ਗੌਤਮ ਅਡਾਨੀ ਨੇ 1 ਦਿਨ 'ਚ ਕਮਾਏ 15,000 ਕਰੋੜ
ਨਵੀਂ ਦਿੱਲੀ : ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ 'ਚ ਵੀਰਵਾਰ ਨੂੰ ਕਾਫੀ ਵਾਧਾ ਹੋਇਆ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਮੁਤਾਬਕ, ਗੌਤਮ ਅਡਾਨੀ ਦੀ ਸੰਪੱਤੀ ਵਿੱਚ ਇੱਕ ਦਿਨ ਵਿੱਚ 1.80 ਬਿਲੀਅਨ ਡਾਲਰ ਯਾਨੀ ਕਰੀਬ 15,000 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਨਾਲ ਗੌਤਮ […]
By : Editor (BS)
ਨਵੀਂ ਦਿੱਲੀ : ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ 'ਚ ਵੀਰਵਾਰ ਨੂੰ ਕਾਫੀ ਵਾਧਾ ਹੋਇਆ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਮੁਤਾਬਕ, ਗੌਤਮ ਅਡਾਨੀ ਦੀ ਸੰਪੱਤੀ ਵਿੱਚ ਇੱਕ ਦਿਨ ਵਿੱਚ 1.80 ਬਿਲੀਅਨ ਡਾਲਰ ਯਾਨੀ ਕਰੀਬ 15,000 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਨਾਲ ਗੌਤਮ ਅਡਾਨੀ ਦੀ ਕੁੱਲ ਜਾਇਦਾਦ 99 ਅਰਬ ਡਾਲਰ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ : CM ਯੋਗੀ ਦੀ ਵੱਡੀ ਮੀਟਿੰਗ, ਯੂਪੀ ‘ਚ ਧਾਰਾ 144 ਲਾਗੂ
ਨੈੱਟਵਰਥ 'ਚ ਇਸ ਵਾਧੇ ਨਾਲ ਗੌਤਮ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਇਕ ਸਥਾਨ ਉੱਪਰ ਆ ਗਿਆ ਹੈ। ਹੁਣ ਉਹ ਦੁਨੀਆ ਦੇ 14ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ਸਾਲ ਗੌਤਮ ਅਡਾਨੀ ਦੀ ਦੌਲਤ ਵਿੱਚ ਕੁੱਲ 14.7 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਮਾਈਕਲ ਡੇਲ 13ਵੇਂ ਸਥਾਨ 'ਤੇ ਹੈ। ਡੈੱਲ ਅਤੇ ਅਡਾਨੀ ਦੀ ਕੁੱਲ ਜਾਇਦਾਦ ਵਿੱਚ ਬਹੁਤ ਘੱਟ ਅੰਤਰ ਹੈ। ਡੈਲ ਦੀ ਕੁੱਲ ਜਾਇਦਾਦ $99.4 ਬਿਲੀਅਨ ਹੈ। ਅਜਿਹੇ 'ਚ ਗੌਤਮ ਅਡਾਨੀ ਦੀ ਨੈੱਟਵਰਥ ਜਲਦ ਹੀ ਡੇਲ ਦੀ ਨੈੱਟਵਰਥ ਤੋਂ ਉੱਪਰ ਜਾ ਸਕਦੀ ਹੈ।