ਰੂਸ ’ਚ ਫਸੇ ਗਗਨਦੀਪ ਦਾ ਪਰਿਵਾਰ ਆਇਆ ਸਾਹਮਣੇ
ਗੁਰਦਾਸਪੁਰ : ਟੂਰਿਸਟ ਵੀਜ਼ੇ ’ਤੇ ਰੂਸ ਗਏ ਪੰਜਾਬੀ ਮੁੰਡਿਆਂ ਨੂੰ ਰਸ਼ੀਅਨ ਫ਼ੌਜ ਵੱਲੋਂ ਧੱਕੇ ਨਾਲ ਯੂਕ੍ਰੇਨ ਜੰਗ ਵਿਚ ਭੇਜੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦਾ ਰਹਿਣ ਵਾਲਾ ਗਗਨਦੀਪ ਸਿੰਘ ਵੀ ਇਨ੍ਹਾਂ ਨੌਜਵਾਨਾਂ ਵਿਚ ਸ਼ਾਮਲ ਐ। ਹੁਣ ਗਗਨਦੀਪ ਦੇ ਪਰਿਵਾਰ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮਦਦ ਦੀ […]
By : Makhan Shah
ਗੁਰਦਾਸਪੁਰ : ਟੂਰਿਸਟ ਵੀਜ਼ੇ ’ਤੇ ਰੂਸ ਗਏ ਪੰਜਾਬੀ ਮੁੰਡਿਆਂ ਨੂੰ ਰਸ਼ੀਅਨ ਫ਼ੌਜ ਵੱਲੋਂ ਧੱਕੇ ਨਾਲ ਯੂਕ੍ਰੇਨ ਜੰਗ ਵਿਚ ਭੇਜੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦਾ ਰਹਿਣ ਵਾਲਾ ਗਗਨਦੀਪ ਸਿੰਘ ਵੀ ਇਨ੍ਹਾਂ ਨੌਜਵਾਨਾਂ ਵਿਚ ਸ਼ਾਮਲ ਐ। ਹੁਣ ਗਗਨਦੀਪ ਦੇ ਪਰਿਵਾਰ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਐ ਤਾਂ ਜੋ ਉਨ੍ਹਾਂ ਦਾ ਬੇਟਾ ਸਹੀ ਸਲਾਮਤ ਵਾਪਸ ਆ ਸਕੇ।
ਰਸ਼ੀਅਨ ਫ਼ੌਜ ਵੱਲੋਂ ਧੱਕੇ ਨਾਲ ਯੂਕ੍ਰੇਨ ਨਾਲ ਜੰਗ ਲੜਨ ਲਈ ਭੇਜੇ ਜਾ ਰਹੇ ਪੰਜਾਬੀ ਨੌਜਵਾਨਾਂ ਵਿਚ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦਾ ਗਗਨਦੀਪ ਸਿੰਘ ਵੀ ਸ਼ਾਮਲ ਐ, ਜੋ ਉਥੇ ਟੂਰਿਸਟ ਵੀਜ਼ੇ ’ਤੇ 24 ਦਸੰਬਰ ਨੂੰ ਆਪਣੇ ਦੋਸਤਾਂ ਨਾਲ ਘੁੰਮਣ ਲਈ ਗਿਆ ਸੀ। ਕੁੱਝ ਸਮਾਂ ਪਹਿਲਾਂ ਉਸ ਦਾ ਫ਼ੋਨ ਆਇਆ ਸੀ ਕਿ ਉਸ ਨੂੰ ਰਸ਼ੀਅਨ ਫ਼ੌਜ ਨੇ ਜ਼ਬਰਦਸਤੀ ਫ਼ੌਜ ਵਿਚ ਭਰਤੀ ਕਰ ਲਿਆ ਅਤੇ ਯੂਕ੍ਰੇਨ ਨਾਲ ਜੰਗ ਲੜਨ ਲਈ ਤਿਆਰ ਕੀਤਾ ਜਾ ਰਿਹਾ ਏ।
ਉਨ੍ਹਾਂ ਨੂੰ ਡਰਾਵਾ ਦਿੱਤਾ ਜਾ ਰਿਹਾ ਏ ਕਿ ਜਾਂ ਉਹ 10 ਸਾਲ ਦੀ ਸਜ਼ਾ ਕੱਟ ਲੈਣ ਜਾਂ ਫਿਰ ਰੂਸੀ ਫ਼ੌਜ ਵਿਚ ਭਰਤੀ ਹੋ ਜਾਣ। ਗਗਨਦੀਪ ਦੇ ਮਾਪਿਆਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਯੂਕ੍ਰੇਨ ਨਾਲ ਜੰਗ ਲੜਨ ਦੀ ਸਿਖਲਾਈ ਦਿੱਤੀ ਜਾ ਰਹੀ ਐ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਰੰਟ ਲਾਈਨ ’ਤੇ ਲੜਨ ਲਈ ਭੇਜ ਦਿੱਤਾ ਜਾਵੇਗਾ।
ਕੁੱਝ ਦਿਨ ਪਹਿਲਾਂ ਇਨ੍ਹਾਂ ਨੌਜਵਾਨਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿਚ ਸਭ ਤੋਂ ਅੱਗੇ ਛੋਟੇ ਕੱਦ ਵਾਲਾ ਨੌਜਵਾਨ ਗਗਨਦੀਪ ਸਿੰਘ ਐ, ਜਦਕਿ ਉਸ ਦਾ ਸਾਥੀ ਆਪਣੀ ਪੂਰੀ ਦਾਸਤਾਨ ਬਿਆਨ ਕਰਦਾ ਦਿਖਾਈ ਦੇ ਰਿਹਾ ਏ।
ਗਗਨਦੀਪ ਸਿੰਘ ਦੇ ਮਾਪਿਆਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਐ ਕਿ ਉਨ੍ਹਾਂ ਦੇ ਬੇਟੇ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਂਦਾ ਜਾਵੇ, ਜਿਸ ’ਤੇ ਭਾਰਤੀ ਦੂਤਾਵਾਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਏ ਕਿ ਉਨ੍ਹਾਂ ਦੇ ਪੁੱਤਰ ਨੂੰ ਜਲਦ ਭਾਰਤ ਲਿਆਂਦਾ ਜਾਵੇਗਾ।