Begin typing your search above and press return to search.

ਫਰਾਂਸ ਦੇ ਰਾਸ਼ਟਰਪਤੀ ਭਾਰਤੀ ਗਣਤੰਤਰ ਦਿਵਸ ਪਰੇਡ ਵਿਚ ਹੋਣਗੇ ਮੁੱਖ ਮਹਿਮਾਨ

ਨਵੀਂ ਦਿੱਲੀ, 25 ਜਨਵਰੀ, ਨਿਰਮਲ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ 25 ਜਨਵਰੀ ਤੋਂ ਭਾਰਤ ਦੇ 2 ਦਿਨਾਂ ਦੇ ਸਰਕਾਰੀ ਦੌਰੇ ’ਤੇ ਹਨ। ਉਹ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ। ਮੈਕਰੋਂ ਪੈਰਿਸ ਤੋਂ ਸਿੱਧੇ ਜੈਪੁਰ ਹਵਾਈ ਅੱਡੇ ਤੇ ਉਤਰਨਗੇ। ਇੱਥੇ ਉਹ ਸਭ ਤੋਂ ਪਹਿਲਾਂ ਆਮੇਰ ਦੇ ਕਿਲੇ ਜਾਣਗੇ। ਇਸ ਦੌਰਾਨ ਮੈਕਰੋਂ ਭਾਰਤੀ […]

French President at Indian Republic Day Parade
X

Editor EditorBy : Editor Editor

  |  25 Jan 2024 7:26 AM IST

  • whatsapp
  • Telegram


ਨਵੀਂ ਦਿੱਲੀ, 25 ਜਨਵਰੀ, ਨਿਰਮਲ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ 25 ਜਨਵਰੀ ਤੋਂ ਭਾਰਤ ਦੇ 2 ਦਿਨਾਂ ਦੇ ਸਰਕਾਰੀ ਦੌਰੇ ’ਤੇ ਹਨ। ਉਹ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ। ਮੈਕਰੋਂ ਪੈਰਿਸ ਤੋਂ ਸਿੱਧੇ ਜੈਪੁਰ ਹਵਾਈ ਅੱਡੇ ਤੇ ਉਤਰਨਗੇ। ਇੱਥੇ ਉਹ ਸਭ ਤੋਂ ਪਹਿਲਾਂ ਆਮੇਰ ਦੇ ਕਿਲੇ ਜਾਣਗੇ। ਇਸ ਦੌਰਾਨ ਮੈਕਰੋਂ ਭਾਰਤੀ ਕਾਰੀਗਰਾਂ, ਭਾਰਤ-ਫਰਾਂਸ ਸੱਭਿਆਚਾਰਕ ਪ੍ਰੋਜੈਕਟਾਂ ਦੇ ਹਿੱਸੇਦਾਰਾਂ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦਾ ਸਵਾਗਤ ਕਰਨਗੇ। ਇੱਥੋਂ ਦੋਵੇਂ ਨੇਤਾ ਇਕੱਠੇ ਕੁਝ ਸੈਰ-ਸਪਾਟਾ ਸਥਾਨਾਂ ਜਿਵੇਂ ਜੰਤਰ-ਮੰਤਰ ਅਤੇ ਜੈਪੁਰ ਦੇ ਹਵਾ ਮਹਿਲ ਦਾ ਦੌਰਾ ਕਰਨਗੇ। ਜੈਪੁਰ ਵਿੱਚ ਹੀ ਦੋਵਾਂ ਨੇਤਾਵਾਂ ਵਿਚਾਲੇ ਦੋ-ਪੱਖੀ ਮੀਟਿੰਗ ਹੋਵੇਗੀ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਦੀ-ਮੈਕਰੋਂ ਜੈਪੁਰ ਵਿਚ ਰੋਡ ਸ਼ੋਅ ਵੀ ਕਰਨਗੇ।

ਮੈਕਰੋਂ ਰਾਤ ਨੂੰ ਦਿੱਲੀ ਲਈ ਰਵਾਨਾ ਹੋਣਗੇ। ਇੱਥੇ 26 ਜਨਵਰੀ ਨੂੰ ਫਰਾਂਸ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਭਵਨ ਵਿੱਚ ਮੈਕਰੋਂ ਦੇ ਸਨਮਾਨ ਵਿੱਚ ਰਿਸੈਪਸ਼ਨ ਅਤੇ ਸਟੇਟ ਡਿਨਰ ਦੀ ਮੇਜ਼ਬਾਨੀ ਕਰਨਗੇ। ਮੈਕਰੋਂ ਭਾਰਤ ਵਿੱਚ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਬਣਨ ਵਾਲੇ ਫਰਾਂਸ ਦੇ ਛੇਵੇਂ ਰਾਸ਼ਟਰਪਤੀ ਹੋਣਗੇ।

