ਹੁਸ਼ਿਆਰਪੁਰ ਦੇ ਗੱਭਰੂ ਨੇ ਕੌਮਾਂਤਰੀ ਪੱਧਰ ’ਤੇ ਪਾਈ ਧੱਕ
ਹੁਸ਼ਿਆਰਪੁਰ, (ਅਮਰੀਕ ਕੁਮਾਰ) : ਹੁਸ਼ਿਆਰਪੁਰ ਦੇ ਨੌਜਵਾਨ ਨੇ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਨਾਮ ਰੌਸ਼ਨ ਕਰਦੇ ਹੋਏ ਬੌਡੀ ਬਿਲਡਿੰਗ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਲਿਆ। ਇਨ੍ਹਾਂ ਮੁਕਾਬਲਿਆਂ ’ਚ ਦੁਨੀਆ ਭਰ ਦੇ ਵੱਡੀ ਗਿਣਤੀ ਬੌਡੀ ਬਿਲਡਰਾਂ ਨੇ ਭਾਗ ਲਿਆ ਸੀ। ਆਪਣੇ ਭਾਰ ਵਰਗ ਵਿੱਚ ਅਤੁਲ ਨੇ ਵੱਡੀ ਮੱਲ੍ਹ ਮਾਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ। ਬੌਡੀ […]
By : Editor Editor
ਹੁਸ਼ਿਆਰਪੁਰ, (ਅਮਰੀਕ ਕੁਮਾਰ) : ਹੁਸ਼ਿਆਰਪੁਰ ਦੇ ਨੌਜਵਾਨ ਨੇ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਨਾਮ ਰੌਸ਼ਨ ਕਰਦੇ ਹੋਏ ਬੌਡੀ ਬਿਲਡਿੰਗ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤ ਲਿਆ। ਇਨ੍ਹਾਂ ਮੁਕਾਬਲਿਆਂ ’ਚ ਦੁਨੀਆ ਭਰ ਦੇ ਵੱਡੀ ਗਿਣਤੀ ਬੌਡੀ ਬਿਲਡਰਾਂ ਨੇ ਭਾਗ ਲਿਆ ਸੀ। ਆਪਣੇ ਭਾਰ ਵਰਗ ਵਿੱਚ ਅਤੁਲ ਨੇ ਵੱਡੀ ਮੱਲ੍ਹ ਮਾਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ।
ਬੌਡੀ ਬਿਲਡਿੰਗ ਇੰਟਰਨੈਸ਼ਨਲ ਮੁਕਾਬਲੇ ’ਚ ਜਿੱਤਿਆ ਗੋਲਡ
ਜਿਵੇਂ ਹੀ ਗੋਲਡ ਮੈਡਲ ਜਿੱਤ ਕੇ ਅਤੁਲ ਤ੍ਰੇਹਨ ਆਪਣੇ ਜਿੰਮ ਪਹੁੰਚਿਆਂ ਤਾਂ ਉਥੇ ਮੌਜੂਦ ਨੌਜਵਾਨਾਂ ਅਤੇ ਰਾਜਸੀ ਆਗੂਆਂ ਵਲੋਂ ਅਤੁਲ ਤ੍ਰੇਹਨ ਦਾ ਸ਼ਾਨਦਾਰ ਸਵਾਗਤ ਕਰਦਿਆਂ ਹੋਇਆਂ ਕੇਕ ਕੱਟ ਕੇ ਮੂੰਹ ਮਿੱਠਾ ਕਰਵਾਇਆ। ਜਾਣਕਾਰੀ ਦਿੰਦਿਆਂ ਅਤੁਲ ਤ੍ਰੇਹਨ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਬਾਡੀ ਬਿਲਡਿੰਗ ਦੇ ਮੁਕਾਬਲਿਆਂ ’ਚ ਭਾਗ ਲੈ ਰਿਹਾ ਏ ਤੇ ਹੁਣ ਤੱਕ ਅਨੇਕਾਂ ਹੀ ਮੁਕਾਬਲੇ ਉਹ ਜਿੱਤ ਵੀ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ’ਚ ਮੁੰਬਈ ’ਚ ਹੋਈ ਅਮੈਚੋਅਰ ਓਲੰਪੀਆ ’ਚ ਉਸ ਵਲੋਂ ਭਾਗ ਲੈ ਕੇ ਗੋਲਡ ਮੈਡਲ ਜਿੱਤਿਆ ਗਿਆ ਹੈ। ਇਸ ਮੁਕਾਬਲੇ ’ਚ ਦੁਨੀਆ ਭਰ ਦੇ 1000 ਤੋਂ ਵਧੇਰੇ ਬਾਡੀ ਬਿਲਡਰਾਂ ਨੇ ਭਾਗ ਲਿਆ ਸੀ। ਆਪਣੇ ਭਾਰ ਵਰਗ ’ਚ ਉਸ ਨੇ ਸ਼ਾਨਦਾਰ ਪ੍ਰਦਸ਼ਨ ਕੀਤਾ ਤੇ ਗੋਲਡ ਮੈਡਲ ਜਿੱਤ ਲਿਆ।
ਨਸ਼ਿਆਂ ਤੋਂ ਬਚਣ ਲਈ ਉਨ੍ਹਾਂ ਨੇ ਨੌਜਵਾਨਾਂ ਨੂੰ ਖਾਸ ਸੁਨੇਹਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੈਡਲ ਜਿੱਤ ਕੇ ਆਉਣ ਵਾਲੇ ਖਿਡਾਰੀਆਂ ਦਾ ਮਾਣ ਸਨਮਾਨ ਕਰਨ, ਜਿਸ ਨਾਲ ਹੋਰ ਨੌਜਵਾਨਾਂ ਨੂੰ ਵੀ ਹੱਲਾਸ਼ੇਰੀ ਮਿਲੇ ਤੇ ਉਹ ਖੇਡਾਂ ਵੱਲ ਆਕਰਸ਼ਿਤ ਹੋਣ।
ਅਤੁਲ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਹ ਗੇਮ ਕਰ ਰਹੇ ਨੇ। ਕੌਮਾਂਤਰੀ ਪੱਧਰ ’ਤੇ ਉਨ੍ਹਾਂ ਨੇ ਤਾਜ਼ਾ ਮੈਡਲ ਜਿੱਤ ਕੇ ਲਿਆਂਦਾ ਹੈ, ਜੋ ਹੁਸ਼ਿਆਰਪੁਰ ਵਿੱਚ ਅਜੇ ਤੱਕ ਕਿਸੇ ਕੋਲ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਕੰਮ ’ਚ ਉਨ੍ਹਾਂ ਦੇ ਕੋਚ ਸਨਮੀਤ ਗਿੱਲ ਜੋ ਕਿ ਸਿਰਸਾ ਹਰਿਆਣਾ ਦੇ ਰਹਿਣ ਵਾਲੇ ਨੇ, ਉਨ੍ਹਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਨਿਰਦੇਸ਼ਾਂ ਸਦਕਾ ਹੀ ਉਹ ਇਸ ਮੁਕਾਮ ਤੱਕ ਪਹੁੰਚ ਸਕੇ।