Begin typing your search above and press return to search.

ਗੈਂਗਸਟਰ ਲਾਰੈਂਸ ਦੀ ਅੱਜ ਚੰਡੀਗੜ੍ਹ ਦੀ ਅਦਾਲਤ 'ਚ ਪੇਸ਼ੀ

ਚੰਡੀਗੜ੍ਹ : ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸਖ਼ਤ ਪੁਲੀਸ ਸੁਰੱਖਿਆ ਦਰਮਿਆਨ ਪੇਸ਼ ਕੀਤਾ ਜਾਵੇਗਾ। ਇਸ ਕੇਸ ਦੇ ਮੁੱਖ ਮੁਲਜ਼ਮ ਲਾਰੈਂਸ ਬਿਸ਼ਨਈ ਅਤੇ ਹੋਰਨਾਂ ਖ਼ਿਲਾਫ਼ ਵਧੀਕ ਸੈਸ਼ਨ ਜੱਜ ਜੈਬੀਰ ਸਿੰਘ ਦੀ ਅਦਾਲਤ ਵਿੱਚ ਦੋਸ਼ ਆਇਦ ਕੀਤੇ ਜਾਣੇ ਹਨ। ਗੌਰਤਲਬ ਹੈ ਕਿ ਇਸ ਮਾਮਲੇ ਦੀ ਪਿਛਲੀ […]

ਗੈਂਗਸਟਰ ਲਾਰੈਂਸ ਦੀ ਅੱਜ ਚੰਡੀਗੜ੍ਹ ਦੀ ਅਦਾਲਤ ਚ ਪੇਸ਼ੀ
X

Editor (BS)By : Editor (BS)

  |  29 Aug 2023 4:03 AM IST

  • whatsapp
  • Telegram

ਚੰਡੀਗੜ੍ਹ : ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸਖ਼ਤ ਪੁਲੀਸ ਸੁਰੱਖਿਆ ਦਰਮਿਆਨ ਪੇਸ਼ ਕੀਤਾ ਜਾਵੇਗਾ। ਇਸ ਕੇਸ ਦੇ ਮੁੱਖ ਮੁਲਜ਼ਮ ਲਾਰੈਂਸ ਬਿਸ਼ਨਈ ਅਤੇ ਹੋਰਨਾਂ ਖ਼ਿਲਾਫ਼ ਵਧੀਕ ਸੈਸ਼ਨ ਜੱਜ ਜੈਬੀਰ ਸਿੰਘ ਦੀ ਅਦਾਲਤ ਵਿੱਚ ਦੋਸ਼ ਆਇਦ ਕੀਤੇ ਜਾਣੇ ਹਨ।

ਗੌਰਤਲਬ ਹੈ ਕਿ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਗੈਂਗਸਟਰ ਲਾਰੈਂਸ ਦੇ ਨਾਲ ਮਨਜੀਤ, ਸ਼ੁਭਮ, ਰਾਜਨ ਉਰਫ਼ ਜਾਟ ਅਤੇ ਦੀਪਕ ਉਰਫ਼ ਰੰਗਾ ਮਾਮਲੇ ਵਿੱਚ ਪੇਸ਼ ਹੋਏ ਸਨ। ਪਰ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਅਭਿਸ਼ੇਕ ਉਰਫ਼ ਬੰਟੀ ਅਤੇ ਤਿਹਾੜ ਜੇਲ੍ਹ ਵਿੱਚ ਬੰਦ ਰਾਜੂ ਬਸੋਦੀ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ। ਸਾਰੇ ਮੁਲਜ਼ਮ ਪੇਸ਼ ਨਾ ਹੋਣ ਕਾਰਨ ਦੋਸ਼ ਆਇਦ ਨਹੀਂ ਹੋ ਸਕੇ। ਗੈਂਗਸਟਰ ਲਾਰੈਂਸ ਨੂੰ ਸਖ਼ਤ ਪੁਲਿਸ ਸੁਰੱਖਿਆ ਹੇਠ ਵਾਪਸ ਬਠਿੰਡਾ ਜੇਲ੍ਹ ਲਿਜਾਇਆ ਗਿਆ। ਅਦਾਲਤ ਨੇ ਕਿਹਾ ਕਿ ਸਾਰੇ ਮੁਲਜ਼ਮ ਇਕੱਠੇ ਪੇਸ਼ ਹੋਣ ਤੋਂ ਬਾਅਦ ਹੀ ਦੋਸ਼ ਤੈਅ ਕੀਤੇ ਜਾਣਗੇ।

Next Story
ਤਾਜ਼ਾ ਖਬਰਾਂ
Share it