ਗੈਂਗਸਟਰ ਰਾਜੀਵ 2 ਦਿਨ ਦੇ ਪੁਲਿਸ ਰਿਮਾਂਡ ’ਤੇ
ਪੰਚਕੂਲਾ, 20 ਫ਼ਰਵਰੀ, ਨਿਰਮਲ : ਪੰਚਕੂਲਾ ਡਿਟੈਕਟਿਵ ਸਟਾਫ਼ ਦੀ ਟੀਮ ਨੇ ਸੋਮਵਾਰ ਨੂੰ ਬੰਬੀਹਾ ਗੈਂਗ ਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮ ਦਾ ਨਾਂ ਰਾਜੀਵ ਹੈ ਜੋ ਰਾਮਪੁਰ ਰਾਏਪੁਰਾਨੀ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜ਼ਮ ਕੋਲੋਂ 2 ਪਿਸਤੌਲ, […]
![ਗੈਂਗਸਟਰ ਰਾਜੀਵ 2 ਦਿਨ ਦੇ ਪੁਲਿਸ ਰਿਮਾਂਡ ’ਤੇ ਗੈਂਗਸਟਰ ਰਾਜੀਵ 2 ਦਿਨ ਦੇ ਪੁਲਿਸ ਰਿਮਾਂਡ ’ਤੇ](https://hamdardmediagroup.com/wp-content/uploads/2024/02/b-gang.jpg)
ਪੰਚਕੂਲਾ, 20 ਫ਼ਰਵਰੀ, ਨਿਰਮਲ : ਪੰਚਕੂਲਾ ਡਿਟੈਕਟਿਵ ਸਟਾਫ਼ ਦੀ ਟੀਮ ਨੇ ਸੋਮਵਾਰ ਨੂੰ ਬੰਬੀਹਾ ਗੈਂਗ ਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮ ਦਾ ਨਾਂ ਰਾਜੀਵ ਹੈ ਜੋ ਰਾਮਪੁਰ ਰਾਏਪੁਰਾਨੀ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜ਼ਮ ਕੋਲੋਂ 2 ਪਿਸਤੌਲ, 2 ਜਿੰਦਾ ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਕੀਤਾ ਹੈ। ਏ.ਸੀ.ਪੀ ਕ੍ਰਾਈਮ ਅਰਵਿੰਦ ਕੰਬੋਜ ਨੇ ਦੱਸਿਆ ਕਿ ਮੁਲਜ਼ਮ ਦੇ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਉਸ ਨੇ ਇਹ ਪਿਸਤੌਲ ਕਿਸ ਕੋਲੋਂ ਖਰੀਦਿਆ ਸੀ ਅਤੇ ਕਿਸ ਨੂੰ ਵੇਚਣਾ ਸੀ। ਇਸ ਤੋਂ ਇਲਾਵਾ ਜੇਕਰ ਕੋਈ ਅਪਰਾਧ ਕਰਨ ਦੀ ਯੋਜਨਾ ਸੀ ਤਾਂ ਉਸ ਦਾ ਵੀ ਪਤਾ ਲਗਾਇਆ ਜਾਵੇਗਾ।
ਪੁਲਿਸ ਇਹ ਵੀ ਪਤਾ ਲਗਾਵੇਗੀ ਕਿ ਮੁਲਜ਼ਮਾਂ ਦੇ ਗਰੋਹ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਪੰਚਕੂਲਾ ਡਿਟੈਕਟਿਵ ਸਟਾਫ਼ ਟੀਮ ਦੇ ਇੰਚਾਰਜ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਸ਼ਾਮਟੂ ਪਿੰਡ ਦੇ ਆਸ-ਪਾਸ ਮੌਜੂਦ ਹੈ ਅਤੇ ਉਸ ਕੋਲ ਇੱਕ ਹਥਿਆਰ ਵੀ ਹੈ। ਇਸ ਤੋਂ ਤੁਰੰਤ ਬਾਅਦ ਡਿਟੈਕਟਿਵ ਸਟਾਫ਼ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਸ਼ੀ ਨੂੰ ਕਾਬੂ ਕਰ ਲਿਆ। ਮੁਲਜ਼ਮ ਖ਼ਿਲਾਫ਼ ਪੰਚਕੂਲਾ ਸਮੇਤ ਪੰਜਾਬ ਵਿੱਚ 4 ਕੇਸ ਦਰਜ ਹਨ ਅਤੇ ਉਹ ਪੰਜਾਬ ਵਿੱਚ ਮੋਸਟ ਵਾਂਟੇਡ ਸੀ।
2022 ’ਚ ਮਾਈਨਿੰਗ ਵਾਲੀ ਥਾਂ ’ਤੇ ਗੋਲੀਆਂ ਚਲਾਈਆਂ ਗਈਆਂ ਸਨ। 2022 ’ਚ ਦੋਸ਼ੀ ਰਾਜੀਵ ਨੇ ਰਾਏਪੁਰਾਨੀ ਦੇ ਭੂੜ ਸਥਿਤ ਮਾਈਨਿੰਗ ਸਾਈਟ ’ਤੇ ਗੋਲੀਆਂ ਚਲਾਈਆਂ ਸਨ। ਮਾਈਨਿੰਗ ਠੇਕੇਦਾਰ ਦੀ ਸ਼ਿਕਾਇਤ ’ਤੇ ਪੁਲਸ ਨੇ 7 ਮਈ 2022 ਨੂੰ ਰਾਏਪੁਰਾਨੀ ਥਾਣੇ ਵਿੱਚ ਧਾਰਾ 307, 323, 383, 387, 506 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਤੋਂ ਇਲਾਵਾ ਰਾਜੀਵ ਵਿਰੁੱਧ ਅਗਸਤ ਅਤੇ ਦਸੰਬਰ 2023 ਵਿੱਚ ਮੁਹਾਲੀ ਜ਼ਿਲ੍ਹੇ ਦੇ ਬਲੌਂਗੀ ਥਾਣੇ ਵਿੱਚ 307 ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਪੰਜਾਬ ਪੁਲਸ ਨੇ ਮੁਲਜ਼ਮ ਰਾਜੀਵ ਨੂੰ ਮੋਸਟ ਵਾਂਟੇਡ ਐਲਾਨਿਆ ਸੀ।