ਲੁਧਿਆਣਾ 'ਚ ਗੈਂਗਵਾਰ, ਕਾਰ 'ਤੇ ਅੰਨ੍ਹੇਵਾਹ ਫਾਇਰਿੰਗ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਵਿਜੇ ਨਗਰ ਸਥਿਤ ਗੋਰੀ ਸਰਕਾਰ ਦਰਗਾਹ ਨੇੜੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੈਂਗਸਟਰਾਂ ਦੇ ਇੱਕ ਗਰੁੱਪ ਨੇ ਦੂਜੇ ਦੀ ਗੱਡੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਲਾਕੇ ਦੇ ਲੋਕਾਂ ਨੂੰ ਪਹਿਲਾਂ ਸ਼ੱਕ ਸੀ ਕਿ ਇਲਾਕੇ 'ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਪਟਾਕੇ ਫੂਕੇ ਗਏ ਹੋ ਸਕਦੇ ਹਨ। ਪਰ ਕੁਝ ਸਮੇਂ ਬਾਅਦ […]
By : Editor (BS)
ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਵਿਜੇ ਨਗਰ ਸਥਿਤ ਗੋਰੀ ਸਰਕਾਰ ਦਰਗਾਹ ਨੇੜੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੈਂਗਸਟਰਾਂ ਦੇ ਇੱਕ ਗਰੁੱਪ ਨੇ ਦੂਜੇ ਦੀ ਗੱਡੀ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਲਾਕੇ ਦੇ ਲੋਕਾਂ ਨੂੰ ਪਹਿਲਾਂ ਸ਼ੱਕ ਸੀ ਕਿ ਇਲਾਕੇ 'ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਪਟਾਕੇ ਫੂਕੇ ਗਏ ਹੋ ਸਕਦੇ ਹਨ। ਪਰ ਕੁਝ ਸਮੇਂ ਬਾਅਦ ਰੌਲਾ ਪੈ ਗਿਆ। ਕਾਰ ਸਵਾਰ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਫਿਰ ਵੀ ਗੈਂਗਸਟਰਾਂ ਨੇ ਗੱਡੀ 'ਤੇ ਗੋਲੀਆਂ ਚਲਾਈਆਂ।
ਬਦਮਾਸ਼ਾਂ ਨੇ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। ਗੋਲੀਆਂ ਕਾਰ ਦੇ ਬੋਨਟ ਅਤੇ ਸ਼ੀਸ਼ੇ ਨੂੰ ਲੱਗੀਆਂ। ਗੋਲੀਬਾਰੀ 'ਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਸੂਤਰਾਂ ਅਨੁਸਾਰ ਪੁਲਿਸ ਨੂੰ ਇੱਕ ਗੈਂਗਸਟਰ ਦਾ ਮੋਬਾਈਲ ਫ਼ੋਨ ਮਿਲਿਆ ਹੈ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।
