ਗੈਂਗਸਟਰ ਗੋਲਡੀ ਬਰਾੜ ਹੁਣ ਬਣਿਆ ਅਤਿਵਾਦੀ
ਨਵੀਂ ਦਿੱਲੀ : ਪੰਜਾਬ ਦਾ ਬਦਨਾਮ ਬਦਮਾਸ਼ ਹੁਣ ਨਿਰਾ ਗੈਂਗਸਟਰ ਨਹੀਂ ਰਿਹਾ, ਕੇਂਦਰ ਸਰਕਾਰ ਦੀ ਗ੍ਰਹਿ ਮੰਤਰਾਲੇ ਨੇ ਹੁਣ ਗੋਲਡੀ ਬਰਾੜ ਨੂੰ ਅਤਿਵਾਦੀ ਐਲਾਨ ਦਿੱਤਾ ਹੈ। ਇਹ ਉਹੀ ਬਦਮਾਸ਼ ਹੈ ਜਿਸ ਦਾ ਸੰਬੰਧ ਜੇਲ੍ਹ ਵਿਚ ਬੈਠੇ ਲਾਰੈਂਸ ਬਿਸ਼ਨੋਈ ਨਾਲ ਜੁੜਦਾ ਹੈ ਅਤੇ ਇਹ ਦੋਹਾਂ ਦੀ ਜੋੜੀ ਜੁਰਮ ਕਰਨ ਅਤੇ ਵਾਰਦਾਤਾਂ ਦੀ ਜਿੰਮੇਵਾਰੀ ਲੈਣ ਲਈ ਮਸ਼ਹੂਰ […]
By : Editor (BS)
ਨਵੀਂ ਦਿੱਲੀ : ਪੰਜਾਬ ਦਾ ਬਦਨਾਮ ਬਦਮਾਸ਼ ਹੁਣ ਨਿਰਾ ਗੈਂਗਸਟਰ ਨਹੀਂ ਰਿਹਾ, ਕੇਂਦਰ ਸਰਕਾਰ ਦੀ ਗ੍ਰਹਿ ਮੰਤਰਾਲੇ ਨੇ ਹੁਣ ਗੋਲਡੀ ਬਰਾੜ ਨੂੰ ਅਤਿਵਾਦੀ ਐਲਾਨ ਦਿੱਤਾ ਹੈ। ਇਹ ਉਹੀ ਬਦਮਾਸ਼ ਹੈ ਜਿਸ ਦਾ ਸੰਬੰਧ ਜੇਲ੍ਹ ਵਿਚ ਬੈਠੇ ਲਾਰੈਂਸ ਬਿਸ਼ਨੋਈ ਨਾਲ ਜੁੜਦਾ ਹੈ ਅਤੇ ਇਹ ਦੋਹਾਂ ਦੀ ਜੋੜੀ ਜੁਰਮ ਕਰਨ ਅਤੇ ਵਾਰਦਾਤਾਂ ਦੀ ਜਿੰਮੇਵਾਰੀ ਲੈਣ ਲਈ ਮਸ਼ਹੂਰ ਹੈ।
ਸੂਤਰਾਂ ਮੁਤਾਬਕ ਇਹ ਗੋਲਡੀ ਬਰਾੜ ਇਸ ਵੇਲੇ ਕੈਨੇਡਾ ਜਾਂ ਅਮਰੀਕਾ ਵਿਚ ਕਿਤੇ ਲੁਕਿਆ ਹੋਇਆ ਹੈ। ਇਸ ਦਾ ਅਸਲੀ ਨਾਮ ਸਤਿੰਦਰ ਸਿੰਘ ਬਰਾੜ ਹੈ ਪਰ ਇਹ ਇਕ ਦੋ ਹਰ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਅਸਲ ਵਿਚ ਗ੍ਰਹਿ ਮੰਤਰਾਲੇ ਨੇ ਗੈਂਗਸਟਰ ਸਤਵਿੰਦਰ ਸਿੰਘ ਉਰਫ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੇ ਤਹਿਤ ਅੱਤਵਾਦੀ ਐਲਾਨ ਕੀਤਾ ਹੈ।
ਕੌਣ ਹੈ ਗੋਲਡੀ ਬਰਾੜ?
ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਬਰਾੜ 2017 ਵਿੱਚ ਕੈਨੇਡਾ ਚਲਾ ਗਿਆ ਸੀ। ਜੂਨ 2023 ਵਿੱਚ, ਗਾਇਕ ਅਤੇ ਰੈਪਰ ਹਨੀ ਸਿੰਘ ਨੇ ਬਰਾੜ 'ਤੇ ਧਮਕੀ ਦੇਣ ਦਾ ਦੋਸ਼ ਲਾਉਂਦਿਆਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ।
ਬਰਾੜ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸ ਦੋਸਤ ਮੰਨਿਆ ਜਾਂਦਾ ਹੈ।