Begin typing your search above and press return to search.
ਗੈਂਗਸਟਰ ਸੰਦੀਪ ਦੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਸਬੰਧ
ਲੁਧਿਆਣਾ, 11 ਜਨਵਰੀ, ਨਿਰਮਲ : ਪੁਲਿਸ ਹੁਣ ਰੋਜ਼ਾਨਾ ਹੀ ਗੈਂਗਸਟਰਾਂ ਖਿਲਾਫ ਕਾਰਵਾਈ ਕਰ ਰਹੀ ਹੈ। ਡੀਜੀਪੀ ਗੌਰਵ ਯਾਦਵ ਦੇ ਸਖ਼ਤ ਹੁਕਮ ਹਨ ਕਿ ਗੈਂਗਸਟਰਾਂ ਪ੍ਰਤੀ ਕੋਈ ਢਿੱਲ ਨਾ ਵਰਤੀ ਜਾਵੇ। 9 ਜਨਵਰੀ ਨੂੰ ਲੁਧਿਆਣਾ ਦੀ ਸੀ.ਆਈ.ਏ.-2 ਪੁਲਿਸ ਨੇ ਲੁਧਿਆਣਾ ਗਰੁੱਪ ਦੇ ਮੁੱਖ ਗੈਂਗਸਟਰ ਸੰਦੀਪ ਲੁਧਿਆਣਾ ਨੂੰ ਇੱਕ ਨਜਾਇਜ਼ ਪਿਸਤੌਲ ਅਤੇ 4 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ […]
By : Editor Editor
ਲੁਧਿਆਣਾ, 11 ਜਨਵਰੀ, ਨਿਰਮਲ : ਪੁਲਿਸ ਹੁਣ ਰੋਜ਼ਾਨਾ ਹੀ ਗੈਂਗਸਟਰਾਂ ਖਿਲਾਫ ਕਾਰਵਾਈ ਕਰ ਰਹੀ ਹੈ। ਡੀਜੀਪੀ ਗੌਰਵ ਯਾਦਵ ਦੇ ਸਖ਼ਤ ਹੁਕਮ ਹਨ ਕਿ ਗੈਂਗਸਟਰਾਂ ਪ੍ਰਤੀ ਕੋਈ ਢਿੱਲ ਨਾ ਵਰਤੀ ਜਾਵੇ। 9 ਜਨਵਰੀ ਨੂੰ ਲੁਧਿਆਣਾ ਦੀ ਸੀ.ਆਈ.ਏ.-2 ਪੁਲਿਸ ਨੇ ਲੁਧਿਆਣਾ ਗਰੁੱਪ ਦੇ ਮੁੱਖ ਗੈਂਗਸਟਰ ਸੰਦੀਪ ਲੁਧਿਆਣਾ ਨੂੰ ਇੱਕ ਨਜਾਇਜ਼ ਪਿਸਤੌਲ ਅਤੇ 4 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 4.56 ਲੱਖ ਰੁਪਏ, ਇੱਕ ਫਾਰਚੂਨਰ ਕਾਰ ਅਤੇ ਇੱਕ ਮੈਗਜ਼ੀਨ ਵੀ ਬਰਾਮਦ ਕੀਤਾ ਹੈ।
ਉਸ ਦੀ ਸਿਆਸਤਦਾਨਾਂ ਨਾਲ ਨੇੜਤਾ ਕਾਰਨ ਪੁਲਸ ਨੇ ਵੀ ਪਹਿਲੇ ਦਿਨ ਸੰਦੀਪ ਕੋਲੋਂ ਮਿਲੇ ਹਥਿਆਰ ਦੀ ਪੁਸ਼ਟੀ ਕਰਨ ਤੋਂ ਗੁਰੇਜ਼ ਕੀਤਾ। ਇਸ ਦੌਰਾਨ ਸਿਆਸੀ ਸੂਤਰਾਂ ਮੁਤਾਬਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਿਨ੍ਹਾਂ ਸਿਆਸਤਦਾਨਾਂ ਦੀਆਂ ਸੰਦੀਪ ਨਾਲ ਨੇੜਤਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਅਤੇ ਉਨ੍ਹਾਂ ਤਸਵੀਰਾਂ ਨੂੰ ਮੁੱਖ ਮੰਤਰੀ ਦੀ ਅਦਾਲਤ ਵਿਚ ਭੇਜਿਆ ਜਾ ਰਿਹਾ ਹੈ। ਮੌਜੂਦਾ ਵਿਧਾਇਕ, ਸਾਬਕਾ ਵਿਧਾਇਕ ਅਤੇ ਆਗੂ ਸੰਦੀਪ ਦੇ ਕਰੀਬੀ ਰਹੇ ਹਨ। ਜਿਸ ਕਾਰਨ ਹੁਣ ਇੱਕ ਠੋਸ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਨੂੰ ਭੇਜੀ ਜਾ ਰਹੀ ਹੈ।
ਪੁਲਿਸ ਨੇ ਸੰਦੀਪ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਸੰਦੀਪ ਦੀ ਜਾਇਦਾਦ ਦਾ ਰਿਕਾਰਡ ਇਕੱਠਾ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਜੀਕੇ ਅਸਟੇਟ, ਭਾਮੀਆਂ ਅਤੇ ਮਾਡਲ ਟਾਊਨ ਨੇੜੇ ਉਸਦੀ ਜਾਇਦਾਦ ਦਾ ਪਤਾ ਲਗਾਇਆ ਹੈ। ਪੁਲਿਸ ਸੰਦੀਪ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸੰਦੀਪ ਆਪਣੇ ਕਾਂਗਰਸ ਕਾਰਜਕਾਲ ਦੌਰਾਨ ਕਿਸ ਨੇਤਾ ਦੇ ਕਰੀਬ ਸੀ।