ਥਾਣਾ ਦਰੇਸੀ ਦੇ ਐਸਐਚਓ ਹਰਪ੍ਰੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ 4 ਖੋਲ ਬਰਾਮਦ ਕੀਤੇ ਹਨ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੇਫ਼ ਸਿਟੀ ਕੈਮਰਿਆਂ 'ਤੇ ਵੀ ਕੰਮ ਕਰ ਰਹੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ। ਪਰ ਦੇਰ ਰਾਤ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਜ਼ਖਮੀ ਵਿਅਕਤੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਅਜਿਹਾ ਕੋਈ ਵਿਅਕਤੀ ਕਿਸੇ ਹਸਪਤਾਲ ਵਿੱਚ ਦਾਖਲ ਸੀ।
ਇਹ ਵੀ ਪੜ੍ਹੋ
ਮੁੰਬਈ ਵਿਚ ਬਹੁਤ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ।
ਮੁੰਬਈ ਏਅਰਪੋਰਟ ’ਤੇ ਜਹਾਜ਼ ਵਿਚ ਬੰਬ ਦੀ ਅਫਵਾਹ ਫੈਲਾਉਣ ਦੇ ਇਲਜ਼ਾਮ ਵਿਚ ਬੰਗਲੌਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਪਤਨੀ ਏਅਰਪੋਰਟ ਪੁੱਜਣ ਵਿਚ ਲੇਟ ਹੋ ਰਹੀ ਸੀ। ਉਸ ਨੇ ਫਲਾਈਟ ਦੇ ਟੇਕ ਆਫ ਵਿਚ ਦੇਰੀ ਕਰਾਉਣ ਲਈ ਧਮਕੀ ਭਰਿਆ ਫੋਨ ਕਰਕੇ ਬੰਬ ਦੀ ਅਫ਼ਵਾਹ ਫੈਲਾਈ ਸੀ।
ਮੁਲਜ਼ਮ ਦੀ ਪਛਾਣ ਬੰਗਲੌਰ ਦੇ ਵਿਲਾਸ ਬਾਕੜੇ ਦੇ ਰੂਪ ਵਿਚ ਕੀਤੀ ਗਈ। ਉਹ ਇੱਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਹੈ। ਬਾਕੜੇ ਦੀ ਪਤਨੀ ਇੰਟੀਰਿਅਰ ਡਿਜ਼ਾਈਨਰ ਹੈ। ਮਾਮਲਾ 24 ਫਰਵਰੀ ਦਾ ਹੈ, ਅਕਾਸਾ ਏਅਰਲਾਈਨ ਦੀ ਮੁੰਬਈ-ਬੰਗਲੌਰ ਫਲਾਈਟ ਕਿਊਪੀ 1376 ਦਾ ਹੈ। ਘਟਨਾ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ।
ਮੁੰਬਈ ਪੁਲਿਸ ਨੇ ਦੱਸਿਆ ਕਿ 24 ਫਰਵਰੀ ਨੂੰ ਮੁੰਬਈ-ਬੰਗਲੌਰ ਫਲਾਈਟ ਸ਼ਾਮ 6.40 ਵਜੇ ਟੇਕ ਆਫ ਲਈ ਤਿਆਰ ਸੀ। ਇਸ ਵਿਚ 167 ਲੋਕ ਸਵਾਰ ਸਨ। ਫਰਜ਼ੀ ਕਾਲ ਕਾਰਨ ਪੂਰਾ ਜਹਾਜ਼ ਖਾਲੀ ਕਰਾਇਆ ਗਿਆ । ਮੌਕੇ ’ਤੇ ਏਅਰਪੋਰਟ ਪੁਲਿਸ, ਕਰਾਈਮ ਬਰਾਂਚ, ਏਟੀਐਸ ਅਤੇ ਬੰਬ ਸਕਵਾਇਡ ਦੀ ਟੀਮ ਪੁੱਜੀ। ਕਰੀਬ ਛੇ ਘੰਟੇ ਦੀ ਦੇਰੀ ਨਾਲ ਫਲਾਈਟ ਬੰਗਲੌਰ ਲਈ ਰਵਾਨਾ ਹੋਈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਉਸ ਮੋਬਾਈਲ ਨੰਬਰ ਦਾ ਪਤਾ ਲਗਾਇਆ ਗਿਆ ਜਿਸ ਨਾਲ ਧਮਕੀ ਦੀ ਕਾਲ ਆਈ ਸੀ। ਪਤਾ ਚਲਿਆ ਕਿ ਇਹ ਨੰਬਰ ਬੰਗਲੌਰ ਦੇ ਵਿਲਾਸ ਬਾਕੜੇ ਦਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਪੁਛਗਿੱਛ ਵਿਚ ਦੱਸਿਆ ਕਿ ਧਮਕੀ ਭਰਿਆ ਫੋਨ ਉਸ ਨੇ ਹੀ ਕੀਤਾ ਸੀ।