Begin typing your search above and press return to search.

ਜ਼ੀਰਕਪੁਰ ਵਿੱਚ ਗੈਂਗਸਟਰ ਜੱਸਾ ਹੈਪੋਵਾਲ ਦਾ ਐਨਕਾਊਂਟਰ

ਜ਼ੀਰਕਪੁਰ, 13 ਦਸੰਬਰ, ਨਿਰਮਲ : ਪੁਲਿਸ ਨੇ ਬੁੱਧਵਾਰ ਸਵੇਰੇ ਜ਼ੀਰਕਪੁਰ ਵਿੱਚ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਦਾ ਐਨਕਾਊਂਟਰ ਕੀਤਾ। ਪੁਲਸ ਉਸ ਨੂੰ ਇਰਾਦਾ ਕਤਲ ਦੇ ਇੱਕ ਕੇਸ ਵਿੱਚ ਪਿਸਤੌਲ ਬਰਾਮਦ ਕਰਨ ਲਈ ਲੈ ਗਈ ਸੀ ਪਰ ਉਹ ਹਿਰਾਸਤ ਵਿੱਚੋਂ ਫਰਾਰ ਹੋਣ ਲੱਗਾ। ਪੁਲਸ ਨੇ ਪਹਿਲਾਂ ਹਵਾ ਵਿੱਚ ਗੋਲੀ ਚਲਾਈ ਅਤੇ ਫਿਰ ਉਸ ਦੀ ਲੱਤ […]

ਜ਼ੀਰਕਪੁਰ ਵਿੱਚ ਗੈਂਗਸਟਰ ਜੱਸਾ ਹੈਪੋਵਾਲ ਦਾ ਐਨਕਾਊਂਟਰ
X

Editor EditorBy : Editor Editor

  |  13 Dec 2023 7:10 AM IST

  • whatsapp
  • Telegram


ਜ਼ੀਰਕਪੁਰ, 13 ਦਸੰਬਰ, ਨਿਰਮਲ : ਪੁਲਿਸ ਨੇ ਬੁੱਧਵਾਰ ਸਵੇਰੇ ਜ਼ੀਰਕਪੁਰ ਵਿੱਚ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਦਾ ਐਨਕਾਊਂਟਰ ਕੀਤਾ। ਪੁਲਸ ਉਸ ਨੂੰ ਇਰਾਦਾ ਕਤਲ ਦੇ ਇੱਕ ਕੇਸ ਵਿੱਚ ਪਿਸਤੌਲ ਬਰਾਮਦ ਕਰਨ ਲਈ ਲੈ ਗਈ ਸੀ ਪਰ ਉਹ ਹਿਰਾਸਤ ਵਿੱਚੋਂ ਫਰਾਰ ਹੋਣ ਲੱਗਾ।

ਪੁਲਸ ਨੇ ਪਹਿਲਾਂ ਹਵਾ ਵਿੱਚ ਗੋਲੀ ਚਲਾਈ ਅਤੇ ਫਿਰ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਉਸ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਲਿਆ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਜ਼ਿੰਦਾ ਹੈ ਜਾਂ ਮਰਿਆ ਹੈ। ਉਸ ਨੂੰ ਛੇ ਗੋਲੀਆਂ ਲੱਗਣ ਦੀ ਖ਼ਬਰ ਹੈ। ਇਸ ਦੌਰਾਨ ਇੱਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਜੱਸਾ 6 ਕਤਲ ਕੇਸਾਂ ਵਿੱਚ ਮੋਸਟ ਵਾਂਟੇਡ ਸੀ।

ਏਜੀਟੀਐਫ ਦੇ ਏਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਨਵਾਂਸ਼ਹਿਰ ਦਾ ਰਹਿਣ ਵਾਲਾ ਜੱਸਾ ਗੈਂਗਸਟਰ ਹਰਵਿੰਦਰ ਰਿੰਦਾ ਅਤੇ ਸੋਨੂੰ ਖੱਤਰੀ ਦਾ ਨਜ਼ਦੀਕੀ ਹੈ। ਇਸ ਗੋਲੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ। ਗੋਲੀਬਾਰੀ ਜ਼ੀਰਕਪੁਰ ਦੇ ਪੀਰਮੁਛੱਲਾ ਵਿੱਚ ਹੋਈ।


