Begin typing your search above and press return to search.

ਮੁਹਾਲੀ ਵਿਚ ਮੁੜ ਗੈਂਗਸਟਰਾਂ ਦਾ ਐਨਕਾਉਂਟਰ

ਮੋਹਾਲੀ : ਅੱਜ ਇਕ ਵਾਰ ਫਿਰ ਮੋਹਾਲੀ ਵਿਚ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਰਾਲੀ ਵਿਚ ਕਾਂਗਰਸੀ ਲੀਡਰ ਦੇ ਘਰ ਗੋਲੀਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਦੇ ਘੇਰੇ ਵਿਚ ਆ ਗਏ। ਦੋਹਾਂ ਪਾਸਿਆਂ ਤੋ ਗੋਲੀਆਂ ਚਲੀਆਂ ਜਿਸ ਵਿਚ ਦੋ ਵਿਚੋ ਇਕ ਬਦਮਾਸ਼ ਦੇ ਗੋਲੀ ਲੱਗੀ ਅਤੇ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਹੈ। […]

ਮੁਹਾਲੀ ਵਿਚ ਮੁੜ ਗੈਂਗਸਟਰਾਂ ਦਾ ਐਨਕਾਉਂਟਰ
X

Editor (BS)By : Editor (BS)

  |  21 Dec 2023 11:26 AM IST

  • whatsapp
  • Telegram

ਮੋਹਾਲੀ : ਅੱਜ ਇਕ ਵਾਰ ਫਿਰ ਮੋਹਾਲੀ ਵਿਚ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਰਾਲੀ ਵਿਚ ਕਾਂਗਰਸੀ ਲੀਡਰ ਦੇ ਘਰ ਗੋਲੀਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਦੇ ਘੇਰੇ ਵਿਚ ਆ ਗਏ। ਦੋਹਾਂ ਪਾਸਿਆਂ ਤੋ ਗੋਲੀਆਂ ਚਲੀਆਂ ਜਿਸ ਵਿਚ ਦੋ ਵਿਚੋ ਇਕ ਬਦਮਾਸ਼ ਦੇ ਗੋਲੀ ਲੱਗੀ ਅਤੇ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਹੈ।

ਇਹ ਮੁਕਾਬਲਾ ਮੋਹਾਲੀ ਦੇ ਦਾਉਂਮਾਜਰਾ ਵਿਖੇ ਹੋਇਆ।

ਪੁਲੀਸ ਨੇ ਉਨ੍ਹਾਂ ਨੂੰ ਫੜਨ ਦੀ ਚਿਤਾਵਨੀ ਦਿੱਤੀ ਸੀ ਪਰ ਉਨ੍ਹਾਂ ਪੁਲੀਸ ’ਤੇ ਗੋਲੀ ਚਲਾ ਦਿੱਤੀ। ਜਿਸ 'ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾ ਦਿੱਤੀ।

ਮਾਮਲਾ ਕੁਰਾਲੀ ਸ਼ਹਿਰ ਵਿੱਚ ਕਾਂਗਰਸੀ ਆਗੂ ਚਾਵਲਾ ਦੇ ਘਰ ਗੋਲੀਬਾਰੀ ਨਾਲ ਸਬੰਧਤ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਿਸ ਦੋਸ਼ੀ ਨੂੰ ਗੋਲੀ ਮਾਰੀ ਗਈ ਸੀ। ਉਸ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਲਾਜ ਤੋਂ ਬਾਅਦ Police ਉਸ ਨੂੰ ਵੀ ਗ੍ਰਿਫਤਾਰ ਕਰ ਲਵੇਗੀ।

ਮੋਹਾਲੀ ਦੇ ਕੁਰਾਲੀ 'ਚ ਕਾਂਗਰਸੀ ਆਗੂ ਚਾਵਲਾ ਦੇ ਘਰ 'ਤੇ ਫਾਇਰਿੰਗ ਕੀਤੀ ਗਈ। ਉਨ੍ਹਾਂ ਨੇ ਉਸ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ। ਇਹ ਗੋਲੀਬਾਰੀ 9 ਤਰੀਕ ਨੂੰ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਸੀ।

Next Story
ਤਾਜ਼ਾ ਖਬਰਾਂ
Share it