Begin typing your search above and press return to search.

ਗਾਜ਼ਾ ਨੇ ਬੰਧਕ ਬਣਾਏ ਲੋਕਾਂ ਨੂੰ ਛੱਡਣ ਲਈ ਰੱਖੀ ਸ਼ਰਤ

ਤੇਲ ਅਵੀਵ, 18 ਅਕਤੂਬਰ, ਨਿਰਮਲ : ਗਾਜ਼ਾ ਸਿਟੀ ਹਸਪਤਾਲ ’ਤੇ ਮੰਗਲਵਾਰ ਨੂੰ ਹੋਏ ਹਮਲੇ ਤੋਂ ਬਾਅਦ ਹਮਾਸ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਿਆ ਸੀ ਪਰ ਇਸ ਦੇ ਲਈ ਉਸ ਨੇ ਇਜ਼ਰਾਈਲ ਅੱਗੇ ਇਕ ਸ਼ਰਤ ਰੱਖੀ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ’ਚ ਹੁਣ ਤੱਕ 1400 ਇਜ਼ਰਾਇਲੀ ਨਾਗਰਿਕਾਂ ਦੀ […]

ਗਾਜ਼ਾ ਨੇ ਬੰਧਕ ਬਣਾਏ ਲੋਕਾਂ ਨੂੰ ਛੱਡਣ ਲਈ ਰੱਖੀ ਸ਼ਰਤ

Hamdard Tv AdminBy : Hamdard Tv Admin

  |  17 Oct 2023 10:29 PM GMT

  • whatsapp
  • Telegram
  • koo


ਤੇਲ ਅਵੀਵ, 18 ਅਕਤੂਬਰ, ਨਿਰਮਲ : ਗਾਜ਼ਾ ਸਿਟੀ ਹਸਪਤਾਲ ’ਤੇ ਮੰਗਲਵਾਰ ਨੂੰ ਹੋਏ ਹਮਲੇ ਤੋਂ ਬਾਅਦ ਹਮਾਸ ਬੰਧਕ ਬਣਾਏ ਗਏ ਲੋਕਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਿਆ ਸੀ ਪਰ ਇਸ ਦੇ ਲਈ ਉਸ ਨੇ ਇਜ਼ਰਾਈਲ ਅੱਗੇ ਇਕ ਸ਼ਰਤ ਰੱਖੀ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ’ਚ ਹੁਣ ਤੱਕ 1400 ਇਜ਼ਰਾਇਲੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਗਾਜ਼ਾ ਪੱਟੀ ਵਿੱਚ ਕਰੀਬ 3000 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੰਗਲਵਾਰ ਨੂੰ, ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਹਵਾਈ ਹਮਲੇ ਕੀਤੇ, ਜਿਸ ਨਾਲ ਗਾਜ਼ਾ ਸਿਟੀ ਦੇ ਇੱਕ ਹਸਪਤਾਲ ਵਿੱਚ ਸੈਂਕੜੇ ਲੋਕ ਮਾਰੇ ਗਏ। ਇਸ ਹਵਾਈ ਹਮਲੇ ਤੋਂ ਬਾਅਦ ਹਮਾਸ ਬੰਧਕ ਬਣਾਏ ਗਏ ਸੈਂਕੜੇ ਇਜ਼ਰਾਈਲੀ ਨਾਗਰਿਕਾਂ ਨੂੰ ਰਿਹਾਅ ਕਰਨ ਲਈ ਤਿਆਰ ਹੋ ਗਿਆ ਹੈ ਪਰ ਇਸ ਦੇ ਲਈ ਉਸ ਨੇ ਇਕ ਸ਼ਰਤ ਰੱਖੀ ਹੈ।