ਸੰਦੀਪ ਦੇ ਕਰੀਬੀ ਆਗੂਆਂ ਵਿੱਚ ਮੌਜੂਦਾ ਸਰਕਾਰ, ਵਿਰੋਧੀ ਧਿਰ ਕਾਂਗਰਸ ਅਤੇ ਭਾਜਪਾ ਦੇ ਕਈ ਸੀਨੀਅਰ ਆਗੂ ਸ਼ਾਮਲ ਹਨ। ਸੰਦੀਪ ਨੂੰ ਫਾਲੋ ਕਰਨ ਵਾਲੇ ਨੌਜਵਾਨਾਂ ਦੀ ਵੱਡੀ ਗਿਣਤੀ ਹੈ। ਪੁਲਿਸ ਸੰਦੀਪ ਦੇ ਕਾਲ ਡਿਟੇਲ ‘ਤੇ ਵੀ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਲੋਕਾਂ ਦੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨਾਲ ਉਹ ਲਗਾਤਾਰ ਸੰਪਰਕ ਵਿੱਚ ਸੀ। ਸੰਦੀਪ ਨਾਲ ਅਕਸਰ ਵੀਡੀਓਜ਼ ਵਿਚ ਨਜ਼ਰ ਆਉਣ ਵਾਲੇ ਬੰਦੂਕਧਾਰੀਆਂ ਦੀ ਪਛਾਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਸ ਕੋਲ ਨਾਜਾਇਜ਼ ਅਸਲਾ ਲਿਆਉਣ ਵਾਲੇ ਵਿਅਕਤੀ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਲੁਧਿਆਣਾ ਪੁਲਿਸ ਸੰਦੀਪ ਦੇ ਸੋਸ਼ਲ ਮੀਡੀਆ ਦੀ ਸਕਰੀਨਿੰਗ ਕਰ ਰਹੀ ਹੈ। ਸੰਦੀਪ ਲੁਧਿਆਣਾ ਦੇ ਨਾਂ ਤੇ ਕਈ ਪੇਜ ਬਣਾਏ ਗਏ ਹਨ ਅਤੇ ਪੁਲਸ ਨੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੰਦੀਪ ਲੁਧਿਆਣਾ ਗਰੁੱਪ, ਸੰਦੀਪ ਸਿੰਘ, ਫੈਨ ਸੰਦੀਪ ਲੁਧਿਆਣਾ ਦਾ ਆਦਿ ਸੋਸ਼ਲ ਮੀਡੀਆ ਪੇਜਾਂ ਦੀ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਗਾਂਧੀ ਗਰੁੱਪ ਦੇ ਰਸਤੇ ‘ਤੇ ਚੱਲਦਿਆਂ ਮਹਾਂਨਗਰ ਵਿਚ ਸੰਦੀਪ ਲੁਧਿਆਣਾ ਗਰੁੱਪ ਕਾਇਮ ਕੀਤਾ ਜਾ ਰਿਹਾ ਸੀ ਪਰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਾਰਵਾਈ ਕਰਦੇ ਹੋਏ ਕਈ ਹੋਰ ਗੈਂਗਸਟਰ ਗਰੁੱਪਾਂ ਅਤੇ ਉਨ੍ਹਾਂ ਗਰੁੱਪਾਂ ਦੇ ਮੈਂਬਰਾਂ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦੇਰ ਰਾਤ ਤੱਕ ਕਈ ਥਾਵਾਂ ਤੇ ਛਾਪੇਮਾਰੀ ਵੀ ਕੀਤੀ ਤਾਂ ਜੋ ਬਰਾਮਦਗੀ ਕੀਤੀ ਜਾ ਸਕੇ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਖ਼ੁਦ ਇਸ ਮਾਮਲੇ ’ਤੇ ਨਜ਼ਰ ਰੱਖ ਰਹੇ ਹਨ। ਸੰਦੀਪ ਨਾਲ ਵੀਡੀਓ ਵਿਚ ਨਜ਼ਰ ਆ ਰਹੇ ਗੰਨਮੈਨ ਦੇ ਮਾਮਲੇ ਵਿਚ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਗੰਨਮੈਨ ਪ੍ਰਾਈਵੇਟ ਜਾਪਦਾ ਹੈ। ਫਿਰ ਵੀ ਉਹ ਮਾਮਲੇ ਦੀ ਜਾਂਚ ਕਰਨਗੇ।
Next Story