ਜੁਲਾਈ 2023 ਵਿੱਚ, ਪ੍ਰਧਾਨ ਮੰਤਰੀ ਮੋਦੀ ਫਰਾਂਸ ਦੀ ਬੈਸਟੀਲ ਡੇ ਪਰੇਡ ਵਿੱਚ ਮੁੱਖ ਮਹਿਮਾਨ ਸਨ। ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਮੈਕਰੋਂ ਨੇ ਗਲੇ ਮਿਲ ਕੇ ਮੋਦੀ ਦਾ ਸਵਾਗਤ ਕੀਤਾ ਸੀ।ਮੈਕਰੋਂ ਇਸ ਤੋਂ ਪਹਿਲਾਂ ਮਾਰਚ 2018 ਵਿੱਚ ਰਾਜ ਦੇ ਦੌਰੇ ਤੇ ਭਾਰਤ ਆਏ ਸਨ। ਇਸ ਤੋਂ ਇਲਾਵਾ ਸਤੰਬਰ 2023 ਵਿਚ ਵੀ ਫਰਾਂਸ ਦੇ ਰਾਸ਼ਟਰਪਤੀ ਜੀ-20 ਸੰਮੇਲਨ ਲਈ ਦਿੱਲੀ ਪਹੁੰਚੇ ਸਨ। ਇਸ ਵਾਰ ਮੋਦੀ ਅਤੇ ਮੈਕਰੋਂ ਦੀ ਦੁਵੱਲੀ ਬੈਠਕ ਦੌਰਾਨ ਇਜ਼ਰਾਈਲ-ਹਮਾਸ ਯੁੱਧ, ਲਾਲ ਸਾਗਰ ਵਿਚ ਹੂਤੀ ਹਮਲਿਆਂ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਾਂਝੇਦਾਰੀ ਅਤੇ ਯੂਰਪੀ ਸੰਘ ਵਪਾਰ ਸਮਝੌਤੇ ਤੇ ਗੱਲਬਾਤ ਹੋ ਸਕਦੀ ਹੈ।

1976 ਤੋਂ ਲੈ ਕੇ ਭਾਰਤ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਗਣਤੰਤਰ ਦਿਵਸ ਲਈ 5 ਵਾਰ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 14 ਜੁਲਾਈ 2023 ਨੂੰ ਮੁੱਖ ਮਹਿਮਾਨ ਵਜੋਂ ਫਰਾਂਸ ਦੀ ਬੈਸਟੀਲ ਡੇ ਪਰੇਡ ਵਿੱਚ ਹਿੱਸਾ ਲਿਆ। ਇਸ ਪਰੇਡ ਵਿੱਚ ਹਿੱਸਾ ਲੈਣ ਵਾਲੇ ਉਹ ਦੂਜੇ ਭਾਰਤੀ ਪ੍ਰਧਾਨ ਮੰਤਰੀ ਸਨ। ਪਰੇਡ ਵਿਚ ਭਾਰਤੀ ਰਾਫੇਲ ਨੇ ਉਡਾਣ ਭਰੀ। ਇਸ ਤੋਂ ਇਲਾਵਾ ਭਾਰਤ ਦੀਆਂ ਤਿੰਨੋਂ ਸੈਨਾਵਾਂ ਦੇ ਮਾਰਚਿੰਗ ਟੁਕੜੀਆਂ ਦੇ 269 ਜਵਾਨਾਂ ਨੇ ਪਰੇਡ ਵਿੱਚ ਹਿੱਸਾ ਲਿਆ। ਮੋਦੀ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਨੇ ਬੈਸਟੀਲ ਡੇ ਪਰੇਡ ਵਿਚ ਹਿੱਸਾ ਲਿਆ ਸੀ।

ਰੱਖਿਆ ਮੰਤਰਾਲੇ ਦੇ ਅਨੁਸਾਰ, ਹੁਣ ਭਾਰਤ ਦੇ ਗਣਤੰਤਰ ਦਿਵਸ ਪਰੇਡ ਵਿੱਚ ਫਰਾਂਸੀਸੀ ਫੌਜ ਦੇ 95 ਸੈਨਿਕਾਂ ਦੀ ਮਾਰਚਿੰਗ ਟੁਕੜੀ, 33 ਸੈਨਿਕਾਂ ਅਤੇ ਰਾਫੇਲ ਜੈੱਟ ਅਤੇ ਫਰਾਂਸੀਸੀ ਹਵਾਈ ਸੈਨਾ ਦੇ ਮਲਟੀਰੋਲ ਟੈਂਕਰ ਟ੍ਰਾਂਸਪੋਰਟ ਜਹਾਜ਼ ਸ਼ਾਮਲ ਹੋਣਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਫਰਾਂਸ ਦੇ ਰਾਫੇਲ ਜਹਾਜ਼ ਗਣਤੰਤਰ ਦਿਵਸ ਪਰੇਡ ਵਿੱਚ ਫਲਾਈਪਾਸਟ ਦਾ ਹਿੱਸਾ ਹੋਣਗੇ।

ਭਾਰਤ ਅਤੇ ਫਰਾਂਸ ਦੀ ਦੋਸਤੀ ਦੀ ਸ਼ੁਰੂਆਤ ਉਸ ਸਮੇਂ ਤੋਂ ਮੰਨੀ ਜਾਂਦੀ ਹੈ ਜਦੋਂ ਭਾਰਤ ਨੇ 1998 ਵਿੱਚ ਪੋਖਰਨ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ ਸੀ। ਇਸ ਦਾ ਵਿਰੋਧ ਕਰਦੇ ਹੋਏ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਨੇ ਭਾਰਤ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ। ਉਸ ਸਮੇਂ ਪੱਛਮ ਵਿਚ ਫਰਾਂਸ ਹੀ ਇਕ ਅਜਿਹਾ ਦੇਸ਼ ਸੀ ਜਿਸ ਨੇ ਭਾਰਤ ਦਾ ਸਮਰਥਨ ਕੀਤਾ ਸੀ।

Next Story
ਤਾਜ਼ਾ ਖਬਰਾਂ
Share it