ਸੰਦੀਪ ਗੋਇਲ ਨੇ ਦੱਸਿਆ ਕਿ ਇਸ ਨੇ ਜੁਲਾਈ ’ਚ ਇਕ ਵਿਅਕਤੀ ’ਤੇ ਹਮਲਾ ਕੀਤਾ ਸੀ। ਇਕ ਵਿਅਕਤੀ ਨੂੰ ਸ਼ੱਕ ਸੀ ਕਿ ਦੂਜੇ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਸੋਨੂੰ ਖੱਤਰੀ ਨਾਲ ਸੰਪਰਕ ਕੀਤਾ। ਜਿਸ ਤੋਂ ਬਾਅਦ ਸੋਨੂੰ ਖੱਤਰੀ ਦੇ ਕਹਿਣ ’ਤੇ ਜੱਸਾ ਹੈਬੋਵਾਲੀਆ ਨੇ ਉਕਤ ਵਿਅਕਤੀ ’ਤੇ ਹਮਲਾ ਕਰ ਦਿੱਤਾ। ਇਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਉਸ ਨੇ ਅਕਤੂਬਰ ਵਿੱਚ 3 ਦਿਨਾਂ ਵਿੱਚ 3 ਕਤਲ ਕੀਤੇ। ਉਸ ਨੂੰ ਨਵੰਬਰ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਹੁਣ ਉਸ ਨੂੰ ਕਾਤਲਾਨਾ ਹਮਲੇ ਦੇ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਇਸ ਦੀ ਜਾਂਚ ਕਰ ਰਹੇ ਸਨ। ਉਸ ਨੂੰ ਸੋਮਵਾਰ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਸੀ। ਇਸ ਨੇ ਦੱਸਿਆ ਕਿ ਇੰਦਰ ’ਤੇ ਹਮਲੇ ਤੋਂ ਬਾਅਦ ਇੱਥੇ ਚੀਨ ਦੀ ਬਣੀ ਪਿਸਤੌਲ ਛੁਪਾਈ ਗਈ ਸੀ। ਉਸ ਦੀ ਰਿਕਵਰੀ ਲਈ ਲਿਆਂਦਾ ਗਿਆ ਸੀ।

ਮੁਲਾਜ਼ਮ ਨੇ ਉਸ ਨੂੰ ਹੱਥਕੜੀ ਲਾ ਦਿੱਤੀ ਸੀ। ਮੁਲਜ਼ਮ ਉਸ ਨੂੰ ਛੁਡਵਾ ਕੇ ਭੱਜਣ ਲੱਗਾ। ਜਿਸ ਤੋਂ ਬਾਅਦ ਪੁਲਿਸ ਨੇ ਚੇਤਾਵਨੀ ਦੇ ਕੇ ਗੋਲੀ ਚਲਾਈ ਅਤੇ ਉਸ ਨੂੰ ਰੁਕਣ ਲਈ ਕਿਹਾ, ਪਰ ਉਹ ਨਹੀਂ ਰੁਕਿਆ, ਜਿਸ ਤੋਂ ਬਾਅਦ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ ਗਈ। ਉਹ ਪਹਿਲਾਂ ਵੀ 6 ਕਤਲ ਕਰ ਚੁੱਕਾ ਹੈ। ਇਸ ਨੇ ਕਿਹਾ ਸੀ ਕਿ ਉਸ ਦੇ ਟਾਰਗੈਟ ’ਤੇ 3-4 ਹੋਰ ਲੋਕ ਸਨ।

Next Story
ਤਾਜ਼ਾ ਖਬਰਾਂ
Share it