ਅਮਰੀਕਾ ਬੈਠਾ ਗੈਂਗਸਟਰ ਜਲਦ ਲਿਆਂਦਾ ਜਾਵੇਗਾ ਭਾਰਤ
ਕਰਨਾਲ (ਹਰਿਆਣਾ), (ਹਮਦਰਦ ਨਿਊਜ਼ ਸਰਵਿਸ) : ਕਰਨਾਲ ਪੁਲਿਸ ਅਮਰੀਕਾ ਬੈਠੇ ਗੈਂਗਸਟਰ ਦਲੇਰ ਕੋਟੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ। ਪੁਲਿਸ ਨੇ ਜਿੱਥੇ ਇਸ ਸਬੰਧੀ ਅਮਰੀਕੀ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ, ਉੱਥੇ ਅੰਬੈਸੀ ਕੋਲੋਂ ਵੀ ਮਦਦ ਦੀ ਮੰਗ ਕੀਤੀ ਹੈ। ਅਮਰੀਕਾ ਵਿੱਚ ਬੈਠੇ ਕਰਨਾਲ ਦੇ ਅਸੰਧ ਨਿਵਾਸੀ ਖੁੰਖਾਰ ਗੈਂਗਸਟਰ ਮੰਨੇ ਜਾਂਦੇ ਦਲੇਰ ਕੋਟੀਆਂ ਨੂੰ ਕਾਬੂ […]
By : Hamdard Tv Admin
ਕਰਨਾਲ (ਹਰਿਆਣਾ), (ਹਮਦਰਦ ਨਿਊਜ਼ ਸਰਵਿਸ) : ਕਰਨਾਲ ਪੁਲਿਸ ਅਮਰੀਕਾ ਬੈਠੇ ਗੈਂਗਸਟਰ ਦਲੇਰ ਕੋਟੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ। ਪੁਲਿਸ ਨੇ ਜਿੱਥੇ ਇਸ ਸਬੰਧੀ ਅਮਰੀਕੀ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ, ਉੱਥੇ ਅੰਬੈਸੀ ਕੋਲੋਂ ਵੀ ਮਦਦ ਦੀ ਮੰਗ ਕੀਤੀ ਹੈ।
ਅਮਰੀਕਾ ਵਿੱਚ ਬੈਠੇ ਕਰਨਾਲ ਦੇ ਅਸੰਧ ਨਿਵਾਸੀ ਖੁੰਖਾਰ ਗੈਂਗਸਟਰ ਮੰਨੇ ਜਾਂਦੇ ਦਲੇਰ ਕੋਟੀਆਂ ਨੂੰ ਕਾਬੂ ਕਰਨ ਲਈ ਕਰਨਾਲ ਪੁਲਿਸ ਨੇ ਪੂਰਾ ਖਾਕਾ ਤਿਆਰ ਕਰ ਲਿਆ ਹੈ। ਦਲੇਰ ਕੋਟੀਆਂ ’ਤੇ ਦੋਸ਼ ਹੈ ਕਿ ਉਸ ਨੇ ਲਾਰੈਂਸ ਬਿਸ਼ਨੋਈ ਅਤੇ ਜੱਗ ਭਗਵਾਨਪੁਰੀਆ ਗਿਰੋਹ ਨੂੰ ਖਤਮ ਕਰਨ ਦੀ ਪਲਾਨਿੰਗ ਰਚੀ ਸੀ, ਪਰ ਹੁਣ ਕਰਨਾਲ ਪੁਲਿਸ ਉਸ ਦੇ ਗਿਰੋਹ ਨੂੰ ਹੀ ਖਤਮ ਕਰਨ ਦੀ ਤਿਆਰੀ ਕਰੀ ਬੈਠੀ ਹੈ।
ਕਰਨਾਲ ਪੁਲਿਸ ਕੋਟੀਆਂ ਨੂੰ ਭਾਰਤ ਲਿਆਉਣ ਲਈ ਅਮਰੀਕੀ ਕੋਰਟ ਵਿੱਚ ਅਰਜ਼ੀ ਦਾਖਲ ਕਰ ਚੁੱਕੀ ਹੈ ਅਤੇ ਉੱਥੋਂ ਦੀ ਅੰਬੈਸੀ ਨਾਲ ਵੀ ਸੰਪਰਕ ਕੀਤਾ ਗਿਆ ਹੈ। ਪੁਲਿਸ ਵੱਲੋਂ ਦਲੇਰੀ ਕੋਟੀਆਂ ਅਤੇ ਉਸ ਦੇ ਗੁਰਗਿਆਂ ਨੂੰ ਅਮਰੀਕਾ ਤੋਂ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾ ਜਾ ਰਹੀ ਹੈ।
ਕਰਨਾਲ ਦੇ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਦਾ ਕਹਿਣਾ ਹੈ ਕਿ ਦਲੇਰ ਕੋਟੀਆਂ ਨੂੰ ਫੜਨ ਲਈ ਖੁਫ਼ੀਆ ਏਜੰਸੀਆਂ ਤੇ ਅੰਬੈਸੀ ਦੀ ਮਦਦ ਲਈ ਜਾ ਰਹੀ ਹੈ। ਅਮਰੀਕਾ ਦੀ ਕੋਰਟ ਵਿੱਚ ਅਰਜ਼ੀ ਵੀ ਲਾਈ ਗਈ ਹੈ ਤਾਂ ਜੋ ਖੁੰਖਾਰ ਬਦਮਾਸ਼ਾਂ ਨੂੰ ਕਾਬੂ ਕੀਤਾ ਜਾ ਸਕੇ।