ ਤੇ ਦੁਖਦਾਈ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿਆਸੀ ਲੋਕਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ, ਇੰਝ ਲੱਗਦਾ ਹੈ ਜਿਵੇਂ ਲੋਕਰਾਜ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਅਜਿਹਾ ਕੰਮ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜੇ ਖਾਸ ਤੌਰ ’ਤੇ ਘੱਟ ਗਿਣਤੀ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਜਿਵੇਂ ਮੱਕਾ ਮਦੀਨਾ ਇਹਨਾਂ ਵੱਡੀਆਂ ਤਾਕਤਾਂ ਦਰਗਾਹਾਂ ਨੇ, ਉਵੇਂ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਤੇ ਸਾਡੀ ਦਰਗਾਹ ਹੈ। ਜਿਹੜੀ ਚੀਜ਼ ਸਾਡੇ ਧਰਮ ਵਿੱਚ ਵਰਜਿਤ ਹੈ ਉਹ ਚੀਜ਼ ਗੁਰਦੁਆਰਾ ਸਾਹਿਬ ਦੇ ਅੰਦਰ ਜਾਂ ਬਾਹਰਲ ਦੀ ਕੰਧ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਸ਼ੋਭਿਤ ਨਹੀਂ ਹਨ। ਪਾਕਿਸਤਾਨ ਸਰਕਾਰ ਨੂੰ ਅਧਿਕਾਰੀਆਂ ਉੱਤੇ ਫੌਰਨ ਐਕਸ਼ਨ ਲੈਣਾ ਚਾਹੀਦਾ ਹੈ। ਜਿਹੜੀ ਇਹ ਘਟਨਾ ਘਟੀ ਹੈ ਇਹਨੇ ਸਾਡੀ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਹਨ। ਕਰਤਾਰਪੁਰ ਸਾਹਿਬ ਬਹੁਤ ਹੀ ਸਾਡਾ ਸਿੱਖਾਂ ਦਾ ਮਹੱਤਵਪੂਰਨ ਸਥਾਨ ਹੈ।
ਇਹਨਾਂ ਵੱਲੋਂ ਪੰਜ ਡਾਲਰ ਐਨਆਰਆਈ ਤੋਂ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਜਿਹੜੇ ਸਾਡੇ ਐਨਆਈ ਵੀਰ ਦੇਸ਼ਾਂ ਵਿਦੇਸ਼ਾਂ ਤੋਂ ਪਾਕਿਸਤਾਨ ਤੇ ਗੁਰਧਾਮਾਂ ਦੇ ਦਰਸ਼ਨ ਕਰ ਲਈ ਜਾਂਦੇ ਹਨ। ਉਹ ਗੋਲਕ ਦੇ ਵਿੱਚ ਹਜ਼ਾਰਾਂ ਡਾਲਰ ਪਾ ਕੇ ਜਾਂਦੇ ਹਨ ਤੇ ਪਾ ਵੀ ਸਕਦੇ ਹਨ। ਜਿਹੜੀ ਫੀਸ ਲਾ ਦਿੱਤੀ ਜਾਂਦੀ ਹੈ 5 ਡਾਲਰ ਦੀ ਇੰਝ ਲੱਗਦਾ ਹੈ ਜਿਵੇਂ ਸਾਡੇ ਸਿੱਖਾਂ ਤੋਂ ਜਜੀਆ ਲੈ ਜਾ ਰਿਹਾ ਹੈ, ਮੈਂ ਪਾਕਿਸਤਾਨ ਸਰਕਾਰ ਨੂੰ ਕਹਿਣਾ ਚਾਹਾਂਗਾ ਜੇ ਮੁਸਲਮਾਨਾਂ ਤੋਂ ਮੱਕੇ ਤੇ ਮਦੀਨੇ ਵਿੱਚ ਹੱਜ ਕਰਨ ਮੌਕੇ ਜਾਂ ਉਮਰਾ ਕਰਨ ਮੌਕੇ ਟੈਕਸ ਲਿਆ ਜਾਵੇ ਉਹਨਾਂ ਨੂੰ ਉਹਨਾਂ ਨੂੰ ਕੀ ਮਹਿਸੂਸ ਹੋਵੇਗਾ ਉਂਝ ਹੀ ਪੰਜ ਡਾਲਰ ਫੀਸ ਲਗਾਉਣਾ ਸਾਨੂੰ ਸਿੱਖਾਂ ਨੂੰ ਮਹਿਸੂਸ ਹੁੰਦਾ। ਪਾਕਿਸਤਾਨ ਸਰਕਾਰ ਨੂੰ ਇਹੋ ਜਿਹੀਆਂ ਚੀਜ਼ਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ।
ਦਿੱਲੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਭਾਜਪਾ ਰੈਲੀ ਵਿਚ ਕੰਮ ਕਰਨ ਦੇ ਸਵਾਲ ’ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਧਾਰਮਿਕ ਲੋਕਾਂ ਨੂੰ ਧਾਰਮਿਕ ਕੰਮਾਂ ਵਿੱਚ ਹੀ ਜਾਣਾ ਚਾਹੀਦਾ ਹੈ ਨਾ ਕਿ ਸਿਆਸੀ ਕੰਮਾਂ ਦੇ ਵਿੱਚ। ਉਹਨਾਂ ਕਿਹਾ ਕਿ ਜੋ ਮੱਧ ਪ੍ਰਦੇਸ਼ ਤੇ ਹਰਿਆਣੇ ਵਿੱਚ ਘਟਨਾ ਵਾਪਰੀ ਹੈ, ਸਿੱਖ ਲੀਡਰਸ਼ਿਪ ਖਾਸ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਜਮਾਤ ਹੈ, ਉਸ ਨੂੰ ਇਸ ਦੇ ਖਿਲਾਫ ਨੋਟਿਸ ਦੇਣਾ ਚਾਹੀਦਾ ਹੈ।