ਇਜ਼ਰਾਈਲੀ ਏਅਰ ਫੋਰਸ ਨੇ ਮੰਗਲਵਾਰ ਨੂੰ ਗਾਜ਼ਾ ਪੱਟੀ ਵਿੱਚ ਹੋਏ ਹਵਾਈ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹਮਲਾ ਫਲਸਤੀਨੀ ਇਸਲਾਮਿਕ ਜੇਹਾਦ ਫੌਜੀ ਸਮੂਹ ਦੁਆਰਾ ਇੱਕ ਅਸਫਲ ਰਾਕੇਟ ਲਾਂਚ ਕਾਰਨ ਹੋਇਆ ਸੀ। ਇਜ਼ਰਾਈਲੀ ਏਅਰ ਫੋਰਸ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕੀਤਾ ਇਸਲਾਮਿਕ ਜੇਹਾਦ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਸਥਾਨਕ ਅਧਿਕਾਰੀਆਂ ਮੁਤਾਬਕ ਇਸਰਾਇਲੀ ਹਮਲੇ ’ਚ 300 ਲੋਕਾਂ ਦੀ ਮੌਤ ਹੋ ਗਈ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਮਲੇ ਵਿੱਚ 500 ਲੋਕਾਂ ਦੀ ਮੌਤ ਹੋ ਗਈ ਹੈ। ਫਲਸਤੀਨੀ ਅਧਿਕਾਰੀ ਨੇ ਮੰਗਲਵਾਰ ਨੂੰ ਹੋਏ ਹਮਲੇ ਨੂੰ ਕਤਲੇਆਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਚੁੱਪ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਸ਼ਨੀਵਾਰ, 7 ਅਕਤੂਬਰ ਨੂੰ ਹਮਾਸ ਨੇ ਆਪਰੇਸ਼ਨ ਅਲ-ਅਕਸਾ ਫਲੱਡ ਬੈਟਲ ਦੇ ਤਹਿਤ ਇਜ਼ਰਾਈਲ ’ਤੇ ਹਮਲਾ ਕੀਤਾ। ਇਸ ਹਮਲੇ ਦੌਰਾਨ ਅੱਤਵਾਦੀਆਂ ਨੇ ਗਾਜ਼ਾ ਪੱਟੀ ਵਿੱਚ ਸੈਂਕੜੇ ਇਜ਼ਰਾਈਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਸੀ। ਹਮਾਸ ਦੇ ਉੱਚ ਪੱਧਰੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 200-250 ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਗਾਜ਼ਾ ਸਿਟੀ ਹਸਪਤਾਲ ’ਤੇ ਮੰਗਲਵਾਰ ਨੂੰ ਹੋਏ ਹਮਲੇ ਤੋਂ ਬਾਅਦ ਹਮਾਸ ਬੰਧਕਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਿਆ ਸੀ ਪਰ ਇਸ ਦੇ ਲਈ ਉਸ ਨੇ ਇਜ਼ਰਾਈਲ ਅੱਗੇ ਇਕ ਸ਼ਰਤ ਰੱਖੀ ਹੈ। ਦਰਅਸਲ ਹਮਾਸ ਨੇ ਕਿਹਾ ਕਿ ਜੇਕਰ ਇਜ਼ਰਾਈਲ ਗਾਜ਼ਾ ’ਤੇ ਹਮਲਾ ਕਰਨਾ ਬੰਦ ਕਰ ਦਿੰਦਾ ਹੈ ਤਾਂ ਉਹ ਬੰਧਕਾਂ ਨੂੰ ਰਿਹਾਅ ਕਰ ਦੇਵੇਗਾ।

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਗਾਜ਼ਾ ਦੇ ਨਾਗਰਿਕਾਂ ਲਈ ਮੈਡੀਕਲ ਸਹਾਇਤਾ ਅਤੇ ਜੀਵਨ ਕਿੱਟਾਂ ਦੀ ਸਹੂਲਤ ਲਈ ਗੱਲਬਾਤ ਕਰ ਰਹੇ ਹਨ। ਸੋਮਵਾਰ ਨੂੰ ਵੀ, ਇਜ਼ਰਾਈਲ ਗਾਜ਼ਾ ਨੂੰ ਪਾਣੀ ਦੀ ਸਪਲਾਈ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਿਆ।

Next Story
ਤਾਜ਼ਾ ਖਬਰਾਂ
Share it