ਮਾਨਸਾ ’ਚ ਗੈਂਗਸਟਰ ਪੰਮਾ ਦਾ ਐਨਕਾਊਂਟਰ
ਮਾਨਸਾ, 15 ਦਸੰਬਰ, ਨਿਰਮਲ : ਪੰਜਾਬ ਦੇ ਮਾਨਸਾ ’ਚ ਵੀਰਵਾਰ ਰਾਤ ਨੂੰ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਫਿਰ ਤੋਂ ਗੋਲੀਆਂ ਚੱਲੀਆਂ। ਇਹ ਗੋਲੀਆਂ ਪੁਲਿਸ ਹਿਰਾਸਤ ’ਚੋਂ ਫਰਾਰ ਹੋਏ ਗੈਂਗਸਟਰ ਪਰਮਜੀਤ ਸਿੰਘ ਪੰਮਾ ਨੇ ਚਲਾਈਆਂ ਸਨ, ਜਿਸ ਨੂੰ ਬੀਤੇ ਦਿਨ ਮਾਨਸਾ ਦੀ ਸੀ.ਆਈ.ਏ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ । ਪੁਲਿਸ ਮੁਕਾਬਲੇ ’ਚ ਪੰਮਾ ਦੇ ਗਿੱਟੇ ’ਤੇ ਗੋਲੀ […]
By : Editor Editor
ਮਾਨਸਾ, 15 ਦਸੰਬਰ, ਨਿਰਮਲ : ਪੰਜਾਬ ਦੇ ਮਾਨਸਾ ’ਚ ਵੀਰਵਾਰ ਰਾਤ ਨੂੰ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਫਿਰ ਤੋਂ ਗੋਲੀਆਂ ਚੱਲੀਆਂ। ਇਹ ਗੋਲੀਆਂ ਪੁਲਿਸ ਹਿਰਾਸਤ ’ਚੋਂ ਫਰਾਰ ਹੋਏ ਗੈਂਗਸਟਰ ਪਰਮਜੀਤ ਸਿੰਘ ਪੰਮਾ ਨੇ ਚਲਾਈਆਂ ਸਨ, ਜਿਸ ਨੂੰ ਬੀਤੇ ਦਿਨ ਮਾਨਸਾ ਦੀ ਸੀ.ਆਈ.ਏ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ । ਪੁਲਿਸ ਮੁਕਾਬਲੇ ’ਚ ਪੰਮਾ ਦੇ ਗਿੱਟੇ ’ਤੇ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਮਾਨਸਾ ਪੁਲਿਸ ਨੇ ਗੈਂਗਸਟਰ ਪੰਮਾ ਕੁਲਾਣਾ ਨੂੰ ਜ਼ਿੰਦਾ ਕਾਬੂ ਕਰ ਲਿਆ ਹੈ। ਹਾਲਾਂਕਿ ਉਸ ਨੇ ਪੁਲਿਸ ’ਤੇ ਫਾਇਰਿੰਗ ਕੀਤੀ ਸੀ ਅਤੇ ਜਵਾਬੀ ਗੋਲੀਬਾਰੀ ’ਤੇ ਉਸ ਨੂੰ ਕਾਬੂ ਕਰ ਲਿਆ ਗਿਆ ਸੀ। ਧਾਰਾ 307 ਤਹਿਤ ਇਹ ਗੈਂਗਸਟਰ ਸੀ.ਆਈ.ਏ. ਸਟਾਫ਼ ਕੋਲ ਸੀ, ਇਸ ਲਈ ਉਸ ਕੋਲੋਂ ਬਰਾਮਦਗੀ ਲਈ ਉਸ ਨੂੰ ਬੁਢਲਾਡਾ ਲਿਆਂਦਾ ਗਿਆ ਸੀ. ਜਿੱਥੇ ਉਸ ਨੇ ਉਸੇ ਪਿਸਤੌਲ ਨਾਲ ਪੁਲਿਸ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਕਿ ਬਰਾਮਦ ਕੀਤੀ ਜਾਣੀ ਸੀ ਅਤੇ ਜਵਾਬੀ ਫਾਇਰਿੰਗ ’ਤੇ ਪੰਮਾ ਕੁਲਾਣਾ ਜ਼ਿੰਦਾ ਫੜਿਆ ਗਿਆ। ਉਦੋਂ ਪੁਲਿਸ ਦੀ ਗੋਲੀ ਨਾਲ ਗੈਂਗਸਟਰ ਪੰਮਾ ਜ਼ਖਮੀ ਹੋ ਗਿਆ। ਉਸ ਨੂੰ ਬੁਢਲਾਡਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਮਾਨਸਾ ਪੁਲਿਸ ਨੇ ਗੈਂਗਸਟਰ ਪਰਮਜੀਤ ਪੰਮਾ ਦੇ ਐਨਕਾਊਂਟਰ ਦੀ ਜਾਣਕਾਰੀ ਦਿੱਤੀ। ਦੱਸਿਆ ਗਿਆ ਹੈ ਕਿ ਪੰਮਾ ਨੂੰ ਸੀ.ਆਈ.ਏ ਸਟਾਫ ਮਾਨਸਾ ਵੱਲੋਂ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਜ ਉਸ ਕੋਲੋਂ ਅਸਲਾ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਪੰਮਾ ਵੱਲੋਂ ਪੁਲਿਸ ’ਤੇ ਗੋਲੀਬਾਰੀ ਕਰ ਦਿੱਤੀ ਸੀ। ਉਥੋਂ ਪੁਲਿਸ ਨੇ ਪਾਰਟੀ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਦੇ ਜਵਾਬ ’ਚ ਪੰਮਾ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।